Advertisement

ਥਾਣਾ ਸਦਰ ਅਤੇ ਸੀ.ਆਈ.ਏ ਸਟਾਫ-3 ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

ਥਾਣਾ ਸਦਰ ਅਤੇ ਸੀ.ਆਈ.ਏ ਸਟਾਫ-3 ਵੱਲੋਂ ਦੋ ਵੱਖ-ਵੱਖ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ 06 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 

Buro chief Sunil Kumar Amritsar Punjab

ਫੜੇ ਗਏ ਮੁਲਜ਼ਮ USA ਬੇਸਡ ਗੈਂਗਸਟਰ ਪ੍ਰਭ ਦਾਸੂਵਾਲ ਦੇ ਨਾਲ ਸ਼ੋਸ਼ਲ ਮੀਡੀਆ ਐਪ ਰਾਂਹੀ ਸੰਪਰਕ ਵਿੱਚ ਸਨ ਤੇ ਉਸਦੇ ਕਹਿਣ ਤੇ ਨਜ਼ਾਇਜ਼ ਹਥਿਆਰਾ ਦੀ ਸਪਲਾਈ ਕਰਨ ਦਾ ਧੰਦਾ ਕਰਦੇ ਸਨ। 
ਫੜੇ ਗਏ ਮੁਲਜਮ ਰੋਹਿਤ, ਸੁਖਰਾਜ ਤੇ ਜੁਗਰਾਜ਼ ਮੁਹਾਲੀ ਵਿੱਖੇ ਪੀ.ਜੀ ਵਿੱਚ ਰਹਿੰਦੇ ਸਨ ਤੇ ਪ੍ਰਭ ਦਾਸੂਵਾਲ ਦੇ ਕਹਿਣ ਤੇ ਕਤਲ ਕਰਨ ਲਈ ਰੈਕੀ ਕਰਦੇ ਸਨ ਤੇ ਇਸਤੋ ਇਲਾਵਾ ਮਾੜੇ ਅਨਸਰਾਂ(ਸੂਟਰਾਂ) ਨੂੰ ਹਥਿਆਰ ਵੀ ਸਪਲਾਈ ਕਰਦੇ ਸਨ। ਇਹਨਾਂ ਵੱਲੋ਼ ਤਰਨ ਤਾਰਨ ਵਿੱਖੇ ਵੀ ਇਕ ਵਿਅਕਤੀ ਦੀ ਰੈਕੀ ਕੀਤੀ ਸੀ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸਨ। 
ਇਹ ਗੱਲ ਵਰਨਯੋਗ ਹੈ ਕਿ ਸਰਪੰਚੀ ਦੇ ਇਲੈਕਸ਼ਲਾਂ ਦੌਰਾਨ ਪੱਟੀ ਜਿਲਾ ਤਰਨ ਤਾਰਨ ਵਿੱਖੇ ਸਰਪੰਚ ਰਾਜਵਿੰਦਰ ਸਿੰਘ ਤਲਵੰਡੀ ਦਾ ਕਤਲ ਹੋਇਆ ਸੀ ਤੇ ਇਹਨਾਂ ਵੱਲੋ ਹੀ ਰੈਕੀ ਤੇ ਸੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਗਏ ਸਨ।    
1) ਮੁਕੱਦਮਾਂ ਨੰਬਰ 02 ਮਿਤੀ 05-01-2025 ਜੁਰਮ 304(2),3(5) ਬੀ.ਐਨ.ਐਸ, 25/54/59 ਅਸਲ੍ਹਾ ਐਕਟ, ਥਾਣਾ  ਸਦਰ,  
   ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਅਰਸ਼ਦੀਪ ਸਿੰਘ ਉਰਫ਼ ਵਿੱਕੀ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਮਰੜੀ ਕਲਾਂ, ਥਾਣਾ ਮਜੀਠਾ, ਅੰਮ੍ਰਿਤਸਰ।
