ਥਾਣਾ ਸੁਲਤਾਨਵਿੰਡ ਵੱਲੋਂ ਘਰ ਦੇ ਗੇਟ ਤੇ ਗੋਲੀਆਂ ਮਾਰਨ ਵਾਲੇ ਸਮੇਤ ਪਿਸਟਲ 03 ਕਾਬੂ।
ਮੁਕੱਦਮਾਂ ਨੰਬਰ 148 ਮਿਤੀ 25.11.2024 ਜੁਰਮ 125 ਬੀ.ਐਨ.ਐਸ, 25/54/59 ਅਸਲ੍ਹਾ ਐਕਟ, ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਪਰਮਜੀਤ ਸਿੰਘ ਉਰਫ ਸੋਨੂੰ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਬਹਿਲਾ ਥਾਣਾ ਸਿਟੀ ਤਾਰਨ ਤਾਰਨ।
ਗ੍ਰਿਫ਼ਤਾਰ ਮਿਤੀ 26-11-2024
2. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਰਟੋਲ, ਜਿਲ੍ਹਾ ਤਰਨ ਤਾਰਨ ।
ਗ੍ਰਿਫਤਾਰੀ ਮਿਤੀ 30.11.2024
3. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਦਬੂਰਜ਼ੀ, ਜਿਲ੍ਹਾ ਤਰਨ ਤਾਰਨ।
ਗ੍ਰਿਫਤਾਰੀ ਮਿਤੀ 30.11.2024
ਬ੍ਰਾਮਦਗੀ:- 01 ਪਿਸਟਲ 32 ਬੋਰ ਤੇ 06 ਜਿੰਦਾ ਰੌਂਦ ਅਤੇ 01 ਪਲਸਰ ਮੋਟਰਸਾਈਕਲ।
ਇਹ ਮੁਕੱਦਮਾਂ ਮੁਦੱਈਆ ਸੋਨੀਆ ਪਤਨੀ ਸੁਖਵਿੰਦਰ ਸਿੰਘ ਵਾਸੀ ਰਾਮ ਐਵੀਨਿਊ, ਪਿੰਡ ਸੁਲਤਾਨਵਿੰਡ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਆਪਣੀ ਬਿਊਟੀ ਪਾਰਲਰ ਦੀ ਦੁਕਾਨ ਡਰੰਮਾਵਾਲਾ ਸੁਲਤਾਨਵਿੰਡ ਰੋਡ ਤੇ ਕੰਮ ਕਰਦੀ ਹੈ ਤੇ ਉਹ ਆਪਣੀ ਬੇਟੀ ਨਾਲ ਬਜ਼ਾਰ ਤੋਂ ਖਾਣ ਵਾਸਤੇ ਸਮਾਨ ਲੈ ਕਿ ਘਰ ਪਹੁੰਚੀ ਸੀ ਕਿ ਵਕਤ ਕਰੀਬ 10:00 ਪੀ.ਐਮ, ਮਿਤੀ 24.11.2024 ਨੂੰ ਕੋਈ ਅਣਪਛਾਤੇ ਵਿਅਕਤੀਆ ਵੱਲੋਂ ਉਸਦੇ ਘਰ ਦੇ ਗੇਟ ਵਿੱਚ ਗੋਲੀਆ ਮਾਰ ਕੇ ਦੋੜ ਗਏ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-।, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਏ.ਸੀ.ਪੀ ਦੱਖਣੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ ਮੁੱਖ ਅਫਸਰ ਥਾਣਾ ਸੁਲਤਾਨਵਿੰਡ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਦੋਸ਼ੀ ਪਰਮਜੀਤ ਸਿੰਘ ਉਰਫ ਸੋਨੂੰ ਨੂੰ ਮਿਤੀ 26.11.2024 ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਇਕ ਪਿਸਟਲ .32 ਬੋਰ ਤੇ 06 ਜਿੰਦਾ ਰੱਦ ਬ੍ਰਾਮਦ ਕੀਤੇ ਅਤੇ ਇਸਦੀ ਪੁੱਛਗਿੱਛ ਤੇ ਇਸਦੇ ਦੂਸਰੇ ਸਾਥੀ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁਖਦੇਵ ਸਿੰਘ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਤਰਸੇਮ ਸਿੰਘ ਨੂੰ ਮਿਤੀ 30.11.2024 ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ ਵਾਰਦਾਤ ਵਿੱਚ ਵਰਤਿਆ ਮੋਟਰ ਸਾਇਕਲ ਪਲਸਰ ਬ੍ਰਾਮਦ ਕੀਤਾ ਗਿਆ ਹੈ। ਇਸਦੇ ਦੇ 03 ਹੋਰ ਸਾਥੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਪਹਿਲਾਂ ਦਰਜ਼ ਮੁਕਦਮੇਂ:-
1. ਗ੍ਰਿਫ਼ਤਾਰ ਦੋਸ਼ੀ ਪਰਮਜੀਤ ਸਿੰਘ ਉਰਫ ਸੋਨੂੰ
1. ਮੁਕੱਦਮਾਂ ਨੰਬਰ 36 ਮਿਤੀ 13.03.2024 ਜੁਰਮ 18/61/85 ਐਨ.ਡੀ.ਪੀ.ਐਸ ਐਕਟ, ਥਾਣਾ ਸਦਰ ਜਗਰਾਉ ਜਿਲ੍ਹਾ ਲੁਧਿਆਣਾ।
2. ਮੁਕੱਦਮਾ ਨੰਬਰ 108 ਮਿਤੀ 06.09.2024 ਜੁਰਮ 25/54/59 ਅਸਲਾ ਐਕਟ, ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ।
2. ਗ੍ਰਿਫ਼ਤਾਰ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਗੋਪੀ
ਮੁਕੱਦਮਾ ਨੰਬਰ 411 ਮਿਤੀ 14.12.2024 ਜੁਰਮ 379,411 ਭ:ਦ:, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।