Advertisement

ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਟੀਮ ਵੱਲੋਂ ਲਿਫਟ ਲੈਣ ਦੇ ਬਹਾਨੇ ਕਾਰ ਚਾਲਕ ਪਾਸੋਂ ਲੁੱਟਖੋਹ ਕਰਨ ਵਾਲੇ ਲੜਕਾ-ਲੜਕੀ ਕਾਬੂ। 

ਥਾਣਾ ਰਣਜੀਤ ਐਵੀਨਿਊ ਦੀ ਪੁਲਿਸ ਟੀਮ ਵੱਲੋਂ ਲਿਫਟ ਲੈਣ ਦੇ ਬਹਾਨੇ ਕਾਰ ਚਾਲਕ ਪਾਸੋਂ ਲੁੱਟਖੋਹ ਕਰਨ ਵਾਲੇ ਲੜਕਾ-ਲੜਕੀ ਕਾਬੂ। 

 ਮੁਕੱਦਮਾਂ ਨੰਬਰ 199 ਮਿਤੀ 26-12-2024 ਜ਼ੁਰਮ 304(2),3(5) ਬੀ.ਐਨ.ਐਸ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ।

 1. ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਲੇਟ ਸਤਵਿੰਦਰ ਸਿੰਘ ਵਾਸੀ ਵਾਰਡ ਨੰ 35 ਸੈਟੀ ਵੀਅਰ ਸਕੂਲ ਮੰਦਰ ਵਾਲਾ ਬਜਾਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ।
 2 ਪ੍ਰਭਜੋਤ ਕੌਰ ਪਤਨੀ  ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਲੇਟ ਸਤਵਿੰਦਰ ਸਿੰਘ ਵਾਸੀ ਵਾਰਡ ਨੰ 35 ਸੈਟੀ ਵੀਅਰ ਸਕੂਲ ਮੰਦਰ ਵਾਲਾ ਬਜਾਰ ਸੁਲਤਾਨਵਿੰਡ ਰੋਡ,ਅੰਮ੍ਰਿਤਸਰ। 
ਇਹ ਮੁਕੱਦਮਾਂ ਮੁਦੱਈ ਜਸਪਾਲ ਸਿੰਘ ਵਾਸੀ ਰਣਜੀਤ ਐਵੀਨਿਊ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਹਸਪਤਾਲ ਤੋ ਆਪਣੇ ਘਰ ਰਣਜੀਤ ਐਵੀਨਿਊ ਨੂੰ ਆ ਰਿਹਾ ਸੀ ਤੇ ਰਸਤੇ ਵਿੱਚ ਮਹਿੰਦਰਾ ਏਜੰਸੀ ਦੇ ਸਾਹਮਣੇ ਇੱਕ ਲੜਕੀ ਜਿਸ ਨੇ ਮਾਸਕ ਲਗਾਇਆਂ ਹੋਇਆਂ ਸੀ ਅਤੇ ਰਸਤੇ ਵਿੱਚ ਖੜੀ ਸੀ, ਉਸਨੇ ਇੱਕ ਚੰਗਾ ਨਾਗਰਿਕ ਹੋਣ ਕਰਕੇ ਇਸ ਲੜਕੀ ਦੀ ਮਜਬੂਰੀ ਸਮਝਦੇ ਹੋਏ, ਮੈ ਆਪਣੀ ਗੱਡੀ ਰੋਕ ਕੇ ਲੜਕੀ ਨੂੰ ਵਿੱਚ ਬੈਠਾ ਲਿਆ, ਲੜਕੀ ਨੇ ਕਿਹਾ ਕਿ ਮੈ ਹਰਤੇਜ ਹਸਪਤਾਲ ਕੋਲ ਜਾਣਾ ਹੈ ਜਦ ਉਹ ਖਾਲੀ ਗਰਾਂਊਂਡ  ਨਜ਼ਦੀਕ ਹਰਤੇਜ ਹਸਪਤਾਲ ਝਾੜੀਆ ਲਾਗੇ ਲੜਕੀ ਨੇ ਗੱਡੀ ਰੁਕਵਾ ਦਿੱਤੀ ਜਦ ਲੜਕੀ ਗੱਡੀ ਦੇ ਬਾਹਰ ਆਈ ਤਾਂ ਇਨੇ ਨੂੰ ਲੜਕੀ ਦਾ ਸਾਥੀ ਬਾਹਰ ਆ ਗਿਆ, ਜਿਸ ਦੇ ਹੱਥ ਵਿੱਚ ਚਾਕੂ ਸੀ ਜਿੰਨਾਂ ਨੇ ਉਸਨੂੰ ਡਰਾ ਧਮਕਾ ਕੇ ਕਾਰ ਵਿੱਚੋ ਬਾਹਰ ਕੱਢ ਲਿਆ ਅਤੇ ਗਲ ਵਿੱਚ ਪਈ ਸੋਨੇ ਦੀ ਚੈਨ ਸਮੇਤ ਨਗ ਉਤਾਰ ਲਈ ਅਤੇ ਮੌਕਾ ਤੋ ਫਰਾਰ ਹੋ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
ਸ੍ਰੀਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਸਿੰਘ ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮਨਿੰਦਰ ਪਾਲ ਸਿੰਘ, ਏ.ਸੀ.ਪੀ ਨੌਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ, ਇੰਸਪੈਕਟਰ ਰੋਬਿੰਨ ਹੰਸ ਦੀ ਪੁਲਿਸ ਪਾਰਟੀ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੋਂ ਕਰਨ ਤੇ ਮੁਕੱਦਮਾਂ ਵਿੱਚ ਕਾਰ ਚਾਲਕ ਪਾਸੋਂ ਲੁੱਟ ਕਰਨ ਵਾਲੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਲੇਟ ਸਤਵਿੰਦਰ ਸਿੰਘ ਵਾਸੀ ਵਾਰਡ ਨੰ 35 ਸੈਟੀ ਵੀਅਰ ਸਕੂਲ ਮੰਦਰ ਵਾਲਾ ਬਜਾਰ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਅਤੇ ਪ੍ਰਭਜੋਤ ਕੌਰ ਪਤਨੀ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਲੇਟ ਸਤਵਿੰਦਰ ਸਿੰਘ ਵਾਸੀ ਵਾਰਡ ਨੰ 35 ਸੈਟੀ ਵੀਅਰ ਸਕੂਲ ਮੰਦਰ ਵਾਲਾ ਬਜ਼ਾਰ, ਸੁਲਤਾਨਵਿੰਡ ਰੋਡ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ। ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਖੋਹਸੁਦਾ ਸਮਾਨ ਤੇ ਵਾਰਦਾਤ ਸਮੇਂ ਵਰਤਿਆ ਚਾਕੂ ਬ੍ਰਾਮਦ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।
Spread the love

Leave a Reply

Your email address will not be published. Required fields are marked *

error: Content is protected !!