ਉਮਰ 19 ਸਾਲ, ਪੜਾਈ 10ਵੀ, ਕੰਮ ਕੋਈ ਨਹੀ, ਪਹਿਲਾਂ ਕੋਈ ਮੁਕੱਦਮਾਂ ਨਹੀਂ। 
(ਗ੍ਰਿਫ਼: 12-01-2025), 
2. ਪ੍ਰਿੰਸਦੀਪ ਸਿੰਘ ਉਰਫ਼ ਪ੍ਰਿੰਸ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਮੇਤਲਾ ਥਾਣਾ ਸ੍ਰੀ ਹਰਗੋਬਿੰਦਰਪੁਰ ਜਿਲ੍ਹਾ ਗੁਰਦਾਸਪੁਰ।
ਉਮਰ ਸਾਢੇ 18 ਸਾਲ, ਪੜਾਈ 9ਵੀ, ਕੰਮ ਕੋਈ ਨਹੀ, ਪਹਿਲਾਂ ਕੋਈ ਮੁਕਦਮਾਂ ਨਹੀਂ (ਗ੍ਰਿਫ਼: 12-01-2025),
3. ਅਨਮੋਲ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਪੱਟੀ ਰੋਡ, ਥਾਣਾ ਭਿਖੀਵਿੰਡ, ਜਿਲ੍ਹਾ ਤਰਨ ਤਾਰਨ। 
ਉਮਰ 19 ਸਾਲ, ਪੜਾਈ ਨਹੀਂ, ਕੰਮ ਕੋਈ ਨਹੀ, ਪਹਿਲਾਂ ਕੋਈ ਨਹੀ ਮੁਕਦਮਾਂ (ਗ੍ਰਿਫ਼: 14-01-2025)
ਬ੍ਰਾਮਦਗੀ:- ਖੋਹਸੁਦਾ ਐਕਟੀਵਾ,   
ਇਹ ਮੁਕੱਦਮਾਂ ਸੱਚਦੀਪ ਸਿੰਘ ਵਾਸੀ ਗਰੀਨ ਫੀਲਡ, ਮਜੀਠਾ ਰੋਡ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਸਮਾਂ ਕਰੀਬ 08:30 ਪੀ.ਐਮ, ਆਪਣੀ ਐਕਟੀਵਾ ਰੰਗ ਸਫੈਦ ਤੇ ਸਵਾਰ ਹੋ ਕੇ ਸ੍ਰੀ ਦਰਬਾਰ ਸਾਹਿਬ ਵਿੱਖੇ ਮੱਥਾ ਟੇਕਣ ਗਿਆ ਸੀ ਅਤੇ ਘਰ ਵਾਪਸ ਜਾਂਦੇ ਸਮੇਂ ਵਕਤ ਕਰੀਬ 11:40 ਪੀ.ਐਮ,27 ਫੁੱਟ ਰੋਡ ਮਜੀਠਾ ਰੋਡ ਪੁੱਜ਼ਾਂ ਤਾਂ ਉਸਦੀ  ਐਕਟਵਿਾ ਦੇ ਅੱਗੇ ਤਿੰਨ ਵਿਅਕਤੀਆਂ ਆ ਗਏ ਤੇ ਉਸਦੀ ਐਕਟਵਿਾ ਰੋਕ ਕੇ ਐਕਟਵਿਾ ਦੀ ਚਾਬੀ ਕੱਢ ਲਈ ਤੇ ਜਦੋਂ ਮੁਦੱਈ ਨੇ ਵਿਰੋਧ ਕੀਤਾ ਤਾਂ ਪਿੱਛੇ ਖੜੇ ਵਿਅਕਤੀ ਨੇ ਆਪਣੇ ਡੱਬ ਵਿੱਚੋਂ ਪਿਸਤੋਲ ਕੱਢ ਕੇ ਪਿਸਤੋਂਲ ਦੀ ਨੌਕ ਤੇ ਤਿੰਨੇ ਵਿਅਕਤੀ ਐਕਟਵਿਾ ਖੋਹ ਕੇ ਮੌਕਾ ਤੋ ਫਰਾਰ ਹੋ ਗਏ ǀਜਿਸਤੇ ਥਾਣਾ ਸਦਰ,ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਕੀਤਾ ਗਿਆ। 
ਮੁਕੱਦਮਾਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜ਼ੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਤੇ ਸ੍ਰੀਮਤੀ ਹਰਕਮਲ ਕੌਰ, ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਅਰਵਿੰਦ ਮੀਨਾ ਏ.ਸੀ.ਪੀ ਨੌਰਥ ਅਤੇ ਸ੍ਰੀ ਮਨਿੰਦਰ ਪਾਲ ਸਿੰਘ ਏ.ਸੀ.ਪੀ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਟੀਮ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਪਿਸਟਲ ਦੀ ਨੌਕ ਤੇ ਐਕਟੀਵਾ ਖੋਹ ਕਰਨ ਵਾਲੇ ਵਿਅਕਤੀ 1) ਅਰਸ਼ਦੀਪ ਸਿੰਘ ਉਰਫ਼ ਵਿੱਕੀ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਮਰੜੀ ਕਲਾਂ, ਥਾਣਾ ਮਜੀਠਾ, ਅੰਮ੍ਰਿਤਸਰ, ਉਮਰ 19 ਸਾਲ ਅਤੇ 2) ਪ੍ਰਿੰਸਦੀਪ ਸਿੰਘ ਉਰਫ਼ ਪ੍ਰਿੰਸ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਮੇਤਲਾ, ਥਾਣਾ ਸ੍ਰੀ ਹਰਗੋਬਿੰਦਰਪੁਰ, ਜਿਲ੍ਹਾ ਗੁਰਦਾਸਪੁਰ, ਉਮਰ ਸਾਢੇ 18 ਸਾਲ ਨੂੰ ਮਿਤੀ 12-01-2025 ਨੂੰ 27 ਫੁੱਟ ਰੋਡ, ਮਜੀਠਾ ਰੋਡ ਤੇ ਖੇਤਰ ਤੋਂ ਕਾਬੂ ਕੀਤਾ ਗਿਆ ਤੇ ਇਹਨਾਂ ਦੇ ਤੀਸਰੇ ਸਾਥੀ ਅਨਮੋਲ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਪੱਟੀ ਰੋਡ, ਥਾਣਾ ਭਿਖੀਵਿੰਡ, ਜਿਲ੍ਹਾ ਤਰਨ ਤਾਰਨ, ਉਮਰ 19 ਸਾਲ, ਨੂੰ ਮਿਤੀ 14-01-2025 ਨੂੰ 88 ਫੁੱਟ ਰੋਡ, ਮਜੀਠਾ ਰੋਡ ਦੇ ਖੇਤਰ ਤੋਂ ਕਾਬੂ ਕੀਤਾ ਗਿਆ ਅਤੇ ਖੋਹਸੁਦਾ ਐਕਟੀਵਾਂ ਰੰਗ ਸਫੈਦ ਬ੍ਰਾਮਦ ਕੀਤੀ ਗਈ। ਇਹ ਐਕਟੀਵਾ ਇਹਨਾਂ ਵੱਲੋਂ ਪ੍ਰਭ ਦਾਸੂਵਾਲ ਦੇ ਕਹਿਣ ਤੇ ਖੋਹ ਕੀਤੀ ਸੀ। 
ਗ੍ਰਿਫ਼ਤਾਰ ਦੋਸ਼ੀ ਅਨਮੋਲ ਸਿੰਘ ਨੇ ਦੱਸਿਆ ਕਿ ਵਾਰਦਾਤ ਸਮੇਂ ਵਰਤਿਆ ਪਿਸਟਲ, ਆਪਣੇ ਇੱਕ ਹੋਰ ਸਾਥੀ (ਜੁਗਰਾਜ਼ ਸਿੰਘ) ਨੂੰ ਦਿੱਤਾ ਹੈ। ਜੋ ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਖੁਲਾਸਾ ਕੀਤਾ ਕਿ ਇਹ ਗੈਂਗਸਟਰ ਪ੍ਰਭ ਦਾਸੂਵਾਲ ਵਾਸੀ USA ਦੇ ਕਹਿਣ ਤੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਨਜ਼ਾਇਜ਼ ਹਥਿਆਰ ਸਪਲਾਈ ਕਰਨ ਦਾ ਕੰਮ ਕਰਦੇ ਹਨ। 
