ਥਾਣਾ ਬੀ ਡਵੀਜ਼ਨ ਵੱਲੋ ਇਕ ਘਰ ਵਿੱਚ ਸੋਨੇ ਦੇ ਗਹਿਣੇ ਚੋਰੀ ਕਰਨ ਵਾਲੇ ਮੁਲਜਮ ਨੂੰ 24 ਘੰਟੇ ਅੰਦਰ ਕਾਬੂ ਕਰਕੇ ਚੋਰੀ ਹੋਏ ਮੁਕੰਮਲ ਜੇਵਰਾਤ ਸੋਨਾ ਦੀ ਕੀਤੀ 100% ਬਰਾਮਗੀ।
ਮੁਕੱਦਮਾ ਨੰ 04 ਮਿਤੀ 06-01-2025 ਜੁਰਮ 305, 331 ਬੀ ਐਨ ਐਸ, ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ
ਗ੍ਰਿਫ਼ਤਾਰ ਦੋਸ਼ੀ:- ਵੀਰੂ ਪੁੱਤਰ ਪੱਪੂ ਵਾਸੀ ਕਰਿਆਨੇ ਵਾਲੀ ਦੁਕਾਨ ਨੇੜੇ ਨਿਊ ਅੰਮ੍ਰਿਤਸਰ ਗ੍ਰਿ:-07-1-25
ਚੋਰੀ ਹੋਇਆ ਮਾਲ :- 1150 ਗ੍ਰਾਮ ਸੋਨਾ ਜੇਵਰਾਤ
ਬ੍ਰਾਮਦਗੀ :- 1150 ਗ੍ਰਾਮ ਸੋਨਾ ਜੇਵਰਾਤ
Buro chief Sunil KumarAmritsar Punjab
ਇਹ ਮੁਕਦਮਾ ਮੁੱਦਈ ਹਰਚਰਨ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਪ੍ਰਤਾਪ ਨਗਰ, ਅਮ੍ਰਿਤਸਰ ਬੋਲੋ ਦਰਜੇ ਰਜਿਸਟਰ ਹੋਇਆ ਕਿ ਉਹ ਸੋਨੇ ਦੇ ਗਹਿਣੇ ਤੀਲੀਆ ਕੋਕੇ ਵਾਲੀਆ ਬਜ਼ਾਰ ਤੋਂ ਤਿਆਰ ਕਰਵਾ ਕੇ ਬਜ਼ਾਰਾ ਵਿੱਚ ਸਪਲਾਈ ਕਰਨ ਲਈ ਜਾਦਾ ਹੈ, ਉਹ ਸੋਨੇ ਦਾ ਮਾਲ ਤਿਆਰ ਕਰਵਾ ਕੇ ਇੱਕ ਦੋ ਦਿਨ ਬਾਅਦ ਸਪਲਾਈ ਕਰਨ ਲਈ ਜਾਣਾ ਸੀ ਜੋ ਮਿਤੀ 06-01-2025 ਨੂੰ ਉਸਦੇ ਸਾਢੂ ਹਰਦੀਪ ਸਿੰਘ ਵਾਸੀ ਪ੍ਰਤਾਪ ਨਗਰ ਦੇ ਪਿਤਾ ਦੀ ਮੌਤ ਹੋਣ ਕਰਕੇ ਉਹ ਸਸਕਾਰ ਪਰ ਵਕਤ ਕਰੀਬ 2.00 ਪੀ ਐਮ ਪਰ ਆਪਣੀ ਪਤਨੀ ਸਮੇਤ ਸ਼ਮਸ਼ਾਨ ਘਾਟ ਸ਼ਹੀਦਾ ਸਾਹਿਬ ਵਿਖੇ ਗਿਆ ਸੀ ਉਸਦਾ ਲੜਕਾ ਘਰ ਵਿੱਚ ਮੌਜੂਦ ਸੀ ਜੋ ਬਾਅਦ ਦੁਪਿਹਰ 2:45 ਪੀ ਐਮ ਪਰ ਜਿਮ ਲਗਾਉਣ ਲਈ ਚਲਾ ਗਿਆ ਵਕਤ ਕਰੀਬ 3.30 ਪੀ ਐਮ ਪਰ ਉਹ ਆਪਣੀ ਪਤਨੀ ਸਮੇਤ ਆਪਣੇ ਘਰ ਵਾਪਸ ਆਇਆ ਤਾ ਦੇਖਿਆ ਕਿ ਉਸਦੇ ਘਰ ਦੀ ਐਟਰੀ ਗਰਿੱਲ ਅਤੇ ਤੰਦਰੇ ਦੀ ਗਰਿੱਲ ਟੁੱਟੀ ਹੋਈ ਸੀ ਚੈਕ ਕਰਨ ਤੇ ਦੇਖਿਆ ਕਿ ਘਰ ਦੇ ਕੈਮਰੇ ਦਾ ਡੀ ਵੀ ਆਰ ਵੀ ਮੌਜੂਦ ਨਹੀ ਸੀ ਤੇ ਵਾਈ ਫਾਈ ਦੀਆ ਤਾਰਾ ਟੁੱਟੀਆ ਸਨ ਤੇ ਉਸਦੇ ਦੋਨਾ ਬੈਡਰੂਮਾ ਦੀਆ ਅਲਮਾਰੀਆ ਵਿੱਚੋ ਸੋਨਾ ਜੇਵਰਾਤ ਚੋਰੀ ਹੋ ਚੁੱਕੇ ਸਨ ਜੋ ਵਜ਼ਨੀ ਕਰੀਬ 1150 ਗ੍ਰਾਮ ਸਨ।
