ਥਾਣਾ ਏ-ਡਵੀਜ਼ਨ ਵੱਲੋਂ ਇੱਕ ਯਾਤਰੀ ਪਾਸੋਂ ਮੋਬਾਇਲ ਫੋਨ ਝਪਟਮਾਰ ਕੇ ਖੋਹ ਕਰਨ ਵਾਲੇ 02 ਕਾਬੂ।
ਗ੍ਰਿਫ਼ਤਾਰ ਦੋਨੋਂ ਮੁਲਜ਼ਮਾਂ ਤੇ ਪਹਿਲਾਂ ਵੀ ਸਨੈਚਿੰਗ 03 ਦੇ ਮੁਕੱਦਮੇਂ ਦਰਜ਼ ਹਨ।
ਮੁਕੱਦਮਾਂ ਨੰਬਰ 184 ਮਿਤੀ 28.11.2024 ਜੁਰਮ 304(2), 3(5) BNS ਵਾਧਾ ਜੁਰਮ 111, 317(2) BNS ਥਾਣਾ ਏ-ਡਵੀਜ਼ਨ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- 08-12-2024
1) ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਰਵਣ ਸਿੰਘ ਵਾਸੀ ਖਾਲਸਾ ਨਗਰ ਭਾਈ ਮੰਝ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ। ਉਮਰ 26 ਸਾਲ
2) ਨਵਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਵਾਸੀ ਭਾਈ ਮੰਝ ਰੋਡ ਨੇੜੇ ਚੱਕੀ ਵਾਲੀ ਗਲੀ ਤਰਨਤਾਰਨ ਰੋਡ ਅੰਮ੍ਰਿਤਸਰ ਉਮਰ 20 ਸਾਲ
ਬ੍ਰਾਮਦਗੀ :- ਖੋਹ ਦੀ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਸਪਲੈਂਡਰ ਅਤੇ ਖੋਹ ਸੁਦਾ ਮੋਬਾਇਲ IPhone-13
ਸ੍ਰੀ ਗੁਰਪ੍ਰੀਤ ਸਿੰਘ ਭੁਲਰ IPS ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਡਰ,ਅੰਮ੍ਰਿਤਸਰ ਅਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਿਨੀਤ ਅਹਲਾਵਤ, IPS ASP/EAST, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਇੰਸਪੈਕਟਰ ਬਲਜਿੰਦਰ ਸਿੰਘ ਔਲਖ਼ ਦੀ ਪੁਲਿਸ ਪਾਰਟੀ ਇੰਚਾਰਜ ਪੁਲਿਸ ਚੌਂਕੀ ਬੱਸ ਸਟੈਂਡ ਏਐਸਆਈ ਕਪਿਲ ਸ਼ਰਮਾ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸਨੈਚਿੰਗ ਦੇ ਮੁਕੱਦਮੇਂ ਨੂੰ ਟਰੇਸ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮਿਤੀ 28.11.2024 ਨੂੰ ਮੁਦੱਈ ਕਰਨ ਮੁਹੱਲਾ ਨੀਚੇ ਬੰਦਾ ਜਿਲਾ ਕਪੂਰਥਲਾ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਵਾਹਘਾ ਬਾਰਡਰ ਪਰੇਡ ਦੇਖਣ ਤੋ ਬਾਅਦ ਬੱਸ ਸਟੈਡ ਅੰਮ੍ਰਿਤਸਰ ਆਇਆ ਸੀ ਤੇ ਉਸ ਤੋਂ ਬਾਅਦ ਈ ਰਿਕਸਾ ਪਰ ਬੈਠ ਕੇ ਆਪਣੇ ਰੂਮ (ਹੋਟਲ ਹੋਟਸਲਰ) ਵਿੱਚ ਜਾ ਰਿਹਾ ਸੀ। ਜਦੋ ਸਿਟੀ ਸੈਟਰ ਨੇੜੇ ਪਿੰਗਲਵਾੜਾ ਬ੍ਰਾਂਚ ਕੋਲ ਪਹੁੰਚਿਆ ਤਾਂ ਉਹ ਆਪਣੇ ਮੋਬਾਇਲ IPHONE (13) ਤੇ ਆਪਣੇ ਹੋਟਲ ਦੀ ਲੋਕੇਸਨ ਦੇਖਦਾ ਪਿਆ ਸੀ ਤਾਂ ਇੰਨੇ ਨੂੰ ਪਿੱਛੇ ਤੋਂ 02 ਮੋਨੇ ਨੌਜਵਾਨ ਮੋਟਰ-ਸਾਈਕਲ ਸਵਾਰ ਆਏ ਅਤੇ ਉਸਦੇ ਹੱਥ ਵਿੱਚ ਫੜਿਆ ਮੋਬਾਇਲ ਖੋਹ ਕਰਕੇ ਫਰਾਰ ਹੋ ਗਏ। ਇਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਐਂਗਲ ਤੌਂ ਕਰਨ ਤੇ ਖੋਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ 1) ਗੁਰਸਾਹਿਬ ਸਿੰਘ ਉਰਫ ਸਾਬਾ ਪੁੱਤਰ ਸਰਵਣ ਸਿੰਘ ਵਾਸੀ ਖਾਲਸਾ ਨਗਰ ਭਾਈ ਮੰਝ ਨਗਰ ਤਰਨਤਾਰਨ ਰੋਡ ਅੰਮ੍ਰਿਤਸਰ ਅਤੇ 2) ਨਵਰਾਜਦੀਪ ਸਿੰਘ ਉਰਫ ਰਾਜਾ ਪੁੱਤਰ ਲਖਵਿੰਦਰ ਸਿੰਘ ਵਾਸੀ ਭਾਈ ਮੰਝ ਰੋਡ ਨੇੜੇ ਚੱਕੀ ਵਾਲੀ ਗਲੀ ਤਰਨਤਾਰਨ ਰੋਡ ਅੰਮ੍ਰਿਤਸਰ ਨੂੰ ਮਿਤੀ 08-12-2024 ਨੂੰ ਸਿਟੀ ਸੈਂਟਰ ਦੇ ਇਲਾਕੇ ਤੋਂ ਕਾਬੂ ਕਰਕੇ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਬ੍ਰਾਮਦ ਕੀਤਾ ਗਿਆ।
ਇਹਨਾਂ ਨੂੰ ਮਾਨਯੌਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਹਨਾਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਖੋਹ ਕੀਤਾ ਮੋਬਾਇਲ ਫੋਨ IPhone-13 ਵੀ ਬ੍ਰਾਮਦ ਕੀਤਾ ਗਿਆ।
ਦੋਸ਼ੀਆ ਪਰ ਪਹਿਲਾ ਤੋ ਦਰਜ ਮੁਕਦਮੇਆ ਦਾ ਵੇਰਵਾ :-
ਗ੍ਰਿਫ਼ਤਾਰ ਦੋਸ਼ੀ ਗੁਰਸਾਹਿਬ ਸਿੰਘ ਉਰਫ ਸਾਬਾ ਖਿਲਾਫ ਪਹਿਲਾਂ ਦਰਜ਼ ਮੁਕੱਦਮੇ:-
01. ਮੁਕਦਮਾ ਨੰਬਰ 328 ਮਿਤੀ 22.10.2023 ਜੁਰਮ 379, 411 ਭ:ਦ: ਥਾਣਾ ਬੀ ਡਵੀਜਨ,ਅੰਮ੍ਰਿਤਸਰ।
02. ਮੁਕਦਮਾ ਨੰਬਰ 360 ਮਿਤੀ 29.11.2023 ਜੁਰਮ 379, 411 ਭ:ਦ: ਥਾਣਾ ਬੀ ਡਵੀਜਨ,ਅੰਮ੍ਰਿਤਸਰ।
03. ਮੁਕਦਮਾ ਨੰਬਰ 92 ਮਿਤੀ 23.06.2024 ਜੁਰਮ 379-ਬੀ, 34 ਭ:ਦ: ਥਾਣਾ ਬੀ ਡਵੀਜਨ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ ਨਵਰਾਜਦੀਪ ਸਿੰਘ ਉਰਫ ਰਾਜਾ ਖਿਲਾਫ਼ ਪਹਿਲਾਂ ਦਰ਼ਜ ਮੁਕੱਦਮੇਂ:-
01. ਮੁਕਦਮਾ ਨੰਬਰ 37 ਮਿਤੀ 22.03.2022 ਜੁਰਮ 379-ਬੀ, 411 ਭ:ਦ: ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ।
02. ਮੁਕਦਮਾ ਨੰਬਰ 253 ਮਿਤੀ 14.08.2022 ਜੁਰਮ 379-ਬੀ, 34 ਭ:ਦ: ਥਾਣਾ ਬੀ ਡਵੀਜਨ,ਅੰਮ੍ਰਿਤਸਰ।
03. ਮੁਕਦਮਾ ਨੰਬਰ 287 ਮਿਤੀ 05.09.2022 ਜੁਰਮ 379-ਬੀ, 411, 34 ਭ:ਦ: ਥਾਣਾ ਬੀ ਡਵੀਜਨ,ਅੰਮ੍ਰਿਤਸਰ।