ਥਾਣਾ ਵੇਰਕਾ ਵੱਲੋਂ ਅਫੀਮ ਸਮੇਤ ਦੋ ਗਿਰਫਤਾਰ।
ਮੁਕਦਮਾ ਨੰਬਰ 112 ਮਿਤੀ 25-12-2024 ਜ਼ੁਰਮ 18/25/61/85 NDPS ACT ਥਾਣਾ ਵੇਰਕਾ ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਪ੍ਰਿੰਸਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪੱਤੀ ਆਦੀਆ ਦੀ ਵੇਰਕਾ ਅੰਮ੍ਰਿਤਸਰ
ਬ੍ਰਾਮਦਗੀ:- 110 ਗ੍ਰਾਮ ਅਫੀਮ 01 ਐਕਟਿਵਾ ਨੰਬਰੀ PB02-EH-5045 ਰੰਗ ਗ੍ਰੇਅ ਤੇ 01 ਇਲੈਕਟ੍ਰੋਨਿਕ ਕੰਡਾ
Buro chief Sunil Kumar Amritsar Punjab

ਸ਼੍ਰੀ ਵਿਨੀਤ ਅਹਲਾਵਤ ਆਈਪੀਐਸ, ਏਸੀਪੀ ਪੂਰਬੀ, ਅੰਮ੍ਰਿਤਸਰ ਦੀ ਸੁਪਰਵਿਜਨ ਵਿੱਚ ਮੁਖ ਅਫਸਰ ਥਾਣਾ ਵੇਰਕਾ ਇੰਸ: ਸਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਮਿਤੀ 25-12-2024 ਨੂੰ ਐਸ ਆਈ ਹੰਸਰਾਜ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਗਸ਼ਤ ਦੇ ਸਬੰਧ ਵਿੱਚ ਪੱਤੀ ਆਦੀਆ ਦੀ ਵੇਰਕਾ ਅੰਮ੍ਰਿਤਸਰ ਵਿਖੇ ਨਾਕਾਬੰਦੀ ਕਰਕੇ ਵਹੀਕਲਾ ਦੀ ਚੈਕਿੰਗ ਦੌਰਾਨ ਦੋਸ਼ੀ ਪ੍ਰਿੰਸਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਪੱਤੀ ਆਦੀਆ ਦੀ ਵੇਰਕਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 110 ਗਰਾਮ ਅਫੀਮ ਅਤੇ 01 ਐਕਟਿਵਾ ਨੰਬਰੀ PBO2-EH-5045 ਰੰਗ ਗ੍ਰੇਅ ਤੇ 01 ਇਲੈਕਟ੍ਰੋਨਿਕ ਕੰਡਾ ਬ੍ਰਾਮਦ ਕੀਤਾ। ਗ੍ਰਿਫਤਾਰ ਦੋਸ਼ੀ ਪ੍ਰਿੰਸਪਾਲ ਸਿੰਘ ਪੁੱਤਰ ਸਰਬਜੀਤ ਸਿੰਘ ਵਾਸੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਦੋਸ਼ੀ ਪਾਸੋ ਬਾਰੀਕੀ ਨਾਲ ਪੁਛਗਿਛ ਕੀਤੀ ਜਾਵੇਗੀ ਜੀ।


















Leave a Reply