ਆਪਰੇਸ਼ਨ ਸੰਪਰਕ ਤਹਿਤ ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਥਾਣਾ ਮਕਬੂਲਪੁਰਾ ਦੇ ਏਰੀਆ ਨਿਊ ਅੰਮ੍ਰਿਤਸਰ ਵਿਖੇ ਕੀਤੀ ਪੁਲਿਸ-
Buro chief Sunil Kumar Amritsar Punjab
ਪਬਲਿਕ ਮੀਟਿੰਗ ਚਾਈਨਾ ਡੋਰ ਖਰੀਦਣ ਤੇ ਵੇਚਣ ਜਾਂ ਸਟੋਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Drug & organized Crime ਦੇ ਖਿਲਾਫ਼ Zero Tolerance ਪਾਲਿਸਲੀ ਤਹਿਤ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਲੋਂ ਮਾੜੇ ਅਨਸਰਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਨਸ਼ੇ ਦੀ ਲਾਹਨਤ ਨੂੰ ਜੜ੍ਹ ਤੋਂ ਖਤਮ ਕਰਨ ਲਈ, ਨਸ਼ੇ ਦਾ ਮਾੜੇ ਪ੍ਰਭਾਵਾ ਬਾਰੇ ਜਾਣੂ ਕਰਵਾਉਂਣ ਲਈ ਅਤੇ ਨੌਜ਼ਵਾਨਾਂ ਨੂੰ ਖੇਡਾ ਵੱਲ ਪ੍ਰੇਰਿਤ ਕਰਨ, ਨਸ਼ਾਂ ਦਾ ਧੰਦਾ ਕਰਨ ਵਾਲਿਆ ਬਾਰੇ ਪੁਲਿਸ ਨੂੰ ਸੂਚਨਾਂ ਦੇਣ ਅਤੇ ਲੋਕਾਂ ਦੀ ਮੁਸ਼ਕਲਾਂ ਨੂੰ ਸੁਣਨ ਤੇ ਉਹਨਾਂ ਦੇ ਸੁਝਾਅ ਲੈਣ ਲਈ ਪਹਿਲਾਂ ਤੋਂ ਚੱਲ ਰਹੀ ਪੁਲਿਸ ਪਬਲਿਕ ਮੀਟਿੰਗਾਂ ਦੀ ਲਗਾਤਾਰਤਾ ਤਹਿਤ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਵੱਲੋਂ ਅੱਜ ਮਿਤੀ 25-12-2024 ਥਾਣਾ ਮਕਬੂਲਪੁਰਾ ਦੇ ਏਰੀਆ ਨਿਊ ਅੰਮ੍ਰਿਤਸਰ ਵਿੱਖੇ ਆਪਰੇਸ਼ਨ ਸੰਪਰਕ ਤਹਿਤ ਪੁਲਿਸ ਪਬਲਿਕ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿਚ ਇਲਾਕੇ ਦੇ ਵਸਨੀਕ ਅਤੇ ਮੋਹਤਬਰ ਵਿਅਕਤੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਪਬਲਿਕ ਨਾਲ ਵਿਚਾਰ ਵਿਟਾਦਰਾਂ ਕਰਦੇ ਹੋਏ, ਉਹਨਾਂ ਦੀਆਂ ਮੁਸ਼ਕਲਾਂ ਤੇ ਸੁਝਾਅ ਸੁਣੇ ਗਏ। ਜੋ ਵਿਅਕਤੀ ਨਸ਼ੇ ਦੇ ਆਦਿ ਹਨ, ਨੂੰ ਜੀਵਨ ਦੀ ਸਹੀ ਸੇਧ ਦੇ ਕੇ ਨਸ਼ੇ ਦੇ ਮਾੜੇ ਪ੍ਰਭਾਵਾ ਤੋਂ ਚੰਗੀ ਤਰ੍ਹਾਂ ਜਾਣੂ ਕਰਵਾਇਆ।
ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਤੁਹਾਡੇ ਇਲਾਕੇ ਵਿੱਚ ਕੋਈ ਨਸ਼ਾ ਵੇਚਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨੂੰ ਦੇਵੋਂ ਤੇ ਸੂਚਨਾਂ ਦੇ ਅਧਾਰ ਤੇ ਪੁਲਿਸ ਵੱਲੋਂ ਨਸ਼ਾਂ ਤੱਸਕਰਾਂ ਪਰ ਤੁਰੰਤ ਐਕਸ਼ਨ ਲਿਆ ਜਾਵੇਗਾ ਅਤੇ ਸੂਚਨਾਂ ਦੇਣ ਵਾਲੇ ਦਾ ਨਾਮ ਪੂਰੀ ਤਰ੍ਹਾ ਗੁਪਤ ਰੱਖਿਆ ਜਾਵੇਗਾ।
ਖਾਸ ਤੌਰ ਤੇ ਕਿਹਾ ਕਿ ਚਾਈਨਾਂ ਡੋਰ ਜੋਕਿ ਮਨੁੱਖ ਜੀਵਨ ਦੇ ਨਾਲ ਪੂਸ਼ੂ-ਪੰਛੀਆਂ ਲਈ ਵੀ ਕਾਫੀ ਘਾਤਕ ਹੈ, ਦੇ ਖਿਲਾਫ ਸਪੈਸ਼ਲ ਮੁਹਿੰਮ ਚਲਾ ਕੇ ਇਸਦੀ ਵਿਕਰੀ ਕਰਨ ਵਾਲਿਆ ਖਿਲਾਫ਼ ਸਖਤ ਐਕਸ਼ਨ ਲੈ ਕੇ ਮੁਕੱਦਮੇਂ ਦਰਜ਼ ਕੀਤੇ ਜਾ ਰਹੇ ਹਨ। ਆਪਣੇ ਮਨੋਰੰਜਨ ਲਈ ਕਿਸੇ ਪਸ਼ੂ ਪਛੀ ਜਾਂ ਇਨਸਾਨੀ ਜ਼ਿੰਦਗੀ ਨੂੰ ਨੂੰ ਖਤਰੇ ਵਿੱਚ ਨਹੀਂ ਪਾਉਣਾ ਚਾਹੀਦਾ। ਇਸੇ ਤਰ੍ਹਾਂ ਪੁਲਿਸ-ਪਬਲਿਕ ਮੀਟਿੰਗਾਂ ਭਵਿੱਖ ਵਿੱਚ ਲਗਾਤਾਰ ਕੀਤੀਆਂ ਜਾਣਗੀਆਂ।


















Leave a Reply