ਥਾਣਾ ਬੀ ਡਵੀਜਨ ਵੱਲੋਂ ਈ ਰਿਕਸ਼ਾ ਦੀ ਆੜ ਵਿੱਚ ਸਵਾਰੀਆਂ ਪਾਸੋ ਲੁੱਟ-ਖੋਹ ਕਰਨ ਵਾਲੇ ਕੁਝ ਘੰਟਿਆਂ ਅੰਦਰ ਈ ਰਿਕਸ਼ਾ ਚਾਲਕ ਸਮੇਤ 03 ਕਾਬੂ।
ਫੜੇ ਗਏ ਮੁਲਜਮਾਂ ਖਿਲਾਫ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ ਅਤੇ ਜਾਪਤਾ ਫੌਜਦਾਰੀ ਅਧੀਨ ਜ਼ੁਰਮ ਰੋਕੂ ਕਾਰਵਾਈ ਕੀਤੀਆਂ ਹਨ ।
Buro chief Sunil Kumar satyarth news Amritsar Punjab
ਮੁਕੱਦਮਾ ਨੰ 32 ਮਿਤੀ 26-02-2025 ਜੁਰਮ 304, 3(5) BNS, ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ
ਗ੍ਰਿਫ਼ਤਾਰ :- 1. ਜਗਰੂਪ ਸਿੰਘ ਉਰਫ ਜੱਗੂ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ 379 ਗਲੀ ਨੰਬਰ 07, ਮਕਬੂਲਪੁਰਾ, ਅੰਮ੍ਰਿਤਸਰ
2. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਸਿੰਘ ਵਾਸੀ ਗਲੀ ਨੰਬਰ 09 ਮਕਬੂਲਪੁਰਾ, ਅੰਮ੍ਰਿਤਸਰ।
3. ਲਵਜੀਤ ਸਿੰਘ ਉਰਫ ਬਬਲੀ ਪੁੱਤਰ ਬਲਵੰਤ ਸਿੰਘ ਵਾਸੀ ਗਲੀ ਨੰਬਰ 02, ਅੰਨਗੜ, ਅੰਮ੍ਰਿਤਸਰ।
(ਗ੍ਰਿਫ: 27-02-2025) ਬਰਾਮਦਗੀ:- ਖੋਹਸੁਦਾ ਸਮਾਨ ਅਤੇ ਵਾਰਦਾਤ ਸਮੇਂ ਵਰਤਿਆ ਈ-ਰਿਕਸ਼ਾ।
ਪ੍ਰੈੱਸ ਨੋਟ 27-02-2025
ਇਹ ਮੁਕੱਦਮਾ ਮੁੱਦਈ ਸਾਗਰ ਵਾਸੀ ਯੂ.ਪੀ ਹਾਲ ਵਾਸੀ ਵੇਰਕਾ ਰੋਡ, ਜੰਡਿਆਲਾ ਗੁਰੁ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਦਰਖਾਸਤ ਪਰ ਦਰਜ ਕੀਤਾ ਗਿਆ ਕਿ ਉਸਨੇ ਤੇ ਉਸਦੇ ਦੋਸਤ ਸੋਨੂੰ ਨੇ ਬੱਸ ਸਟੈਡ ਤੇ ਸਟੇਸ਼ਨ ਜਾਣ ਲਈ ਬੇਟਰੀ ਰਿਕਸ਼ਾ ਲਿਆ, ਜੋ ਰਿਕਸ਼ਾ ਚਾਲਕ ਵੱਲੋ ਰਿਕਸ਼ਾ ਜਹਾਜਗੜ ਵੱਲ ਲੈ ਗਿਆ, ਜਿਥੇ ਉਸਨੇ ਆਪਣੇ ਇੱਕ ਦੋਸਤ ਨੂੰ ਬੁਲਾ ਲਿਆ ਜੋ ਦੋਨਾ ਨੇ ਮੁਦਈ ਮੁਕਦਮਾ ਤੇ ਉਸਦੇ ਦੋਸਤ ਸੋਨੂੰ ਦੀ ਮਾਰ ਕੁਟਾਈ ਕੀਤੀ ਤੇ ਉਨਾਂ ਪਾਸੋਂ 10,000 ਰੁਪੈ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ। ਜਿਸਤੇ ਮੁਕਦਮਾ ਦਰਜ ਰਜਿਸਟਰ ਕਰਕੇ ਫੌਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-3. ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਵਨੀਤ ਅਹਿਲਾਵਤ, ਆਈ.ਪੀ.ਐਸ. ਏ.ਸੀ.ਪੀ ਈਸਟ. ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਂਕਟਰ ਸੁਖਬੀਰ ਸਿੰਘ, ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਪੁਲਿਸ ਪਾਰਟੀ ਏ.ਐਸ.ਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸਨੈਚਿੰਗ ਦੀ ਵਾਰਦਾਤ ਨੂੰ ਕੁਝ ਵੀ ਘੰਟਿਆਂ ਅੰਦਰ ਟ੍ਰੇਸ ਕਰਕੇ ਮੁਲਜਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਫੜੇ ਗਏ ਮੁਲਜ਼ਮਾਂ ਦੀ ਪਹਿਚਾਨ ਜਗਰੂਪ ਸਿੰਘ ਉਰਫ ਜੱਗੂ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ 379 ਗਲੀ ਨੰਬਰ 07 ਮਕਬੂਲਪੁਰਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਸਿੰਘ ਵਾਸੀ ਗਲੀ ਨੰਬਰ 09 ਮਕਬੂਲਪੁਰਾ ਅਤੇ ਲਵਜੀਤ ਸਿੰਘ ਉਰਫ ਬਬਲੀ ਪੁੱਤਰ ਬਲਵੰਤ ਸਿੰਘ ਵਾਸੀ ਗਲੀ ਨੰਬਰ 02 ਅੰਨਗੜ ਅੰਮ੍ਰਿਤਸਰ ਵੱਜੋ ਹੋਈ ਹੈ ਅਤੇ ਇਹਨਾਂ ਪਾਸੋ ਖੋਹ ਸ਼ੁਦਾ ਸਮਾਨ ਅਤੇ ਵਾਰਦਾਤ ਸਮੇਂ ਵਰਤਿਆ ਈ ਰਿਕਸ਼ਾ ਬ੍ਰਾਮਦ ਕੀਤਾ ਗਿਆ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਦੋਸ਼ੀਆ ਪਾਸੋ ਮਜੀਦ ਪੁਛਗਿੱਛ ਕਰਕੇ ਉਸ ਪਾਸੇ ਹੋਰ ਬ੍ਰਾਮਦਗੀ ਕੀਤੀ ਜਾਵੇਗੀ। ਪਹਿਲਾ ਦਰਜ ਮੁਕਦਮੇ
ਜਗਰੂਪ ਸਿੰਘ ਉਰਫ ਜੱਗੂ :-
1. ਮੁਕੱਦਮਾ ਨੰ 36 ਮਿਤੀ 05-02-2020 ਜੁਰਮ 21/61/85 NDPS ACT ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
2. ਮੁਕੱਦਮਾ ਨੰ 142 ਮਿਤੀ 19-06-2023 ਜੁਰਮ 21-ਬੀ/61/85 NDPS ACT ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
3. ਰਪਟ ਨੰਬਰ 29 ਮਿਤੀ 03-08-2018 ਜ਼ੁਰਮ 107/151 ਜਾਬਤਾ ਫੌਜਦਾਰੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
4. ਰਪਟ ਨੰਬਰ 14 ਮਿਤੀ 20-12-2023 ਜ਼ੁਰਮ 109/151 ਜਾਬਤਾ ਫੌਜਦਾਰੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
5. ਰਪਟ ਨੰਬਰ 03 ਮਿਤੀ 02-02-2024 ਜ਼ੁਰਮ 109/151 ਜਾਬਤਾ ਫੌਜਦਾਰੀ, ਥਾਣਾ ਮਕਬੂਲਪੁਰਾ, ਅੰਮ੍ਰਿਤਸਰ।
ਗੁਰਪ੍ਰੀਤ ਸਿੰਘ ਉਰਫ ਗੋਪੀ:-
1. ਰਪਟ ਨੰਬਰ 04 ਮਿਤੀ 20-12-2023 ਜ਼ੁਰਮ 109/151 ਜਾਬਤਾ ਫੌਜਦਾਰੀ ਥਾਣਾ ਮਕਬੂਲਪੁਰਾ, ਅੰਮ੍ਰਿਤਸਰ।