2)     ਮੁਕੱਦਮਾਂ ਨੰਬਰ 04 ਮਿਤੀ 14-01-2025 ਜ਼ੁਰਮ 25/54/59 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ।(ਸੀ.ਆਈ.ਏ-3)
ਗ੍ਰਿਫ਼ਤਾਰ ਦੋਸ਼ੀ:-
1. ਰੋਹਿਤ ਪੁੱਤਰ ਸ਼ਿੰਦਰਪਾਲ ਸ਼ਰਮਾ ਵਾਸੀ ਪਿੰਡ ਠੱਠਾ ਤ:ਤ: ਹਾਲ ਵਾਸੀ ਦਸ਼ਮੇਸ਼ ਕਲੋਨੀ ਅਟਾਰੀ ਰੋਡ, ਥਾਣਾ ਝਬਾਲ, ਜਿਲਾ ਤਰਨ ਤਾਰਨ । 
2. ਸੁਖਰਾਜ ਸਿੰਘ ਉਰਫ ਗੂੰਗਾ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਠੱਕਰਪੁਰਾ, ਥਾਣਾ ਸਦਰ ਪੱਟੀ, ਜਿਲਾ ਤਰਨ ਤਾਰਨ। 
3. ਜੁਗਰਾਜ ਸਿੰਘ ਉਰਫ ਨਿੱਕਾ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਵਲਟੋਹਾ, ਥਾਣਾ ਵਲਟੋਹਾ, ਜਿਲਾ ਤਰਨ ਤਾਰਨ।
ਬ੍ਰਾਮਦਗੀ:-    01 ਪਿਸਟਲ .32 ਬੋਰ ਤੇ 06 ਰੋਂਦ ਜਿੰਦਾ। 
      (ਇਹ ਪਿਸਟਲ ਮੁਕੱਦਮਾਂ ਨੰਬਰ 2/25 ਥਾਣਾ ਸਦਰ ਵਿੱਚ ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਐਕਟੀਵਾ ਖੋਹ ਕਰਨ ਸਮੇਂ        ਵਰਤਿਆ ਸੀ)
       ਇੰਸਪੈਕਟਰ ਬਿੰਦਰਜ਼ੀਤ ਸਿੰਘ ਇੰਚਾਰਜ਼ ਸੀ.ਆਈ.ਏ ਸਟਾਫ-3, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਗੁਰਪ੍ਰੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇੜੇ ਫਤਿਹਗੜ੍ਹ ਚੂੜੀਆਂ ਬਾਈਪਾਸ ਦੇ  ਖੇਤਰ ਤੋਂ 1. ਰੋਹਿਤ ਪੁੱਤਰ ਸ਼ਿੰਦਰਪਾਲ ਸ਼ਰਮਾ ਵਾਸੀ ਪਿੰਡ ਠੱਠਾ ਜਿਲਾ ਤਰਨ ਤਾਰਨ ਹਾਲ ਵਾਸੀ ਦਸ਼ਮੇਸ਼ ਕਲੋਨੀ ਅਟਾਰੀ ਰੋਡ ਝਬਾਲ,ਜਿਲਾ ਤਰਨ ਤਾਰਨ, 2. ਸੁਖਰਾਜ ਸਿੰਘ ਉਰਫ ਗੂੰਗਾ ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਠੱਕਰਪੁਰਾ ਥਾਣਾ ਸਦਰ ਪੱਟੀ ਜਿਲਾ ਤਰਨ ਤਾਰਨ ਅਤੇ 3.ਜੁਗਰਾਜ ਸਿੰਘ ਉਰਫ ਨਿੱਕਾ ਪੁੱਤਰ ਨਿਰਮਲ ਸਿੰਘ ਵਾਸੀ ਬਾਬਾ ਜੀਵਨ ਸਿੰਘ ਨਗਰ ਪਿੰਡ ਵਲਟੋਹਾ ਥਾਣਾ ਵਲਟੋਹਾ ਜਿਲਾ ਤਰਨ ਤਾਰਨ ਨੂੰ ਕਾਬੂ ਕਰਕੇ 01 ਪਿਸਟਲ .32 ਬੋਰ ਤੇ 06 ਰੋਂਦ ਜਿੰਦਾ ਬ੍ਰਾਮਦ ਕੀਤੇ ਗਏ।  
ਸ਼ੁਰੂਆਤੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮਿਤੀ 05-01-2025 ਨੂੰ ਥਾਣਾ ਸਦਰ, ਅੰਮ੍ਰਿਤਸਰ ਵਿੱਚ ਦਰਜ਼ ਮੁਕੱਦਮਾਂ ਨੰਬਰ 02/25 ਜੁਰਮ 304(2),3(5) ਬੀ.ਐਨ.ਐਸ, 25/54/59 ਅਸਲ੍ਹਾ ਐਕਟ, ਜਿਸ ਵਿੱਚ ਮੁਦੱਈ ਮੁਕੱਦਮਾਂ ਸੱਚਦੀਪ ਸਿੰਘ ਪਾਸੋਂ ਪਿਸਟਲ ਦੀ ਨੌਕ ਤੇ ਉਸਦੀ ਐਕਟੀਵਾ ਦੀ ਖੋਹ ਕੀਤੀ ਸੀ, ਜੋ ਇਸ ਮੁਕੱਦਮਾਂ ਵਿੱਚ ਗ੍ਰਿਫ਼ਤਾਰ ਦੋਸ਼ੀ ਅਨਮੋਲ ਸਿੰਘ ਨੇ ਵਾਰਦਾਤ ਸਮੇਂ ਵਰਤਿਆ ਪਿਸਟਲ ਵਾਰਦਾਤ ਕਰਨ ਤੋਂ ਬਾਅਦ ਆਪਣੇ ਸਾਥੀ ਜੁਗਰਾਜ ਸਿੰਘ ਉਰਫ਼ ਨਿੱਕਾ ਨੂੰ ਦਿੱਤਾ ਸੀ। ਜੋ ਇਹ ਪਿਸਟਲ ਪਿਸਟਲ ਜੁਗਰਾਜ਼ ਸਿੰਘ ਉਰਫ਼ ਨਿੱਕਾ ਪਾਸੋਂ ਬ੍ਰਾਮਦ ਕੀਤਾ ਗਿਆ। 
ਫੜੇ ਗਏ ਮੁਲਜਮ ਰੋਹਿਤ, ਸੁਖਰਾਜ ਤੇ ਜੁਗਰਾਜ਼ ਮੁਹਾਲੀ ਵਿੱਖੇ ਪੀ.ਜੀ ਵਿੱਚ ਰਹਿੰਦੇ ਸਨ ਤੇ ਪ੍ਰਭ ਦਾਸੂਵਾਲ ਦੇ ਕਹਿਣ ਤੇ ਕਤਲ ਕਰਨ ਲਈ ਰੈਕੀ ਕਰਦੇ ਸਨ ਤੇ ਇਸਤੋ ਇਲਾਵਾ ਮਾੜੇ ਅਨਸਰਾਂ(ਸੂਟਰਾਂ) ਨੂੰ ਹਥਿਆਰ ਵੀ ਸਪਲਾਈ ਕਰਦੇ ਸਨ। ਇਹਨਾਂ ਵੱਲੋ਼ ਅੰਮ੍ਰਿਤਸਰ ਵਿੱਖੇ ਵੀ ਇਕ ਵਿਅਕਤੀ ਦੀ ਰੈਕੀ ਕੀਤੀ ਸੀ ਤੇ ਕਿਸੇ ਵੱਡੀ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿੱਚ ਸਨ। 
ਦੋਨਾਂ ਮੁਕੱਦਮਿਆਂ ਵਿੱਚ ਗ੍ਰਿਫ਼ਤਾਰ 06 ਦੋਸ਼ੀ USA ਬੇਸਡ ਗੈਂਗਸਟਰ ਪ੍ਰਭ ਦਾਸੂਵਾਲ ਨਾਲ ਸ਼ੋਸ਼ਲ ਮੀਡੀਆ ਐਪ ਰਾਂਹੀ ਸੰਪਰਕ ਵਿੱਚ ਸਨ ਤੇ ਉਸਦੇ ਕਹਿਣ ਤੇ ਨਜ਼ਾਇਜ਼ ਪਿਸਟਲ ਸਪਲਾਈ ਕਰਨ ਦਾ ਧੰਦਾ ਕਰਦੇ ਸਨ। ਇਹਨਾਂ ਪਾਸੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾਂ ਹੈ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।
Spread the love

Leave a Reply

Your email address will not be published. Required fields are marked *

error: Content is protected !!