ਥਾਣਾ ਸੀ ਡੀਜ਼ਲ ਵੱਲੋਂ ਦੋ ਝਪਟਮਾਰ ਕਾਬੂ
ਮੁੱਕਦਮਾ ਨੰਬਰ 98 ਮਿਤੀ 12-12-2024 ਜੁਰਮ 304(2) BNS, ਵਾਧਾ ਜੁਰਮ 317(2) BNS ਥਾਣਾ ਸੀ ਡਵੀਜਨ ਜਿਲਾ ਅੰਮ੍ਰਿਤਸਰ।
ਗ੍ਰਿਫ਼ਤਾਰ : 1. ਜੋਬਨ ਸਿੰਘ ਪੁਤਰ ਸਰਵਨ ਸਿੰਘ ਵਾਸੀ ਪੱਤੀ ਗਿਲਾ ਵਾਲੀ ਪਿੰਡ ਫਤਾਹਪੁਰ ਅੰਮ੍ਰਿਤਸਰ ਉਮਰ 21 ਸਾਲ
2. ਅਰਜਨ ਸਿੰਘ ਉਰਫ ਕਾਲੂ ਪੁਤਰ ਪਰਗਟ ਸਿੰਘ ਉਰਫ ਪੱਗਾ ਵਾਸੀ ਪੱਤੀ ਗਿਲਾ ਵਾਲੀ ਪਿੰਡ ਫਤਾਹਪੁਰ ਅੰਮ੍ਰਿਤਸਰ ਉਮਰ 22 ਸਾਲ ਦੋਵੇ ਦੋਸ਼ੀ ਗ੍ਰਿਫਤਾਰ ਮਿਤੀ – 12-12-24
ਬ੍ਰਾਮਦਗੀ :-
ਖੋਹ ਸ਼ੁਦਾ ਮੋਬਾਇਲ ਫੋਨ ਮਾਰਕਾ Realme X 5G ਅਤੇ ਵਾਰਦਾ ਸਮੇਂ ਵਰਤਿਆ ਮੋਟਰਸਾਈਕਲ ਪਲਟੀਨਾ PB02-EQ-5534
ਮਾਣਯੋਗ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ. ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਵਿਸ਼ਾਲਜੀਤ ਸਿੰਘ ਏਡੀਸੀਪੀ ਸਿਟੀ ਵਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾ ਹੇਠ, ਸ੍ਰੀ ਪਰਵੇਸ਼ ਚੋਪੜਾ ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਦੱਖਣੀ ਦੀ ਨਿਗਰਾਨੀ ਹੇਠ, ਕਮਿਸ਼ਨਰੇਟ ਅੰਮ੍ਰਿਤਸਰ ਸ਼ਹਿਰ ਵਿਚ ਲੁੱਟਾ, ਖੋਹਾ, ਚੋਰੀ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸਬ ਇੰਸਪੈਕਟਰ ਰਾਕੇਸ਼ ਕੁਮਾਰ ਮੁੱਖ ਅਫਸਰ ਥਾਣਾ ਸੀ ਡਵੀਜਨ ਅੰਮ੍ਰਿਤਸਰ ਦੀ ਅਗਵਾਈ ਹੇਠ ਮਿਤੀ 12-12-2024 ਨੂੰ ASI ਪਰਮਿੰਦਰ ਸਿੰਘ ਸਮੇਤ ASI ਗੁਰਚਰਨਜੀਤ ਸਿੰਘ, ਸੰਦੀਪ ਕੁਮਾਰ, CT ਹਰਮਨਜੀਤ ਸਿੰਘ ਗਸ਼ਤ ਦੇ ਸਬੰਧ ਵਿੱਚ ਗਿਲਵਾਲੀ ਗੇਟ ਮੌਜੂਦ ਸੀ ਕਿ ਹਰਪ੍ਰੀਤ ਕੌਰ ਪਤਨੀ ਰਘੁ ਅਰੋੜਾ ਵਾਸੀ ਨਮਕ ਮੰਡੀ ਅੰਮ੍ਰਿਤਸਰ ਨੇ ਇਤਲਾਹ ਦਿੱਤੀ ਕਿ ਮਿਤੀ 10-12-2024 ਨੂੰ ਵੱਕਤ ਕ੍ਰੀਬ 2-00 PM ਆਪਣੇ ਬੇਟੇ ਨੂੰ ਸਵਰਨ ਸੀਨੀਅਰ ਸੰਕੈਡਰੀ ਸਕੂਲ ਕਾਲੂ ਦੇ ਅਖਾੜਾ ਤੋ ਲੈਣ ਜਾ ਰਹੀ ਸੀ ਉਸ ਪਾਸ ਮੋਬਾਇਲ ਫੋਨ Realme X 5-G ਨੂੰ ਦੋ ਲੜਕੇ ਇੱਕ ਕਾਲੇ ਰੰਗ ਦੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਮੇਰੇ ਪੀਛੇ ਤੋ ਆਏ ਮੇਰੀ ਬਾਹ ਤੇ ਮੁੱਕਾ ਮਾਰਿਆ ਤੇ ਮੇਰੀ ਪਹਿਨੀ ਹੋਈ ਜੀਨ ਦੀ ਅਗਲੀ ਪੋਕਟ ਵਿੱਚੋਂ ਮੇਰਾ ਮੋਬਾਇਲ ਫੋਨ ਉੱਕਤ ਜਬਰਦਸਤੀ ਖੋਹ ਕੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ ਮੁੱਕਦਮਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਦੀ ਗਈ। ਵੱਖ ਵੱਖ ਟੀਮਾ ਬਣਾਕੇ ਦੋਸ਼ੀਆਂ ਦੀ ਭਾਲ ਕੀਤੀ ਗਈ। ਪੁਲਿਸ ਪਾਰਟੀ ਵਲੋ ਗਿਆਨ ਆਸ਼ਰਮ ਸਕੂਲ ਦੇ ਨਜਦੀਕ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਰਨ ਤਾਰਨ ਰੋਡ ਵਲੋ ਦੇ ਮੋਨੇ ਨੋਜਵਾਨ ਮੋਟਰਸਾਈਕਲ ਪਲਟੀਨਾ ਪਰ ਆਉਦੇ ਦਿਖਾਈ ਦਿੱਤੇ ਜਿਨਾ ਨੂੰ ਕਾਬੂ ਕਰਕੇ ਨਾਮ ਪਤਾ ਪੁਛਿਆ ਜਿਨਾ ਨੇ ਵਾਰੀ ਵਾਰੀ ਆਪਣ ਨਾਮ 1. ਜੋਬਨ ਸਿੰਘ ਪੁਤਰ ਸਰਵਨ ਸਿੰਘ ਵਾਸੀ ਪੱਤੀ ਗਿਲਾ ਵਾਲੀ ਪਿੰਡ ਫਤਾਹਪੁਰ ਅੰਮ੍ਰਿਤਸਰ ਅਤੇ ਦੂਸਰੇ ਨੇ ਆਪਣਾ ਨਾਮ 2. ਅਰਜਨ ਸਿੰਘ ਉਰਫ ਕਾਲੂ ਪੁਤਰ ਪਰਗਟ ਸਿੰਘ ਉਰਫ ਪੱਗਾ ਵਾਸੀ ਪੱਤੀ ਗਿਲਾ ਵਾਲੀ ਪਿੰਡ ਫਤਾਹਪੁਰ ਅੰਮ੍ਰਿਤਸਰ ਦਸਿਆ, ਦੋਸ਼ੀਆਂ ਦੀ ਤਲਾਸ਼ੀ ਕਰਨ ਤੇ ਅਰਜਨ ਸਿੰਘ ਉਰਫ ਕਾਲੂ ਦੀ ਪਹਿਨੀ ਹੋਈ ਪੈਟ ਦੀ ਸਜੀ ਖੱਬੀ ਜੇਬ ਵਿਚੋ ਇਕ ਮੋਬਾਇਲ ਫੋਨ ਬ੍ਰਾਮਦ ਹੋਇਆ ਮੋਬਾਇਲ ਫੋਨ ਬਾਰੇ ਸਖਤੀ ਨਾਲ ਪੁਛਣ ਤੇ ਦੋਵਾ ਨੌਜਵਾਨਾ ਨੇ ਇਕ ਜੁਬਾਨ ਹੋ ਕੇ ਦਸਿਆ ਕਿ ਇਹ ਮੋਬਾਇਲ ਫੋਨ ਅਸੀ 2/3 ਦਿਨ ਪਹਿਲਾ ਇਕ ਔਰਤ ਪਾਸੋ ਦੁਪਿਹਰ ਦੇ ਵਕਤ ਡਾਕਟਰ ਸੋਨੀ ਕਪੂਰ ਸੰਤ ਨਗਰ ਦੇ ਨਜਦੀਕ ਤੋ ਖੋਹ ਕੀਤਾ ਸੀ। ਮੁੱਕਦਮਾ ਵਿਚ ਉਕਤ ਦੋਵੇ ਦੋਸ਼ੀਆਂ ਨੂੰ ਹਸਬ ਜਾਬਤਾ ਗ੍ਰਿਫਤਾਰ ਕਰਕੇ ਖੋਹ ਕੀਤਾ ਮੋਬਾਇਲ ਫੋਨ ਮਾਰਕਾ Realme X 5 G ਅਤੇ ਖੋਹ ਵਿਚ ਵਰਤਿਆ ਮੋਟਰਸਾਈਕਲ ਪਲਟੀਨਾ PB02-EQ-5534 ਨੂੰ ਬ੍ਰਾਮਦ ਕੀਤਾ, ਦੋਸ਼ੀਆਂ ਦਾ ਪੁਲਿਸ ਰਿਮਾਡ ਹਾਸਲ ਕਰਕੇ ਇਹਨਾ ਵਲੋ ਕੀਤੀਆਂ ਹੋਰ ਵਾਰਦਾਤ ਬਾਰੇ ਸੁਰਾਗ ਲੱਗਣ ਦੀ ਆਸ ਹੈ