ਥਾਣਾ ਕੰਟੋਨਮੈਂਟ ਵੱਲੋਂ 04 ਵੱਖ-ਵੱਖ ਮੁਕੱਦਮਿਆਂ ਵਿੱਚ ਨਸ਼ਾ ਤੱਸਕਰ, ਸਨੈਚਰ ਅਤੇ ਵਹੀਕਲ ਚੌਰੀ ਕਰਨ ਵਾਲੇ 06 ਕਾਬੂ।
Sunil kumar-bureo chief
ਐਨ.ਡੀ.ਪੀ.ਐਸ ਐਕਟ ਅਧੀਨ ਗ੍ਰਿਫ਼ਤਾਰ ਮੁਲਜ਼ਮ ਸਾਹਿਲ ਉਰਫ ਕਾਲੂ ਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ ਐਕਟ,ਆਰਮਜ਼ ਐਕਟ ਅਤੇ ਸਨੈਚਿੰਗ ਦੇ ਕੁੱਲ 21 ਮੁਕੱਦਮੇਂ ਦਰਜ਼ ਹਨ।
ਵਹੀਕਲ ਚੌਰੀ ਦੇ ਮੁਕੱਦਮੇ ਵਿੱਚ ਗ੍ਰਿਫ਼ਤਾਰ ਮੁਲਜ਼ਮ ਅਰਜ਼ਨ ਸੈਣੀ ਦੇ ਖਿਲਾਫ਼ ਪਹਿਲਾਂ ਵੀ ਜਿਲ੍ਹਾ ਪਠਾਨਕੋਟ ਵਿੱਖੇ 07 ਮੁਕੱਦਮੇਂ ਚੌਰੀ ਦੇ ਮੁਕੱਦਮੇਂ ਦਰਜ਼ ਹਨ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਅਮਨਦੀਪ ਕੌਰ ਦੀ ਪੁਲਿਸ ਪਾਰਟੀ ਵੱਲੋਂ ਵੱਖ-ਵੱਖ 04 ਮੁਕੱਦਮਿਆਂ ਵਿੱਚ ਨਸ਼ਾਂ ਤੱਸਕਰ, ਸਨੈਚਰ ਅਤੇ ਵਹੀਕਲ ਚੌਰੀ ਕਰਨ ਵਾਲਿਆ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ, ਦਾ ਵੇਰਵਾ:-

1) ਮੁਕੱਦਮਾਂ ਨੰਬਰ 161 ਮਿਤੀ 04-10-2024 ਜੁਰਮ 21 (C), 61,85 NDPS ACT, ਥਾਣਾ ਕੰਟੋਨਮੈਂਟ, ਅਮ੍ਰਿਤਸਰ।
ਗ੍ਰਿਫਤਾਰ ਦੋਸ਼ੀ :- 1. ਸ਼ਾਹਿਲ ਉਰਫ ਕਾਲੂ ਪੁੱਤਰ ਕਸ਼ਮੀਰ ਸਿੰਘ ਵਾਸੀ ਗਵਾਲ ਮੰਡੀ ਰਾਮ ਤੀਰਥ ਰੋਡ ਅੰਮ੍ਰਿਤਸਰ।
ਬ੍ਰਾਮਦਗੀ:- 265 ਗ੍ਰਾਮ ਹਰੋਇੰਨ
ਐਸ.ਆਈ ਸੁਸ਼ੀਲ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਇੱਕ ਨਸ਼ਾਂ ਤੱਸਕਰ ਸ਼ਾਹਿਲ ਉਰਫ ਕਾਲੂ ਨੂੰ ਮਿਤੀ 04-10-2024 ਨੂੰ ਗਵਾਲ ਮੰਡੀ ਦੇ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ 265 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ।
ਗ੍ਰਿਫ਼ਤਾਰ ਦੋਸ਼ੀ ਸਾਹਿਲ ਉਰਫ ਕਾਲੂ ਦੇ ਇਸਦੇ ਖਿਲਾਫ਼ ਪਹਿਲਾਂ ਵੀ ਐਨ.ਡੀ.ਪੀ.ਐਸ,ਆਰਮਜ਼ ਐਕਟ ਅਤੇ ਸਨੈਚਿੰਗ ਦੇ 21 ਮੁਕੱਦਮੇਂ ਦਰਜ਼ ਹਨ।
2) ਮੁਕੱਦਮਾਂ ਨੰਬਰ 157 ਮਿਤੀ 30.09.2024 ਜੁਰਮ 304 (2),3(5) BNS ਥਾਣਾ ਕੰਨਟੋਨਮੈਟ ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀਆਨ :-
1. ਗੋਰਵ ਰਾਣਾ ਪੁੱਤਰ ਰਕੇਸ ਕੁਮਾਰ ਵਾਸੀ ਗਲੀ ਨੰਬਰ 2, ਸ਼ੇਰ ਸ਼ਾਹ ਸੂਰੀ ਰੋਡ ਅੰਮ੍ਰਿਤਸਰ।
2. ਸੰਦੀਪ ਸਿੰਘ ਉਰਫ ਭਲਵਾਨ ਪੁੱਤਰ ਜਗੀਰ ਸਿੰਘ ਵਾਸੀ ਗਲੀ ਨੰਬਰ 4, ਭਾਈ ਜੋਤਾ ਸਿੰਘ ਨਗਰ, ਚੋੜਾ ਬਜਾਰ ਨੇੜੇ ਦੇਵਾ ਮੰਦਰ
ਕਾਲੇ ਪਿੰਡ, ਛੇਹਰਟਾ, ਅੰਮ੍ਰਿਤਸਰ।
