ਸੀ.ਆਈ.ਏ ਸਟਾਫ-1 ਵੱਲੋਂ 110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ ਅਤੇ ਇੱਕ ਐਕਟੀਵਾ ਸਕੂਰਟੀ ਸਮੇਤ 02 ਨਸ਼ਾ ਤੱਸਕਰ ਕਾਬੂ।
Sunil Kumar Amritsar BUREO CHIEF
ਮੁਕੱਦਮਾਂ ਨੰਬਰ 181 ਮਿਤੀ 05-10-2024 ਜੁਰਮ 21-ਬੀ,27-ਏ,29/61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-1. ਅਰਸ਼ਦੀਪ ਸਿੰਘ ਉਰਫ਼ ਭੋਲਾ ਪੁੱਤਰ ਲਖਵਿੰਦਰ ਸਿੰਘ ਵਾਸੀ ਅਟਾਰੀ ਥਾਣਾ ਘਰਿੰਡਾ,ਅੰਮ੍ਰਿਤਸਰ ਦਿਹਾਤੀ।
2. ਸਾਹਿਬ ਸਿੰਘ ਉਰਫ ਸਾਬੀ ਪੁੱਤਰ ਗੁਰਬਚਨ ਸਿੰਘ ਵਾਸੀ ਹਮੀਦਪੁਰਾ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ।

ਬ੍ਰਾਮਦਗੀ:- 110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ, ਇੱਕ ਐਕਟੀਵਾ ਸਕੂਰਟੀ।
ਇਸਪੈਕਟਰ ਅਮਨਦੀਪ ਸਿੰਘ ਇੰਚਾਂਰਜ਼ ਸੀ.ਆਈ.ਏ ਸਟਾਫ-1,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਜਸਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨਾਕਾਬੰਦੀ ਦੌਰਾਨ ਨੇੜੇ ਇੰਡੀਆਂ ਗੇਟ ਬਾਈਪਾਸ ਦੇ ਇਲਾਕਾ ਤੋਂ ਐਕਟਿਵਾ ਤੇ ਆਉਂਦੇ ਦੋ ਨੌਜ਼ਵਾਨ 1. ਅਰਸ਼ਦੀਪ ਸਿੰਘ ਉਰਫ਼ ਭੋਲਾ ਪੁੱਤਰ ਲਖਵਿੰਦਰ ਸਿੰਘ ਵਾਸੀ ਅਟਾਰੀ ਥਾਣਾ ਘਰਿੰਡਾ,ਅੰਮ੍ਰਿਤਸਰ ਦਿਹਾਤੀ ਅਤੇ 2. ਸਾਹਿਬ ਸਿੰਘ ਉਰਫ ਸਾਬੀ ਪੁੱਤਰ ਗੁਰਬਚਨ ਸਿੰਘ ਵਾਸੀ ਹਮੀਦਪੁਰਾ, ਥਾਣਾ ਘਰਿੰਡਾ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਹਨਾਂ ਪਾਸੋ 110 ਗ੍ਰਾਮ ਹੈਰੋਇਨ, 09 ਲੱਖ 16 ਹਜ਼ਾਰ ਡਰੱਗ ਮਨੀ ਬ੍ਰਾਮਦ ਕੀਤੀ ਗਈ।