ਥਾਣਾ ਮਜੀਠਾ ਰੋਡ ਵੱਲੋਂ ਗੁਰੂ ਨਾਨਕ ਦੇਵ ਹਸਪਤਾਲ ਤੋਂ ਮੋਟਰਸਾਈਕਲ ਚੌਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼, 02 ਕਾਬੂ।
Buro chief Sunil Kumar Amritsar Punjab

ਫੜੇ ਗਏ ਮੁਲਜ਼ਮਾਂ ਪਾਸੋਂ ਗੁਰੂ ਨਾਨਕ ਦੇਵ ਹਸਪਤਾਲ ਤੋਂ ਚੋਰੀ ਕੀਤਾ ਮੋਟਰਸਾਈਲ ਤੋਂ ਇਲਾਵਾ 04 ਹੋਰ ਚੌਰੀ ਦੇ ਮੋਟਰਸਾਈਕਲ ਕੁੱਲ 05 ਮੋਟਰਸਾਈਕਲ ਬ੍ਰਾਮਦ।
ਮੁਕੱਦਮਾਂ ਨੰਬਰ 08 ਮਿਤੀ 30-01-2025 ਜੁਰਤ 303(2), 317(2) ਬੀ.ਐਨ.ਐਸ, ਥਾਣਾ ਮਜ਼ੀਠਾ ਰੋਡ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਮੰਗਾ ਸਿੰਘ ਪੁੱਤਰ ਧਿਰ ਸਿੰਘ ਵਾਸੀ ਬਾਹਰਲੀ ਪੱਤੀ ਪਿੰਡ ਮੁਰਾਦਪੁਰਾ, ਅੰਮ੍ਰਿਤਸਰ।
2. ਲਵਦੀਪ ਸਿੰਘ ਉਰਫ ਬੂਟਾ ਪੁੱਤਰ ਹਰਦੀਪ ਸਿੰਘ ਵਾਸੀ 3 ਗਲੀ ਨੰਬਰ 7 ਅਮਨ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ।
ਬ੍ਰਾਮਦਗੀ:- ਕੁੱਲ 05 ਚੌਰੀ ਦੇ ਮੋਟਰਸਾਈਕਲ ਵੇਰਵਾ:-
1) ਮੋਟਰ ਸਾਈਕਲ ਮਾਰਕਾ ਹੀਰੋ ਡੀਲੈਕਸ ਨੰਬਰੀ PB-46-AA-3160
2) ਮੋਟਰ ਸਾਈਕਲ ਮਾਰਕਾ ਪਲੈਟਿਨਾ ਰੰਗ ਕਾਲਾ ਬਿਨਾਂ ਨੰਬਰੀ
3) ਮੋਟਰਸਾਈਕਲ ਮਾਰਕਾ ਸਪਲੈਂਡਰ ਨੰਬਰ PB-02-AJ 4570
4) ਮੋਟਰ ਸਾਈਕਲ ਮਾਰਕਾ ਸਪਲੈਡਰ ਰੰਗ ਨੀਲਾ ਬਿਨਾ ਨੰਬਰੀ
5) ਮੋਟਰ ਸਾਈਕਲ ਮਾਰਕਾ ਹੀਰੋ ਹਾਡਾ ਰੰਗ ਕਾਲਾ ਬਿਨਾਂ ਨੰਬਰੀ
ਇਹ ਮੁਕੱਦਮਾਂ ਮੁਦੱਈ ਅੰਗਰੇਜ ਸਿੰਘ ਉਰਫ ਹੈਪੀ ਵਾਸੀ ਜਿਲ੍ਹਾ ਤਰਨ ਤਾਰਨ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਆਪਣੀ ਮਾਤਾ ਸ੍ਰੀਮਤੀ ਸਵਿੰਦਰ ਕੌਰ ਜੋ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਵਿੱਖੇ ਦਾਖਲ ਸੀ ਤੇ ਇਲਾਜ਼ ਚੱਲ ਰਿਹਾ ਸੀ ਤਾਂ ਉਹਨਾਂ ਦਾ ਪਤਾ ਲੈਣ ਲਈ ਸਮੇਤ ਆਪਣੇ ਪਿਤਾ ਮੋਟਰ ਸਾਈਕਲ ਤੇ ਸਵਾਰ ਹੋ ਕੇ ਆਇਆ ਸੀ ਅਤੇ ਆਪਣਾ ਮੋਟਰ ਸਾਈਕਲ ਬਾਹਰ ਪਾਰਕਿੰਗ ਵਿੱਚ ਹੀ ਲਾੱਕ ਕਰਕੇ ਖੜਾ ਕਰ ਗਿਆ ਤੇ ਜਦੋਂ ਉਹ ਘਰ ਜਾਣ ਲੱਗੇ ਤਾਂ ਦੇਖਿਆ ਕਿ ਜਿਸ ਜਗਾ ਪਰ ਮੋਟਰ ਸਾਈਕਲ ਖੜਾ ਕੀਤਾ ਸੀ, ਉਸ ਜਗ੍ਹਾ ਪਰ ਮੋਟਰ ਸਾਈਕਲ ਮੌਜੂਦ ਨਹੀਂ ਸੀ। ਜਿਸਨੂੰ ਕੋਈ ਨਾਮਾਲੂਮ ਵਿਅਕਤੀ ਚੌਰੀ ਕਰਕੇ ਲੈ ਗਿਆ। ਜਿਸਤੇ ਮੁੱਕਦਮਾ ਦਰਜ਼ ਰਜਿਸਟਰ ਕਰਕੇ ਅਮਲ ਵਿੱਚ ਲਿਆਦੀ ਗਈ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆਂ ਹਦਾਇਤਾਂ ਤੇ ਸ਼੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਰਵਿੰਦ ਮੀਨਾ ਏ.ਸੀ.ਪੀ ਨੌਰਥ, ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪੱਖ ਤੋਂ ਕਰਨ ਤੇ ਮੋਟਰਸਾਈਕਲ ਚੌਰੀ ਕਰਨ ਵਾਲੇ ਮੰਗਾ ਸਿੰਘ ਪੁੱਤਰ ਧਿਰ ਸਿੰਘ ਵਾਸੀ ਬਾਹਰਲੀ ਪੱਤੀ ਪਿੰਡ ਮੁਰਾਦਪੁਰਾ, ਅੰਮ੍ਰਿਤਸਰ ਅਤੇ ਲਵਦੀਪ ਸਿੰਘ ਉਰਫ ਬੂਟਾ ਪੁੱਤਰ ਹਰਦੀਪ ਸਿੰਘ ਵਾਸੀ ਮਕਾਨ ਨੇ 9/10 ਵਾਰਡ ਨੰਬਰ 3 ਗਲੀ ਨੰਬਰ 7 ਅਮਨ ਐਵੀਨਿਊ, ਮਜੀਠਾ ਰੋਡ, ਅੰਮ੍ਰਿਤਸਰ ਨੂੰ ਮਿਤੀ 30-01-2025 ਨੂੰ ਸਮੇਤ ਚੌਰੀ ਦੇ ਮੋਟਰ ਸਾਈਕਲ ਨੰਬਰੀ ਪੀ.ਬੀ 46-ਏ.ਏ-3160 ਮਾਰਕਾ ਹੀਰੋ ਡੀਲੈਕਸ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਪਾਸੋਂ ਬਰੀਕੀ ਨਾਲ਼ ਸ਼ੁਰੂਆਤੀ ਪੁੱਛਗਿੱਛ ਕਰਨ ਤੇ ਇਹਨਾਂ ਦੇ ਇਕਸ਼ਾਫ ਤੇ 04 ਚੌਰੀ ਦੇ ਮੋਟਰਸਾਇਕਲ ਹੋਰ ਕੁਲ 05 ਮੋਟਰਸਾਈਕਲ ਬ੍ਰਾਮਦ ਕੀਤੇ ਗਏ ਹਨ । ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