ਬ੍ਰਾਮਦਗੀ:- ਵਾਰਦਾਤ ਸਮੇਂ ਵਰਤਿਆ ਮੋਟਰ ਸਾਇਕਲ ਬਿਨਾ ਨੰਬਰੀ ਸਪਲੈਡਰ ਤੇ ਖੋਹਸੁਦਾ ਮੋਬਾਇਲ ਫੋਨ।
ਏ.ਐਸ.ਆਈ ਸੱਤਪਾਲ ਸਿੰਘ ਇੰਚਾਂਰਜ਼ ਪੁਲਿਸ ਚੌਕੀ ਗੁਮਟਾਲਾ ਬਾਈਪਾਸ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਨੇ ਹੋਲੀ ਸਿਟੀ ਦੇ ਖੇਤਰ ਤੋਂ 02 ਵਿਅਕਤੀਆਂ ਗੋਰਵ ਰਾਣਾ ਅਤੇ ਸੰਦੀਪ ਸਿੰਘ ਉਰਫ ਭਲਵਾਨ ਨੂੰ ਮਿਤੀ 03-010-2024 ਨੂੰ ਕਾਬੂ ਕਰਕੇ ਇਹਨਾਂ ਪਾਸੋਂ ਖੋਹ ਦੀ ਵਾਰਦਾਤ ਸਮੇਂ ਵਰਤਿਆ ਮੋਟਰਸਾਈਕਲ ਅਤੇ ਖੋਹਸੁਦਾ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ।
ਗ੍ਰਿਫ਼ਤਾਰ ਦੋਸ਼ੀ ਗੋਰਵ ਰਾਣਾ ਦੇ ਖਿਲਾਫ਼ ਪਹਿਲਾਂ ਵੀ 04 ਮੁਕੱਦਮੇਂ ਇਰਾਦਾ ਕਤਨ ਅਤੇ ਸਨੈਚਿੰਗ ਦੇ ਦਰਜ਼ ਹਨ।
3) ਮੁੱਕਦਮਾ ਨੰਬਰ 155 ਮਿਤੀ 24.09.2024 ਜੁਰਮ 303 (2) BNS ਥਾਣਾ ਕੰਨਟੋਨਮੈਟ ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ :-
1. ਵਿਨੋਦ ਸ਼ਰਮਾ ਉਰਫ ਨਿੱਕਾ ਪੁੱਤਰ ਨੰਦ ਕਿਸੋਰ ਵਾਸੀ ਮਕਾਨ ਨੰਬਰ 215 ਗਲੀ ਨੰਬਰ 8, ਮੋਹਨੀ ਪਾਰਕ ਅੰਮ੍ਰਿਤਸਰ।
2 ਅਰਜਨ ਸੈਣੀ ਪੁੱਤਰ ਚਰਨਜੀਤ ਸੈਣੀ ਵਾਸੀ ਵਾਰਦ ਨੰਬਰ 26, ਗਲੀ ਨੰਬਰ 4 ਨਹਿਰੂ ਨਗਰ ਜਿਲਾ ਪਠਾਨਕੋਟ।
ਬ੍ਰਾਮਦਗੀ:- ਚੌਰੀ ਦੀ ਐਕਟਿਵਾ ਬਿਨਾ ਨੰਬਰੀ
ਏ.ਐਸ.ਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਵਹੀਕਲ ਚੌਰੀ ਕਰਨ ਵਾਲੇ 1) ਵਿਨੋਦ ਸ਼ਰਮਾ ਉਰਫ ਨਿੱਕਾ ਪੁੱਤਰ ਨੰਦ ਕਿਸੋਰ ਵਾਸੀ ਮਕਾਨ ਨੰਬਰ 215 ਗਲੀ ਨੰਬਰ 8, ਮੋਹਨੀ ਪਾਰਕ ਅੰਮ੍ਰਿਤਸਰ ਅਤੇ 2) ਅਰਜਨ ਸੈਣੀ ਪੁੱਤਰ ਚਰਨਜੀਤ ਸੈਣੀ ਵਾਸੀ ਵਾਰਦ ਨੰਬਰ 26, ਗਲੀ ਨੰਬਰ 4 ਨਹਿਰੂ ਨਗਰ ਜਿਲਾ ਪਠਾਨਕੋਟ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਚੋਰੀ ਦੀ ਐਕਟੀਵਾ ਸਕੂਰਟੀ ਬ੍ਰਾਮਦ ਕੀਤੀ ਗਈ।
ਗ੍ਰਿਫ਼ਤਾਰ ਦੌਸ਼ੀ ਅਰਜ਼ਨ ਸੈਣੀ ਦੇ ਖਿਲਾਫ਼ ਪਹਿਲਾਂ ਵੀ ਜਿਲ੍ਹਾ ਪਠਾਨਕੋਟ ਵਿੱਖੇ 07 ਮੁਕੱਦਮੇਂ ਚੌਰੀ ਦੇ ਦਰਜ਼ ਹਨ ਅਤੇ ਵਿਨੋਦ ਸ਼ਰਮਾਂ ਦੇ ਖਿਲਾਫ਼ 01 ਮੁਕੱਦਮਾਂ ਲੜਾਈ ਝਗੜਾ ਤੇ ਰੋਕੂ ਕਾਰਵਾਈ ਦਰਜ਼ ਹੈ।
4) ਮੁੱਕਦਮਾ ਨੰਬਰ 160 ਮਿਤੀ 03.10.2024 ਜੁਰਮ 303 (2) BNS ਥਾਣਾ ਕੰਨਟੋਨਮੈਟ ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ :-
1. ਸ਼ਰਨਜੀਤ ਸਿੰਘ ਉਰਫ ਸ਼ੇਰੀ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਅਟਾਰੀ ਜਿਲਾ ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- ