ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ 182 ਮੁਕੱਦਮਿਆਂ ਵਿੱਚ ਬ੍ਰਾਮਦ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਡਰੱਗ ਦੇ ਖਿਲਾਫ਼ ਜੀਰੋ ਟੋਲਰਸ ਪਾਲਿਸੀ ਤਹਿਤੀ ਨਸ਼ੇ ਦਾ ਧੰਦਾ ਕਰਨ ਵਾਲਿਆ ਖਿਲਾਫ਼ ਸਖ਼ਤ ਐਕਸ਼ਨ ਲੈ ਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ, ਲਾਂਅ-ਐਂਡ-ਆਰਡਰ, ਅੰਮ੍ਰਿਤਸਰ, ਸ੍ਰੀ ਨਵਜੋਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ, ਸ੍ਰੀ ਕੁਲਦੀਪ ਸਿੰਘ ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਵੱਲੋਂ ਅੱਜ ਮਿਤੀ 27-11-2024 ਨੂੰ ਖੰਨਾ ਪੇਪਰ ਮਿੱਲ,ਅੰਮ੍ਰਿਤਸਰ ਵਿੱਖੇ ਪੁੱਜ਼ ਕੇ ਆਪਣੀ ਦੇਖ-ਰੇਖ ਹੇਠ ਐਨ.ਡੀ.ਪੀ.ਐਸ ਐਕਟ ਅਧੀਨ 182 ਵੱਖ-ਵੱਖ ਮੁਕੱਦਿਆਂ ਵਿੱਚ ਬ੍ਰਾਮਦ ਕੇਸ ਪ੍ਰਾਪਰਟੀ ਨੂੰ ਪਾਰਦਰਸ਼ੀ ਤਰੀਕੇ ਨਾਲ ਜਾਬਤੇ ਅਨੁਸਾਰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੀ ਗਈ ਕੇਸ ਪ੍ਰਾਪਰਟੀ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਹੈਰੋਇੰਨ 56 ਕਿਲੋ 614 ਗ੍ਰਾਮ
2. ਨਸ਼ੀਲੇ ਕੈਪਸੂਲ 1,62,765
3. ਨਸ਼ੀਲੀਆਂ ਗੋਲੀਆਂ 40,340
4. ਨਸ਼ੀਲਾ ਪਾਊਡਰ 4 ਕਿਲੋ 978 ਗ੍ਰਾਮ
5. ਆਈਸ 01 ਕਿਲੋ 12 ਗ੍ਰਾਮ
6. ਚਰਸ 23 ਕਿਲੋ 252 ਗ੍ਰਾਮ
7. ਸਮੈਕ 01 ਕਿਲੋ 545 ਗ੍ਰਾਮ
8. ਭੂਕੀ 10 ਕਿਲੋ 328 ਗ੍ਰਾਮ
9. ਗਾਂਜ਼ਾ02 ਕਿਲੋ 950 ਗ੍ਰਾਮ