ਥਾਣਾ ਛਾਉਣੀ ਨੇ 1020 ਗੱਟੂ (ਚਾਈਨਾਂ ਡੋਰ), ਕੰਟੇਨਰ ਸਮੇਤ 02 ਕਾਬੂ
Reporter Sunil Kumar Amritsar Punjab

ਮੁਕੱਦਮਾ ਨੰਬਰ 198 ਮਿਤੀ 25-12-2024 ਜੁਰਮ 223 ਬੀ.ਐਨ.ਐਸ., ਥਾਣਾ ਛਾਉਣੀ, ਅੰਮ੍ਰਿਤਸਰ।
ਰਿਕਵਰੀ:- 1020 ਗੱਟੂ (ਚਾਈਨਾ ਡੋਰ) ਅਤੇ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479
ਗ੍ਰਿਫਤਾਰ ਦੋਸ਼ੀ:- ਦੋਨੋ ਗ੍ਰਿਫ਼ਤਾਰ ਮਿਤੀ 25-12-2024
1. ਦਵਿੰਦਰ ਸਿੰਘ ਉਰਫ ਬੰਟੀ ਪੁੱਤਰ ਜਰਨੈਲ ਸਿੰਘ ਵਾਸੀ ਕਟੜਾ ਸਫੈਦ, ਬੋਰੀਆ ਵਾਲਾ ਬਜ਼ਾਰ, ਪੀ.ਐਸ.ਸੀ.
ਡਵੀਜ਼ਨ, ਅੰਮ੍ਰਿਤਸਰ। ਉਮਰ 43 ਸਾਲ, ਪਤੰਗਾ ਦੀ ਦੁਕਾਨ ਬੋਰੀਆ ਵਾਲਾ ਬਜ਼ਾਰ ਵਿੱਚ।
2. ਹੇਮ ਰਾਜ ਉਰਫ਼ ਰਿੰਕੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਲਕਾ ਚੌਕ, ਜਲੰਧਰ, ਉਮਰ 45 ਸਾਲ
ਡਰਾਈਵਰ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479
ਮਾਨਯੋਗ ਕਮਿਸ਼ਨ ਪੁਲਿਸ,ਅੰਮ੍ਰਿਤਸਰ ਜੀ ਵੱਲੋਂ ਪਾਬੰਧੀ ਸੁਦਾ ਚਾਈਨਾਂ ਡੌਰ ਵੇਚਣ ਵਾਲਿਆ ਦੇ ਖਿਲਾਫ਼ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ, ਜਿਸਤੇ ਤਹਿਤ ਸ੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਸ਼ਿਵਦਰਸ਼ਨ ਸਿੰਘ ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ, ਇੰਸਪੈਕਟਰ ਸ਼ਮਿੰਦਰ ਸਿੰਘ ਦੀ ਪੁਲਿਸ ਪਾਰਟੀ ਐਸ.ਆਈ ਸ਼ੁਸ਼ੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸੂਚਨਾਂ ਦੇ ਅਧਾਰ ਤੇ ਚੌਕ ਭਾਰਤੀ ਦਫ਼ਤਰ ਰਾਮ ਤੀਰਥ ਰੋਡ ਤੋਂ ਕਾਬੂ ਕੀਤਾ ਜਦੋਂ ਇਹ ਇੱਕ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479 ਵਿੱਚ ਚਾਈਨਾਂ ਗੱਟੂ ਵੇਚਣ ਲਈ ਗਾਹਕ ਦੀ ਉਡੀਕ ਕਰ ਰਹੇ ਸਨ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1. ਦਵਿੰਦਰ ਸਿੰਘ ਉਰਫ ਬੰਟੀ ਪੁੱਤਰ ਜਰਨੈਲ ਸਿੰਘ ਵਾਸੀ ਕਟੜਾ ਸਫੈਦ, ਬੋਰੀਆ ਵਾਲਾ ਬਜ਼ਾਰ, ਥਾਣਾ ਸੀ ਡਵੀਜ਼ਨ, ਅੰਮ੍ਰਿਤਸਰ, ਉਮਰ 43 ਸਾਲ ਵੱਜੋਂ ਹੋਈ ਹੈ, ਇਸਦੀ ਪਤੰਗਾ ਦੀ ਦੁਕਾਨ ਬੋਰੀਆ ਵਾਲਾ ਬਜ਼ਾਰ ਵਿੱਚ ਹੈ ਅਤੇ 2. ਹੇਮ ਰਾਜ ਉਰਫ਼ ਰਿੰਕੂ ਪੁੱਤਰ ਅਸ਼ੋਕ ਕੁਮਾਰ ਵਾਸੀ ਮਲਕਾ ਚੌਕ, ਜਲੰਧਰ, ਉਮਰ 45 ਸਾਲ ਵਜੋਂ ਹੋਈ ਹੈ। ਇਹ ਕੰਟੇਨਰ ਅਸ਼ੋਕਾ ਲੇਲੈਂਡ ਨੰਬਰ PB-08-EB-1479 ਦਾ ਡਰਾਈਵਰ ਹੈ।
ਪਹਿਲਾਂ ਦਰਜ਼ ਮੁਕੱਦਮਾਂ-
ਗ੍ਰਿਫ਼ਤਾਰ ਦੋਸ਼ੀ ਦਵਿੰਦਰ ਸਿੰਘ ਉਰਫ਼ ਬੰਟੀ ਦੇ ਖਿਲਾਫ਼ ਪਹਿਲਾਂ ਵੀ 01 ਮੁਕੱਦਮਾ ਨੰਬਰ 06 ਮਿਤੀ 04-01-2029 ਅਧੀਨ 188,336,420 IPC, PS ਛਾਉਣੀ, ਅੰਮ੍ਰਿਤਸਰ ਵਿੱਖੇ ਦਰਜ਼ ਹੈ, ਇਸ ਕੋਲੋ 100 ਗੱਟੂ ਚਾਈਨਾਂ ਡੋਰ ਬ੍ਰਾਮਦ ਕੀਤੀ ਗਈ ਸੀ।


















Leave a Reply