Advertisement

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਵਿਦਿੱਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਦਿੱਤੇ ਹੈਲਮੇਟ। 

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਵਿਦਿੱਆਰਥੀਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਦਿੱਤੇ ਹੈਲਮੇਟ। 

reporter-Sunil kumar Punjab  Amritsar
ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ, ਸ਼੍ਰੀ ਏ.ਐੱਸ. ਰਾਏ ਸਾਹਿਬ ਦੇ ਦਿਸ਼ਾ ਨਿਰਦੇਸ਼ ਹੇਠ ਏ.ਡੀ.ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ.ਆਈ ਦਲਜੀਤ ਸਿੰਘ ਨੇ Indian Head Injury Foundation ਦਿੱਲੀ ਦੇ ਹੈਡ ਡਾ ਚਿਤਰਾ ਦੀ ਸਮੁੱਚੀ ਟੀਮ ਅਤੇ ਜਿਲ੍ਹਾ ਸਿੱਖਿਆ ਅਫ਼ਸਰ ਨਾਲ ਤਾਲਮੇਲ ਕਰਕੇ ਇੱਕ ਸੈਮੀਨਾਰ ਕਰਵਾਇਆ ਗਿਆ।  ਇਹ ਨਿਵੇਕਲਾਂ ਉਪਰਾਲਾ ਕਰਦੇ ਹੋਏ ਜਿੰਨਾਂ ਵਿਦਿੱਆਰਥੀਆਂ ਨੂੰ ਉਹਨਾਂ ਦੇ ਮਾਤਾ-ਪਿਤਾ ਆਪਣੇ ਟੂ-ਵਹੀਲਰਾਂ ਤੇ ਸਕੂਲ ਛੱਡਣ ਆਉਂਣੇ ਹਨ, ਉਹਨਾਂ ਨੂੰ ਤੇ ਉਹਨਾਂ ਦੇ ਬੱਚਿਆਂ ਦੀ ਹੈਡ ਇੰਜ਼ਰੀ ਤੋਂ ਬਚਾਓ ਲਈ ਹੈਲਮਟ ਵੰਡੇ ਗਏ। 
  ਇਹ ਸੈਮੀਨਾਰ ਸ਼ਹੀਦ ਗੁਰਮੀਤ ਸਿੰਘ, ਸਰਕਾਰੀ ਕੰਨਿਆ ਹਾਈ ਸਕੂਲ ਆਫ ਐਮੀਨੈਸ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਰਣਜੀਤ ਸਿੰਘ ਢਿੱਲੋਂ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸਨ ਤੇ ਇਸ ਸੈਮੀਨਾਰ ਦੌਰਾਨ ਸਕੂਲੀ ਬੱਚਿਆਂ ਤੇ ਉਹਨਾਂ ਦੇ ਮਾਤਾ-ਪਿਤਾ ਨੂੰ 100 ਦ ਕਰੀਬ ਹੈਲਮੇਟ ਦਿੱਤੇ ਗਏ ਤਾਂ ਜੋ ਲੋਕਾਂ ਵਿੱਚ ਇਕ ਜਾਗਰੂਕਤਾਂ ਆਵੇ ਅਤੇ ਸਮਾਜ਼ ਵਿੱਚ ਹੈਲਮੇਟ ਦੀ ਅਹਿਮੀਅਤ ਬਾਰੇ ਲੋਕਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਇਸ ਨਾਲ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਸ ਤਰ੍ਹਾਂ ਦੇ ਸੈਮੀਨਾਰ ਹੋਰ ਵੀ ਸਰਕਾਰੀ ਸਕੂਲਾਂ ਵਿੱਚ ਲਗਾਏ ਜਾਣਗੇ ਅਤੇ ਇਸਤੇ ਤਰ੍ਹਾਂ ਲੋੜਵੰਦ ਬੱਚਿਆਂ ਅਤੇ ਮਾਪਿਆ ਨੂੰ ਹੈਲਮੈਂਟ ਵੰਡੇ ਜਾਣਗੇ।
ਇਸ ਸੇਮੀਨਾਰ ਦਾ ਏਮ ਇਹ ਹੈ ਕਿ ਲੋਕਾਂ ਨੂੰ ਸਿਰ ਦੀ ਸੱਟ ਤੋਂ ਬਚਾਉਣਾ ਅਤੇ ਇਸ ਮੁਹਿੰਮ ਨੂੰ ਘਰ ਘਰ ਪਹੁਚਾਉਣਾ ਤਾਂ ਜੋ ਸੜਕੀ ਹਦਾਸਿਆਂ ਦੌਰਾਨ ਸਿਰ ਦੀ ਸੱਟ ਤੋਂ ਬਚਾਓ ਹੋ ਸਕੇ। ਹਮੇਸ਼ਾਂ ਟਰੈਫਿਕ ਨਿਯਮਾਂ ਦੀ ਪਾਲ दीਣਾ ਕਰਨੀ ਚਾਹੀਦੀ ਹੈ।  ਇਸ ਮੌਕੇ ਡੀ.ਈ.ਓ ਹਰਭੰਗਵੰਤ, ਡਿਪਟੀ ਜਿਲਾ ਸਿੱਖਿਆ ਅਫ਼ਸਰ ਰਾਜੇਸ਼ ਖੰਨਾ ਅਤੇ ਪ੍ਰਿੰਸੀਪਲ ਗੁਰਿੰਦਰ ਵੀ ਹਾਜ਼ਰ ਸਨ।
Spread the love

Leave a Reply

Your email address will not be published. Required fields are marked *

error: Content is protected !!