ਥਾਣਾ ਸਦਰ ਵੱਲੋਂ ਲੁੱਟਾਂ ਖੋਹਾ ਕਰਨ ਵਾਲੇ 03 ਕਾਬੂ।
Bureo chief SUNIL kumar Amritsar Punjab
ਮੁਕੱਦਮਾਂ ਨੰਬਰ 274 ਮਿਤੀ 05-12-2024 ਜੁਰਮ 304,3(5) ਬੀ.ਐਨ.ਐਸ, 25/54/59 ਅਸਲ੍ਹਾ ਐਕਟ, ਥਾਣਾ ਸਦਰ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- 08-12-2024
1. ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੱਟੀ ਜਿਲ੍ਹਾ ਤਰਨ ਤਾਰਨ।
2. ਅਮਰਿੰਦਰ ਸਿੰਘ ਪੁੱਤਰ ਹਰਸੰਦ ਸਿੰਘ ਵਾਸੀ ਪਿੰਡ ਪੱਟੀ ਜਿਲ੍ਹਾ ਤਰਨ ਤਾਰਨ।
3. ਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਚੀਮਾ ਕਲ੍ਹਾ, ਪੱਟੀ, ਜਿਲ ਤਰਨ ਤਾਰਨ।
ਬ੍ਰਾਮਦਗੀ:- 01 ਪਿਸਟਲ .32 ਬੋਰ, 01 ਕਾਰਤੂਸ ਤੇ 01 ਖੋਲ
ਇਹ ਮੁਕੱਦਮਾਂ ਮੁਦੱਈ ਪਵਨ ਕੁਮਾਰ ਵਾਸੀ ਕ੍ਰਿਸ਼ਨਾ ਨਗਰ, ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ ਮਿਤੀ 04-12-2024 ਨੂੰ, ਆਪਣੇ ਦੋਸਤਾ ਵਿਕਰਾਤ ਸੈਣੀ ਅਤੇ ਗਗਨ ਮਲਿਕ ਨਾਲ ਨਿਊ ਲਾਈਫ ਹਸਪਤਾਲ ਵਿੱਖੇ ਆਪਣੇ ਰਿਸਤੇਦਾਰਾ ਨੂੰ ਖਾਣਾ ਦੇ ਕੇ ਵਕਤ ਕ੍ਰੀਬ 11:00 ਵਜੇ ਰਾਤ ਆਪਣੇ ਮੋਟਰਸਾਈਕਲ ਸਪਲੈਂਡਰ ਪਰ ਆਪਣੇ ਘਰ ਨੂੰ ਜਾ ਰਹੇ ਸੀ, ਜਦ ਉਹ, ਮੋਡਲ ਸਟੱਡੀ ਸਕੂਲ ਗੁਰੂ ਗੋਬਿਦ ਸਿੰਘ ਨਗਰ ਮਜੀਠਾ ਰੋਡ ਪੁੱਜ਼ੇ ਤਾਂ ਸਾਹਮਣੇ ਤੋਂ ਦੋ ਮੋਟਰਸਾਈਕਲਾਂ ਪਰ ਸਵਾਰ 4/5 ਅਣਪਛਾਤੇ ਨੋਜਵਾਨ ਨੇ ਉਹਨਾਂ ਦਾ ਮੋਟਰਸਾਈਕਲ ਰੋਕ ਲਿਆ ਤੇ ਕਿਹਾ ਕਿ ਜੋ ਕੁੱਝ ਤੁਹਾਡੇ ਕੋਲ ਹੈ ਕੱਢ ਕੇ ਦੇ ਦਿਉ ਨਹੀ ਤਾਂ ਗੋਲੀ ਮਾਰ ਦੇਵਾਗੇ, ਉਹਨਾਂ ਅਣਪਛਾਤੇ 2/3 ਨੌਜ਼ਵਾਨਾਂ ਨੇ ਜਬਰਦਸਤੀ ਮੁਦੱਈ ਪਾਰਟੀ ਦੀ ਤਲਾਸ਼ੀ ਲੈਣੀ ਸੁਰੂ ਕਰ ਦਿੱਤੀ ਤੇ ਉਹਨਾਂ ਨੇ ਇਸਦਾ ਵਿਰੋਧ ਕੀਤਾ ਅਣਪਛਾਤੇ ਨੌਜ਼ਵਾਨਾਂ ਵਿੱਚੋ ਇੱਕ ਲੜਕੇ ਨੇ ਮੇਰੇ ਉਸਦੇ ਦੋਸਤ ਗਗਨ ਮਲਿਕ ਦਾ ਮੋਬਾਇਲ ਫੋਨ ਮਾਰਕਾ ਵੀਵੋ – ਖੋਹ ਲਿਆ ਤੇ ਦੂਜੇ ਨੋਜਵਾਨ ਨੇ ਮੁਦੱਈ ਦੀ ਖੱਬੀ ਲੱਤ ਤੇ ਗੋਲੀ ਮਾਰ ਦਿੱਤੀ ਤੇ ਉਹ ਸਾਰੇ ਆਣਪਛਾਤੇ ਨੋਜਵਾਨ ਆਪਣੇ-ਆਪਣੇ ਮੋਟਰ ਸਾਈਕਲਾਂ ਪਰ ਸਵਾਰ ਹੋ ਕੇ ਦੋੜ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ,ਡੀ.ਸੀ.ਪੀ ਲਾ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਮਨਿੰਦਰ ਪਾਲ ਸਿੰਘ ਏ.ਸੀ.ਪੀ ਨੌਰਥ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ,ਅੰਮ੍ਰਿਤਸਰ ਦੀ ਪੁਲਿਸ ਐਸ.ਆਈ ਗੁਰਿੰਦਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਵਿੱਚ 03 ਨੌਜ਼ਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਣ 1. ਗੁਰਪ੍ਰੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੱਟੀ ਜਿਲ੍ਹਾ ਤਰਨ ਤਾਰਨ।
2. ਅਮਰਿੰਦਰ ਸਿੰਘ ਪੁੱਤਰ ਹਰਸੰਦ ਸਿੰਘ ਵਾਸੀ ਪਿੰਡ ਪੱਟੀ ਜਿਲ੍ਹਾ ਤਰਨ ਤਾਰਨ ਅਤੇ 3. ਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਚੀਮਾ ਕਲ੍ਹਾ, ਪੱਟੀ, ਜਿਲ ਤਰਨ ਤਾਰਨ ਵਜੋ ਹੋਈ ਹੈ ਤੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ 01 ਪਿਸਟਲ .32 ਬੋਰ, 01 ਕਾਰਤੂਸ ਅਤੇ ਮੋਕਾ ਤੋਂ 01 ਖੋਲ ਬ੍ਰਾਮਦ ਕੀਤਾ ਗਿਆ ਹੈ। ਇਹਨਾਂ ਦੇ 02 ਹੋਰ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਭਾਲ ਜਾਰੀ ਹੈ।