ਮੁਕਦਮਾ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ, ਦੀਆਂ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ, ਪੀ ਪੀ ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਿਨੀਤ ਅਹਲਾਵਤ ਆਈ.ਪੀ.ਐਸ, ਏ.ਸੀ.ਪੀ ਈਸਟ, ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੀ ਡਵੀਜਨ,ਅੰਮ੍ਰਿਤਸਰ ਇੰਸਪੈਕਟਰ ਸੁਖਬੀਰ ਸਿੰਘ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਰਾਮਪਾਲ ਸਮੇਤ ਸਾਥੀ ਕਰਮਚਾਰੀਆਂ ਦੀਆ ਵੱਖ ਵੱਖ ਟੀਮਾਂ ਤਿਆਰ ਕਰਕੇ ਦੋਸ਼ੀ ਦੀ ਭਾਲ ਟੈਕਨੀਕਲ ਤਰੀਕੇ ਨਾਲ ਸ਼ੁਰੂ ਕੀਤੀ ਗਈ। ਪੁਲਿਸ ਪਾਰਟੀ ਨੂੰ ਉਦੋਂ ਵੱਡੀ ਸਫਲਤਾ ਮਿਲੀ, ਜਦੋਂ ਏ ਐਸ ਆਈ ਅਮਰਜੀਤ ਸਿੰਘ ਨੂੰ ਇਤਲਾਹ ਮਿਲਣ ਤੇ ਮਿਤੀ 07-01-2025 ਨੂੰ ਮੁਕੱਦਮਾ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵੀਰੂ ਪੁੱਤਰ ਪੱਪੂ ਵਾਸੀ ਕਰਿਆਨੇ ਵਾਲੀ ਦੁਕਾਨ ਨੇੜੇ ਨਿਊ ਅੰਮ੍ਰਿਤਸਰ ਨੂੰ ਕਾਬੂ ਕਰਕੇ ਉਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਤੇ ਦੋਸ਼ੀ ਵੀਰ ਉਕਤ ਨੂੰ ਪੇਸ਼ ਮਾਨਯੋਗ ਅਦਾਲਤ ਕਰਕੇ 02 ਦਿਨ ਦਾ ਪੁਲਿਸ ਰਿਮਾਡ ਹਾਸਲ ਕੀਤਾ ਗਿਆ। ਜੋ ਦੋਸ਼ੀ ਵੀਰ ਉਕਤ ਪਾਸੋ ਬਰੀਕੀ ਨਾਲ ਪੁੱਛ ਗਿੱਛ ਕਰਕੇ ਦੋਸ਼ੀ ਦੇ ਇੰਕਸ਼ਾਫ ਤੇ ਉਸਦੇ ਘਰੋ ਨਿਊ ਅੰਮ੍ਰਿਤਸਰ ਤੋ ਚੋਰੀ ਹੋਏ ਸੋਨਾ ਜੇਵਰਾਤ 1150 ਗ੍ਰਾਮ ਬ੍ਰਾਮਦ ਹੋ ਚੁੱਕਾ ਹੈ । ਦੋਸ਼ੀ ਪਾਸੋ ਪੁਛ ਗਿੱਛ ਜਾਰੀ ਹੈ ਉਸ ਵੱਲੋ ਕੀਤੀਆ ਗਈਆ ਹੋਰ ਵਾਰਦਾਤਾ ਟਰੇਸ ਹੋਣ ਦੀ ਆਸ ਹੈ।
ਦੋਸ਼ੀ ਪਰ ਪਹਿਲਾ ਦਰਜ ਮੁਕੱਦਮਿਆ ਦਾ ਵੇਰਵਾ :-
1. ਮੁਕੱਦਮਾ ਨੰ 317 ਮਿਤੀ 29-12-2021 ਜੁਰਮ 454, 380, 411 ਭ: ਦ: ਥਾਣਾ ਛੇਹਾਰਟਾ ਅੰਮ੍ਰਿਤਸਰ
2. ਮੁਕੱਦਮਾ ਨੰ 92 ਮਿਤੀ 27-11-23 ਜੁਰਮ 380, 457, 411 ਭ: ਦ: ਥਾਣਾ ਮਕਬੂਲਪੁਰਾ ਅੰਮ੍ਰਿਤਸਰ