ਥਾਣਾ ਸਦਰ ਦੀ ਪੁਲਿਸ ਚੌਕੀ ਵਿਜੇ ਨਗਰ ਵੱਲੋਂ ਸੂਚਨਾਂ ਮਿਲਣ ਤੇ ਤੇਜ਼ੀ ਨਾਲ ਬੜੀ ਮੁਸ਼ਤੈਦੀ ਦਿਖਾਉਂਦੇ ਹੋਏ, ਇਰਾਦਾ ਕਤਲ ਦੇ ਮਾਮਲੇ ਵਿੱਚ 02 ਕਾਬੂ ਅਤੇ ਰਿਵਾਲਵਰ .32 ਬੋਰ ਸਮੇਤ 03 ਖੋਲ ਅਤੇ 02 ਰੋਦ ਜਿੰਦਾ ਕੀਤੇ ਬ੍ਰਾਮਦ।
SUNIL kumar Bureo chief Amritsar Punjab
ਮੁਕੱਦਮਾਂ ਨੰਬਰ 270 ਮਿਤੀ 01-12-2024 ਜੁਰਮ 109,125,351 ਬੀ.ਐਨ.ਐਸ, 25,27/54/59 ਅਸਲ੍ਹਾ ਐਕਟ, ਥਾਣਾ ਸਦਰ,ਅੰਮ੍ਰਿਤਸਰ।
ਗ੍ਰਿਫ਼ਤਾਰ :-
1.ਮਨਦੀਪ ਸਿੰਘ ਉਰਫ ਮੋਨੂੰ ਪੁਤਰ ਫਕੀਰ ਚੰਦ ਵਾਸੀ ਮੇਨ ਬਜਾਰ ਨੇੜੇ ਸਰਕਾਰੀ ਸਕੂਲ ਮੁਸਤਫਾਬਾਦ ਅੰਮ੍ਰਿਤਸਰ।
2. ਰੋਹਿਤ ਉਰਫ ਗੰਜਾ ਪੁੱਤਰ ਸੂਰਜ ਵਾਸੀ ਮੇਨ ਬਜ਼ਾਰ,ਮੁਸਤਫਾਬਾਦ, ਅੰਮ੍ਰਿਤਸਰ।
ਬ੍ਰਾਮਦਗੀ: ਰਿਵਾਲਵਰ .32 ਬੋਰ ਸਮੇਤ 03 ਖੋਲ ਅਤੇ 02 ਰੋਦ ਜਿੰਦਾ
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੋਰ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮਨਿੰਦਰ ਪਾਲ ਸਿੰਘ ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਿੰਦਰ ਸਿੰਘ, ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਗੁਰਜੀਤ ਸਿੰਘ ਇੰਚਾਰਜ ਪੁਲਿਸ ਚੋਕੀ ਵਿਜੈ ਨਗਰ,ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਮਿਲੀ ਕਿ ਮਨਦੀਪ ਸਿੰਘ ਉਰਫ ਮੋਨੂੰ ਵਾਸੀ ਮੁਸਤਫਾਬਾਦ,ਅੰਮ੍ਰਿਤਸਰ ਅਤੇ ਇੰਨਾਂ ਦਾ ਗਵਾਂਢੀ ਰੋਹਿਤ ਉਰਫ ਗੰਜਾ ਵਾਸੀ ਮੁਸਤਫਾਬਾਦ ਅੰਮ੍ਰਿਤਸਰ ਦੀ ਆਪਸ ਵਿੱਚ ਪੁਰਾਣੀ ਰੰਜਸ਼ਬਾਜੀ ਨੂੰ ਲੈ ਕੇ ਇੱਕ ਦੂਸਰੇ ਨੂੰ ਜਾਨੋ ਮਾਰਨ ਦੀ ਨਿਯਤ ਨਾਲ ਹਮਲਾ ਕਰ ਰਹੇ ਹਨ ਅਤੇ ਮਨਦੀਪ ਸਿੰਘ ਆਪਣੇ ਲਾਇਸੈਸੀ ਰਿਵਾਲਵਰ ਨਾਲ ਰੋਹਿਤ ਉਰਫ ਗੰਜਾ ਤੇ ਫਾਇਰ ਕਰ ਰਿਹਾ ਹੈ। ਅਤੇ ਰੋਹਿਤ ਗੰਜਾ ਇੱਟਾ ਰੋੜਿਆ ਨਾਲ ਮਨਦੀਪ ਸਿੰਘ ਨੂੰ ਮਾਰਨ ਦੀ ਨੀਯਤ ਨਾਲ ਹਮਲਾ ਕਰ ਰਿਹਾ ਹੈ ।
ਪੁਲਿਸ ਪਾਰਟੀ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਬੜੀ ਮੁਸ਼ਤੈਦੀ ਦਿਖਾਉਂਣੇ ਹੋਏ ਮਨਦੀਪ ਸਿੰਘ ਉਰਫ਼ ਮੋਨੂੰ ਨੂੰ ਕਾਬੂ ਕਰਕੇ ਇਸ ਪਾਸੋਂ ਵਾਰਦਾਤ ਸਮੇ ਵਰਤਿਆ ਉਸਦਾ ਲਾਇਸੈਂਸੀ ਰਿਵਾਲਵਰ .32 ਬੋਰ ਸਮੇਤ 03 ਖੋਲ ਅਤੇ 02 ਰੋਦ ਜਿੰਦਾ ਬ੍ਰਾਮਦ ਕੀਤੇ ਅਤੇ ਰੋਹਿਤ ਉਰਫ ਗੰਜਾ ਨੂੰ ਵੀ ਕਾਬੂ ਕੀਤਾ ਗਿਆ।