ਥਾਣਾ ਏਅਰਪੋਰਟ ਵੱਲੋਂ ਜਾਂਚ ਦੌਰਾਨ ਨਾਮਜ਼ਦ ਮੁਲਜ਼ਮ ਨੂੰ ਪਾਸੋਂ ਚੌਰੀ ਦੇ 05 ਮੋਟਰਸਾਈਕਲ ਕੀਤੇ ਬ੍ਰਾਮਦ ।
Sunil Kumar BUREO CHIEF Amritsar Punjab
ਮੁਕੱਦਮਾਂ ਨੰਬਰ 26 ਮਿਤੀ 29-07-2024 ਜੁਰਮ 303(2),317,(2),3(5) ਬੀ.ਐਨ.ਐਸ ਥਾਣਾ ਏਅਰ ਪੋਰਟ,ਅੰਮ੍ਰਿਤਸਰ।
ਪਹਿਲਾਂ ਗ੍ਰਿਫ਼ਤਾਰ ਦੋਸ਼ੀ:- ਮਿਤੀ 29-07-2024
1. ਸੁੱਖਾ ਸਿੰਘ ਉਰਫ਼ ਮਲਕੀਤ ਪੁੱਤਰ ਰਤਨ ਸਿੰਘ ਵਾਸੀ ਪਿੰਡ ਭਿੰਡੀਆਂ ਸੈਦਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- 01 ਚੌਰੀ ਦਾ ਮੋਟਰਸਾਈਕਲ।
ਹੁਣ ਗ੍ਰਿਫ਼ਤਾਰ ਦੋਸ਼ੀ :-
2. ਮੁੱਖਾ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਪਿੰਡ ਭਿੰਡੀਆਂ ਸੈਦਾ ਜਿਲਾ ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- 05 ਚੌਰੀ ਦੇ ਮੋਟਰਸਾਈਕਲ
ਕੁੱਲ ਬ੍ਰਾਮਦ: 06 ਚੌਰੀ ਦੇ ਮੋਟਰਸਾਈਕਲ।
ਮੁੱਖ ਅਫ਼ਸਰ ਥਾਣਾ ਏਅਰ ਪੋਰਟ, ਅੰਮ੍ਰਿਤਸਰ, ਸਬ-ਇੰਸਪੈਕਟਰ ਕੁਲਜੀਤ ਕੌਰ ਦੀ ਪੁਲਿਸ ਪਾਰਟੀ ਬੱਬੂ ਮਸੀਹ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਟੀ-ਪੁਆਇੰਟ ਏਅਰ ਪੋਰਟ ਤੋਂ ਚੈਕਿੰਗ ਦੌਰਾਨ ਮਿਤੀ 29-07-2024 ਨੂੰ ਸੁੱਖਾ ਸਿੰਘ ਉਰਫ਼ ਮਲਕੀਤ ਪੁੱਤਰ ਰਤਨ ਸਿੰਘ ਵਾਸੀ ਪਿੰਡ ਭਿੰਡੀਆਂ ਸੈਦਾ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ 01 ਚੌਰੀ ਦਾ ਮੋਟਰਸਾਈਕਲ ਬ੍ਰਾਮਦ ਕੀਤੇ ਗਿਆ ਸੀ। ਜਿਸਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਇਸਨੇ ਆਪਣੇ ਹੀ ਪਿੰਡ ਦੇ ਰਹਿਣ ਵਾਲੇ ਮੁੱਖਾ ਸਿੰਘ ਨਾਲ ਰੱਲ ਕੇ ਚੌਰੀ ਕੀਤਾ ਸੀ। ਜਿਸਤੇ ਮੁੱਖਾ ਸਿੰਘ ਨੂੰ ਮੁਕੱਦਮਾਂ ਵਿੱਚ ਨਾਮਜ਼ਦ ਕੀਤਾ ਗਿਆ ਤੇ ਮੁਕੱਦਮਾਂ ਦੀ ਤਫ਼ਤੀਸ਼ ਦੌਰਾਨ ਹੁਣ ਨਾਮਜ਼ਦ ਦੋਸ਼ੀ ਮੁੱਖਾ ਸਿੰਘ ਪੁੱਤਰ ਗੇਜਾ ਸਿੰਘ ਵਾਸੀ ਪਿੰਡ ਭਿੰਡੀਆਂ ਸੈਦਾ ਜਿਲਾ ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸਦੀ ਨਿਸ਼ਾਨਦੇਹੀ ਤੇ ਚੌਰੀ ਦੇ 05 ਮੋਟਰਸਾਈਕਲ ਹੋਰ ਬ੍ਰਾਮਦ ਕੀਤੇ ਗਏ। ਇਹਨਾਂ ਦੋਨਾਂ ਕੋਲੋ ਹੁਣ ਤੱਕ ਕੁੱਲ 06 ਚੌਰੀ ਦੇ ਮੋਟਸਾਈਕਲ ਬ੍ਰਾਮਦ ਕੀਤੇ ਗਏ ਹਨ।