Advertisement

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੀ ਮਹਿਲਾ ਮੁੱਖ ਸਿਪਾਹੀ ਬਬਤਾ ਅਤੇ ਸਿਪਾਹੀ ਸਾਹਿਲ ਨੇ All India Police Games  ਵਿਚੋਂ ਜਿੱਤੇ 02 ਸੋਨੇ ਦੇ ਤਗਮੇ। 

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੀ ਮਹਿਲਾ ਮੁੱਖ ਸਿਪਾਹੀ ਬਬਤਾ ਅਤੇ ਸਿਪਾਹੀ ਸਾਹਿਲ ਨੇ All India Police Games  ਵਿਚੋਂ ਜਿੱਤੇ 02 ਸੋਨੇ ਦੇ ਤਗਮੇ। 

Chief bureo-Sunil Kumar-Amritsar
           73ਵੀਂ ਆਲ ਇੰਡੀਆ ਪੁਲਿਸ ਰੈਸਲਿੰਗ ਕਲਸਟਰ ਚੈਪੀਅਨਸ਼ਿਪ 2024, ਜੋ ਕਿ ਮਿਤੀ      09-09-2024 ਤੋਂ 13-09-2024 ਤੱਕ ਜਿਲ੍ਹਾ ਲਖਨਊ, ਯੂ.ਪੀ ਵਿੱਖੇ ਹੋਈ ਸੀ। ਜਿਸ ਵਿੱਚ ਸਮੂਹ ਭਾਰਤ ਦੇ ਪੈਰਾਮਿਲਟ੍ਰੀ ਫੋਰਸ ਅਤੇ ਸਟੇਟ ਪੁਲਿਸ ਦੀਆਂ ਕੁੱਲ 39 ਟੀਮਾਂ ਨੇ ਭਾਗ ਲਿਆ। ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਭਾਗ ਲੈਣ ਵਾਲੇ ਮਹਿਲਾ ਮੁੱਖ ਸਿਪਾਹੀ ਬਬੀਤਾ ਨੇ (65 ਕਿਲੋ ਵਰਗ) ਬਾਡੀ ਬਿਲਡਿੰਗ ਵਿੱਚ ਗੋਲਡ ਮੈਡਲ ਜਿੱਤਿਆ ਅਤੇ ਸਿਪਾਹੀ ਸਾਹਿਲ ਨੇ (100 ਕਿਲੋ ਵਰਗ) (Arm Wrestling) ਵਿੱਚ ਗੋਲਡ ਮੈਡਲ ਜਿੱਤਿਆ।   
ਇਹਨਾਂ ਦੀ ਇਸ ਪ੍ਰਾਪਤੀ ਤੇ ਕਮਿਸ਼ਨਰ  ਪੁਲਿਸ, ਅੰਮ੍ਰਿਤਸਰ ਵੱਲੋਂ ਇਹਨਾਂ ਕਰਮਚਾਰੀਆਂ ਨੂੰ ਵਧਾਈ ਦਿੱਤੀ ਅਤੇ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਥਾਨਿਕ, ਅੰਮ੍ਰਿਤਸਰ ਅਤੇ ਸ੍ਰੀ ਕਮਲਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਸਥਾਨਿਕ,ਅੰਮ੍ਰਿਤਸਰ ਵੱਲੋਂ ਅੱਜ ਪੁਲਿਸ ਲਾਈਨ, ਅੰਮ੍ਰਿਤਸਰ ਸਿਟੀ ਵਿੱਖੇ ਗੋਲਡ ਮੈਡਲ ਜੇਤੂ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਗਈ।
Spread the love

Leave a Reply

Your email address will not be published. Required fields are marked *

error: Content is protected !!