ਥਾਣਾ ਬੀ-ਡਵੀਜ਼ਨ ਵੱਲੋਂ ਹੋਟਲ ਦੀ ਆੜ ਵਿੱਚ ਬਦਕਾਰੀ ਦਾ ਧੰਦਾ ਕਰਨ ਵਾਲੇ ਕਾਬੂ।
Buro chief Sunil Kumar Amritsar Punjab
ਮੁਕੱਦਮਾਂ ਨੰਬਰ 13 ਮਿਤੀ 26-01-2025 ਜ਼ੁਰਮ 3,4,5 THE IMMORAL TRAFFIC (PREVENTION) ACT, 1956 ਥਾਣਾ ਬੀ ਡਵੀਜਨ, ਅੰਮ੍ਰਿਤਸਰ।
ਗ੍ਰਿਫ਼ਤਾਰ:-
1. ਹਰਕ੍ਰਿਸ਼ਨ ਸਿੰਘ ਪੁੱਰਤ ਗੁਰਨਾਮ ਸਿੰਘ ਵਾਸੀ ਮਕਾਨ ਨੰਭਰ 1383/12 ਗਲੀ ਪੰਜਾਬ ਸਿੰਘ ਚੌਕ ਪ੍ਰਾਗਦਾਸ, ਅੰਮ੍ਰਿਤਸਰ।
2. ਗੁਰਦੀਪ ਸਿੰਘ ਪੁੱਤਰ ਲੇਟ ਜਗਜੀਤ ਸਿੰਘ ਵਾਸੀ ਮਕਾਨ ਨੰਬਰ 2569 ਗਲੀ ਤਹਿਸੀਲਪੁਰਾ ਮੇਨ ਬਜਾਰ ਅੰਮ੍ਰਿਤਸਰ
3. 03 ਔਰਤਾਂ
ਇੰਸਪੈਕਟਰ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ ਬੀ ਡਵੀਜਨ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਮਿਲੀ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਇਕ ਹੋਟਲ ਜਿਸਦਾ ਨਾਮ ਬੱਲ ਰੈਜ਼ੀਡਸੀ, ਮੰਨਾ ਸਿੰਘ ਚੌਕ ਵਿਖੇ ਹੈ, ਜਿਸਦਾ ਕੁਝ ਸਮਾ ਪਹਿਲਾ ਨਾਮ ਬਦਲ ਕੇ ਹੋਟਲ ਲੀਓ ਰੈਜ਼ੀਡੈਂਸੀ ਰੱਖਿਆ ਗਿਆ ਹੈ ਤੇ ਹੋਟਲ ਮਾਲਕ ਅਮਰਪਾਲ ਸਿੰਘ ਵੱਲੋ ਆਪਣਾ ਹੋਟਲ ਅੱਗੇ ਅਭਿਸ਼ੇਕ ਕੁਮਾਰ ਵਾਸੀ ਅਬੋਹਰ ਅਤੇ ਲੇਡੀਜ਼ ਮੰਨਤ ਵਾਸੀ ਬਟਾਲਾ ਨੂੰ ਲੀਜ਼ ਤੇ ਦਿੱਤਾ ਹੋਇਆ ਹੈ। ਜੋ ਹੋਟਲ ਵਿੱਚ ਲੜਕੀਆ ਰੱਖ ਕੇ ਅਤੇ ਕੁਝ ਪਾਸੋ ਉਹਨਾ ਦੀ ਮਜ਼ਬੂਰੀ ਦਾ ਫਾਇਦਾ ਉਠਾਕੇ ਉਹਨਾ ਪਾਸੋ ਜਿਸਮ ਫਿਰੋਸ਼ੀ ਦਾ ਧੰਦਾ ਕਰਵਾ ਰਹੇ ਹਨ ਜਿੰਨਾ ਵਿੱਚੋ ਕੁਝ ਪੈਸੇ ਲੜਕੀਆ ਨੂੰ ਦੇ ਕੇ ਬਾਕੀ ਪੈਸੇ ਆਪਸ ਵਿੱਚ ਵੰਡ ਲੈਦੇ ਹਨ। ਜਿਸਤੇ ਪੁਲਿਸ ਪਾਰਟੀ ਵੱਲੋਂ ਯੌਜ਼ਨਾਬੱਧ ਤਰੀਕੇ ਨਾਲ ਉਕਤ ਹੋਟਲ ਲੀਓ ਰੈਜ਼ੀਡੈਂਸੀ ਵਿੱਖੇ ਰੇਡ ਕਰਕੇ 1) ਹਰਕ੍ਰਿਸ਼ਨ ਸਿੰਘ ਪੁੱਰਤ ਗੁਰਨਾਮ ਸਿੰਘ ਵਾਸੀ ਮਕਾਨ ਨੰਬਰ 1383/12 ਗਲੀ ਪੰਜਾਬ ਸਿੰਘ ਚੌਕ ਪ੍ਰਾਗਦਾਸ, ਅੰਮ੍ਰਿਤਸਰ, 2) ਗੁਰਦੀਪ ਸਿੰਘ ਪੁੱਤਰ ਲੇਟ ਜਗਜੀਤ ਸਿੰਘ ਵਾਸੀ ਮਕਾਨ ਨੰਬਰ 2569 ਗਲੀ ਤਹਿਸੀਲਪੁਰਾ ਮੇਨ ਬਜਾਰ ਅੰਮ੍ਰਿਤਸਰ ਅਤੇ 03 ਔਰਤਾਂ ਨੂੰ ਕਾਬੂ ਕੀਤਾ ਗਿਆ ਹੈ। ਹੋਟਲ ਨੂੰ ਲੀਜ਼ ਤੇ ਲੈ ਕੇ ਚਲਾਉਣ ਵਾਲੇ ਅਬਿਸ਼ੇਕ ਕੁਮਾਰ ਅਤੇ ਮੰਨਤ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ ਜਿੰਨਾ ਨੂੰ ਜਲਦ ਹੀ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।