ਥਾਣਾ ਗੇਟ ਹਕੀਮਾਂ ਵੱਲੋਂ 03 ਚੌਰੀ ਦੇ ਮੋਟਰਸਾਈਕਲਾਂ ਸਮੇਤ 01 ਕਾਬੂ।
Buro chief Sunil Kumar Amritsar Punjab

ਮੁਕੱਦਮਾਂ ਨੰਬਰ 19 ਮਿਤੀ 30.01.2025 ਜੁਰਮ 303(2),317(2) ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਮਨਜਿੰਦਰ ਸਿੰਘ ਉਰਫ ਕਾਕਾ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਮਾਲੋਵਾਲ, ਸੰਤਾ ਵਾਲਾ ਨੇੜੇ ਬਲਕਾਰੇ ਦੀ ਚੱਕੀ ਜਿਲਾ ਤਰਨ ਤਾਰਨ।
ਬ੍ਰਾਮਦਗੀ:- 03 ਚੌਰੀ ਦੇ ਮੋਟਰਸਾਈਕਲ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ ਏ.ਸੀ.ਪੀ, ਸੈਂਟਰਲ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮਨਜੀਤ ਕੌਰ ਮੁੱਖ ਅਫਸਰ ਥਾਣਾ ਗੇਟ ਹਕੀਮਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਸਮਸ਼ੇਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਦੋਸ਼ੀ ਮਨਜਿੰਦਰ ਸਿੰਘ ਉਰਫ ਕਾਕਾ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਮਾਲੋਵਾਲ, ਸੰਤਾ ਵਾਲਾ ਨੇੜੇ ਬਲਕਾਰੇ ਦੀ ਚੱਕੀ ਜਿਲਾ ਤਰਨ ਤਾਰਨ ਨੂੰ ਨੇੜੇ ਰੂਪ ਨਗਰ ਧੋਬੀ ਘਾਟ ਝਬਾਲ ਰੋਡ ਦੇ ਖੇਤਰ ਤੋਂ ਸਮੇਤ ਮੋਟਰ ਸਾਈਕਲ ਸਪਲੈਂਡਰ ਦੇ ਕਾਬੂ ਕੀਤਾ ਗਿਆ।
ਸੁਰੂਆਤੀ ਪੁੱਛਗਿੱਛ ਦੌਰਾਨ ਇਸਦੇ ਇੰਕਸ਼ਾਫ ਤੇ 02 ਚੌਰੀ ਦੇ ਮੋਟਰਸਾਇਕਲ ਹੋਰ ਕੁੱਲ 03 ਮੋਟਰਸਾਇਕਲ ਬ੍ਰਾਮਦ ਕੀਤੇ ਗਏ। ਗ੍ਰਿਫ਼ਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ।