Advertisement

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਨਾਈਟ ਡੋਮੀਨੇਸ਼ਨ ਦੀ ਲਗਾਤਾਰਤਾ ਵਿੱਚ ਕੀਤਾ ਗਿਆ ਚੈਕਿੰਗ ਦਾ ਸਪੈਸ਼ਲ ਅਪਰੇਸ਼ਨ

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਨਾਈਟ ਡੋਮੀਨੇਸ਼ਨ ਦੀ ਲਗਾਤਾਰਤਾ ਵਿੱਚ ਕੀਤਾ ਗਿਆ ਚੈਕਿੰਗ ਦਾ ਸਪੈਸ਼ਲ ਅਪਰੇਸ਼ਨ

Reporter Sunil Kumar Amritsar Punjab

ਕਮਿਸ਼ਨਰ ਪੁਲਿਸ ਵੱਲੋਂ ਵੱਖ ਵੱਖ ਨਾਕਾ ਪੁਆਇੰਟਾਂ ਅਤੇ ਸੰਵੇਦਨਸੀਲ਼ ਇਲਾਕਿਆਂ ਦਾ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਈਜਾ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਨਾਈਟ ਡੋਮੀਨੇਸ਼ਨ ਦੀ ਲਗਾਤਾਰਤਾ ਵਿੱਚ ਕੀਤਾ ਗਿਆ ਚੈਕਿੰਗ ਦਾ ਸਪੈਸ਼ਲ ਅਪਰੇਸ਼ਨ
ਜਿਸ ਦੌਰਾਨ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ. ਪੀ. ਐਸ. ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ. ਲਾਅ ਐਂਡ ਆਰਡਰ, ਅੰਮ੍ਰਿਤਸਰ, ਸ੍ਰੀ ਹਰਪ੍ਰੀਤ ਸਿੰਘ ਮੰਡੇਰ ਡੀ.ਸੀ.ਪੀ. ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਜਗਜੀਤ ਸਿੰਘ ਵਾਲੀਆ ਡੀਸੀਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸਮੂਹ ਏ.ਡੀ.ਸੀ.ਪੀਜ਼, ਏ.ਸੀ.ਪੀਜ਼ ਅਤੇ ਮੁੱਖ ਅਫਰਾਨ ਥਾਣਾ ਅਤੇ ਇੰਚਾਂਰਜ਼ ਚੌਕੀਆਂ ਤੇ ਯੂਨਿਟ ਸਟਾਫਾ, ਪੀ.ਸੀ.ਆਰ ਸਮੇਤ ਪੁਲਿਸ ਫੋਰਸ ਵੱਲੋਂ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਵੱਖ-ਵੱਖ ਏਰੀਆਂ ਦੇ ਅੰਦਰੂਨੀ ਅਤੇ ਬਾਹਰੀ ਹਿਸਿਆ ਤੇ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੇ ਨਾਲ ਸਪੈਸ਼ਲ ਅਪਰੇਸ਼ਨ ਸੁਰੂ ਕੀਤਾ ਗਿਆ ਹੈ, ਜਿਸਦੇ ਤਹਿਤ ਸਪੈਸ਼ਲ ਨਾਕਾਬੰਦੀ/ਗਸ਼ਤ ਕਰਕੇ ਹਰੇਕ ਆਉਂਣ ਜਾਣ ਵਾਲੇ ਵਹੀਕਲ ਦੀ ਬਾਰੀਕੀ ਨਾਲ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਨੂੰ ਰਾਊਂਡ ਅੱਪ ਕਰਕੇ ਉਹਨਾਂ ਪਾਸੋਂ ਡੂੰਘਿਆਈ ਨਾਲ ਪੁੱਛਗਿੱਛ ਕੀਤੀ ਗਈ। ਇਹ ਨਾਈਟ ਡੋਮੀਨੇਸ਼ਨ ਲਗਾਤਾਰ ਜਾਰੀ ਰਹੇਗਾ।

ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੇ ਰੋਜਾਨਾ ਨਾਈਟ ਡੋਮੀਨੇਸ਼ਨ ਸਪੈਸ਼ਲ ਅਪਰੇਸ਼ਨ ਵਿੱਚ ਥਾਣਿਆਂ-ਚੌਕੀਆਂ ਦੀ ਪੁਲਿਸ, ਪੀ.ਸੀ.ਆਰ ਅਤੇ ਸਟਾਫਾਂ ਦੀ ਪੁਲਿਸ ਅਤੇ ਸੀਨੀਅਰ ਅਫਸਰਾਨ ਵੱਲੋਂ ਹਿੱਸਾ ਲਿਆ ਜਾ ਰਿਹਾ ਹੈ। ਜੋ ਇਹ ਨਾਈਟ ਡੋਮੀਨੇਸ਼ਨ ਰੋਜਾਨਾ ਜਾਰੀ ਰਹੇਗਾ ਅਤੇ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੋਰਾਨ ਪੂਰੀ ਫੋਰਸ ਨੂੰ ਚੌਕੰਨੇ ਰਹਿ ਕੇ ਸਖਤੀ ਨਾਲ ਚੈਕਿੰਗ ਕਰਨ ਦੀਆਂ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।

ਇਸਤੋਂ ਇਲਾਵਾ ਪੁਲਿਸ ਪਾਰਟੀਆਂ ਵੱਲੋਂ ਸਿਵਲ ਡਰੈਸ ਅਤੇ ਯੂਨੀਫਾਰਮ ਦੇ ਵਿੱਚ ਆਪਸੀ ਗਰੁੱਪ ਬਣਾ ਕੇ ਇਸ ਤਰੀਕੇ ਨਾਲ ਸਪੈਸ਼ਲ ਓਪਰੇਸ਼ਨ ਚਲਾਏ ਜਾ ਰਹੇ ਹਨ, ਜਿਹੜੇ ਮਾੜੇ ਅਨਸਰ ਪੁਲਿਸ ਦੀ ਵਰਦੀ ਵਿੱਚ ਆਮਦ ਨੂੰ ਦੇਖ ਕੇ ਭੱਜ ਜਾਂਦੇ ਸਨ, ਹੁਣ ਸਿਵਲ ਵਰਦੀ ਵਿੱਚ ਕਰਮਚਾਰੀ ਇਸ ਸਪੈਸ਼ਲ ਅਪਰੇਸ਼ਨ ਦੌਰਾਨ ਮਾੜੇ ਅਨਸਰਾਂ ਤੇ ਨਜ਼ਰ ਰੱਖ ਕੇ ਵਰਦੀ ਵਾਲੇ ਮੁਲਾਜ਼ਮਾ ਨਾਲ ਤਾਲਮੇਲ ਕਰਕੇ ਮਾੜੇ ਅਨਸਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।

ਮਿਤੀ 11/12-01-2025 ਦੀ ਦਰਮਿਆਨੀ ਰਾਤ ਨੂੰ ਇਸ ਨਾਈਟ ਡੋਮੀਨੇਸ਼ਨ ਅਪਰੇਸ਼ਨ ਦੌਰਾਨ ਬਿਨਾ ਵਜ਼ਾ ਘੁੰਮ ਰਹੇ ਸ਼ੱਕੀ ਵਿਅਕਤੀਆਂ ਨੂੰ ਰਾਉਂਡ-ਅੱਪ ਕਰਕੇ ਇਹਨਾਂ ਖਿਲਾਫ਼ ਜੁਰਮ ਰੋਕੂ ਕਾਰਵਾਈ ਕੀਤੀ ਗਈ ਅਤੇ 110 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ 207 ਮੋਟਰ ਵਹੀਕਲ ਐਕਟ ਤਹਿਤ 22 ਵਹੀਕਲਾਂ ਨੂੰ ਇੰਪਾਉਂਡ ਕੀਤਾ ਗਿਆ।

Spread the love

Leave a Reply

Your email address will not be published. Required fields are marked *

error: Content is protected !!