ਥਾਣਾ ਏਅਰ ਪੋਰਟ ਵੱਲੋਂ ਰਾਹਗਿਰਾ ਕੋਲੋਂ ਛੂਰਾ ਦਿਖਾ ਕੇ ਲੁੱਟਾਂ-ਖੋਹਾਂ ਕਰਨ ਵਾਲਾ ਕਾਬੂ ।
Bureo chief SUNIL kumar
ਮੁਕੱਦਮਾਂ ਨੰਬਰ 53 ਮਿਤੀ 07-12-2024 ਜੁਰਮ 307,317(2) ਬੀ.ਐਨ.ਐਸ ਥਾਣਾ ਏਅਰਪੋਰਟ,ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:- ਆਸੂ ਪੁੱਤਰ ਹੀਰਾ ਲਾਲ ਵਾਸੀ ਏਕਤਾ ਨਗਰ, ਚਮਰੰਗ ਰੋਡ,ਅੰਮ੍ਰਿਤਸਰ।
ਬ੍ਰਾਮਦਗੀ:- 08 ਮੋਬਾਇਲ ਫੋਨ ਵੱਖ-ਵੱਖ ਮਾਰਕਾ ਅਤੇ 01 ਛੂਰਾ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਸ੍ਰੀ ਗੁਰਬਿੰਦਰ ਸਿੰਘ, ਏ.ਸੀ.ਪੀ ਏਅਰ ਪੋਰਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਕੁਲਜੀਤ ਕੌਰ ਮੁੱਖ ਅਫ਼ਸਰ ਥਾਣਾ ਏਅਰ ਪੋਰਟ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਹਰਜਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਰਾਹਗਿਰਾ ਕੋਲੋ ਛੁਰਾ ਦਿਖਾ ਕੇ ਮੋਬਾਇਲ ਫੋਨ ਖੋਹ ਕਰਨ ਵਾਲੇ ਵਿਅਕਤੀ ਨੂੰ ਕਾਬੂ ਕਰਕੇ 08 ਮੋਬਾਇਲ ਫੋਨ ਬ੍ਰਾਮਦ ਕਰਨ ਵਿੱਚ ਸਫਲਤਾਂ ਹਾਸਲ ਕੀਤੀ ਹੈ।
ਪੁਖਤਾ ਸੂਚਨਾਂ ਦੇ ਅਧਾਰ ਤੇ ਪੁਲਿਸ ਪਾਰਟੀ ਵੱਲੋਂ ਯੌਜ਼ਨਾਬੱਧ ਤਰੀਕੇ ਨਾਲ ਬੈਕ ਸਾਈਡ ਓਮੈਕਸ ਮਾਲ, ਅਜਨਾਲਾ ਰੋਡ ਵਿੱਖੇ ਜਾਲ ਵਿਛਾ ਕੇ ਆਸੂ ਪੁੱਤਰ ਹੀਰਾ ਲਾਲ ਵਾਸੀ ਏਕਤਾ ਨਗਰ, ਚਮਰੰਗ ਰੋਡ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਕੋਲੋ 08 ਮੋਬਾਇਲ ਫੋਨ ਵੱਖ-ਵੱਖ ਮਾਰਕਾ ਦੇ ਬ੍ਰਾਮਦ ਕੀਤੇ ਗਏ।