Advertisement

ਥਾਣਾ ਏ-ਡਵੀਜ਼ਨ ਵੱਲੋਂ ਆਈ-20 ਕਾਰ ਤੇ ਸਵਾਰ ਹੋ ਕੇ ਪਿਸਟਲ ਦੀ ਨੋਕ ਤੇ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਖੋਹ ਕਰਨ ਵਾਲਾ ਕਾਬੂ।

ਥਾਣਾ ਏ-ਡਵੀਜ਼ਨ ਵੱਲੋਂ ਆਈ-20 ਕਾਰ ਤੇ ਸਵਾਰ ਹੋ ਕੇ ਪਿਸਟਲ ਦੀ ਨੋਕ ਤੇ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਖੋਹ ਕਰਨ ਵਾਲਾ ਕਾਬੂ।

Bureo chief sunil kumar AMRITSAR PUNJAB

 

ਮੁਕੱਦਮਾਂ ਨੰਬਰ 14 ਮਿਤੀ 02.02.2025 ਜ਼ੁਰਮ 304(2), 191(3), 190 BNS, 25/54/59 Arms Act ਥਾਣਾ ਏ-ਡਵੀਜ਼ਨ, ਅੰਮ੍ਰਿਤਸਰ।
ਗ੍ਰਿਫ਼ਤਾਰ ਦੌਸ਼ੀ:- ਵੰਸ਼ ਉਰਫ ਦੇਬੂ ਪੁੱਤਰ ਸੁਖਦੇਵ ਰਾਜ ਵਾਸੀ ਮੁਹੱਲਾ ਗਾਂਧੀ ਨਗਰ ਕੈਪ, ਥਾਣਾ ਸਿਵਲ ਲਾਇਨ, ਬਟਾਲਾ।
ਬ੍ਰਾਮਦਗੀ:- ਖੋਹਸੁਦਾ ਮੋਬਾਇਲ ਫੋਨ ਤੇ ਮੋਟਰ-ਸਾਈਕਲ
ਵਾਰਦਾਤ ਸਮੇਂ ਵਰਤੀ ਕਾਰ ਹੁਡੰਈ ।-20 ,
ਸ੍ਰੀ ਗੁਰਪ੍ਰੀਤ ਸਿੰਘ ਭੁਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਅਤੇ ਸ੍ਰੀ ਮਨਿੰਦਰ ਪਾਲ ਸਿੰਘ ਏ.ਸੀ.ਪੀ ਈਸਟ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਮੁੱਖ ਅਫ਼ਸਰ ਥਾਣਾਂ ਏ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ZOMATO ਦੀ ਡਿਲੀਵਰੀ ਵਾਲੇ ਲੜਕੇ ਪਾਸੋਂ ਆਈ-20 ਕਾਰ ਚਾਲਕਾਂ ਖੋਹ ਕਰਨ ਵਾਲੇ ਕਾਬੂ ਅਤੇ ਖੋਹਸੁਦਾ ਮੋਬਾਇਲ ਫੋਨ ਤੇ ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਰਾਮ ਸਿੰਘ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਤੇ ਸਵਾਰ ਹੋ ਕੇ ZOMATO ਦੀ ਡਿਲੀਵਰੀ ਦਾ ਆਰਡਰ ਲੈ ਕੇ ਸਿਟੀ ਸੈਂਟਰ ਤੋਂ ਰਾਮਬਾਗ ਨੇੜੇ ਪਾਣੀ ਵਾਲੀ ਟੈਂਕੀ ਅੰਮ੍ਰਿਤਸਰ ਨੂੰ ਜਾ ਰਿਹਾ ਸੀ ਤਾਂ ਜਦ ਉਹ ਬਾਂਸਾ ਵਾਲਾ ਬਜਾਰ ਦੇ ਸਾਹਮਣੇ ਪੁੱਜਾ ਤਾਂ ਇੱਕ ਕਾਰ ਮਾਰਕਾ ਆਈ-20 ਜੋ ਉਸਦਾ ਪਹਿਲਾਂ ਤੋਂ ਪਿੱਛਾ ਕਰ ਰਹੀ ਸੀ ਤਾਂ ਕਾਰ ਚਾਲਕ ਨੇ ਕਾਰ ਮੇਰੇ ਮੋਟਰ ਸਾਇਕਲ ਵਿੱਚ ਮਾਰ ਦਿੱਤੀ। ਉਹ ਮੋਟਰ ਸਾਇਕਲ ਸਮੇਤ ਜਮੀਨ ਪਰ ਡਿੱਗ ਪਿਆ ਅਤੇ ਕਾਰ ਵਿੱਚੋਂ ਕ੍ਰੀਬ 4 ਨੌਜਵਾਨ ਲੜਕੇ ਉੱਤਰੇ ਜਿੰਨਾ ਨੇ ਉਸ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿੰਨਾ ਵਿੱਚ ਤਿੰਨ ਨੌਜਵਾਨਾਂ ਪਾਸ ਬੇਸਬਾਲ ਅਤੇ ਇੱਕ ਨੋਜਵਾਨ ਪਾਸ ਪਿਸਤੋਲ ਨੁਮਾ ਹਥਿਆਰ ਸੀ। ਜਿਸਨੇ ਪਿਸਤੋਲ ਉਸ ਵੱਲ ਸਿੱਧਾ ਕੀਤਾ ਅਤੇ ਉਸਦਾ ਉਕਤ ਨੰਬਰੀ ਮੋਟਰ ਸਾਇਕਲ ਸਮੇਤ ਮੋਬਾਇਲ ਫੋਨ ਮਾਰਕਾ ਰੈਡਮੀ-12 ਖੋਹ ਕਰਕੇ ਲੈ ਗਏ । ਜਿਸ ਤੇ ਉਕਤ ਮੁਕਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫਤੀਸ਼ ਹਰ ਪਹਿਲੂ ਤੋਂ ਕਰਨ ਤੇ  ਦੋਸ਼ੀ ਵੰਸ਼ ਉਰਫ ਦੇਬੂ ਉਕਤ ਨੂੰ ਗ੍ਰਿਫ਼ਤਾਰ ਕਰਕੇ ਇਸ ਪਾਸੋਂ ਖੋਹ ਕੀਤਾ ਗਿਆ ਮੋਬਾਇਲ ਫੋਨ ਅਤੇ ਮੋਟਰਸਾਇਕਲ ਅਤੇ ਖੋਹ ਦੋਰਾਨ ਵਰਤੀ ਗਈ ।-20 ਕਾਰ ਬ੍ਰਾਮਦ ਕੀਤੀ ਗਈ ਹੈ।  ਇਸਦੇ ਬਾਕੀ ਸਾਥੀਆਂ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਤੇ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
Spread the love

Leave a Reply

Your email address will not be published. Required fields are marked *

error: Content is protected !!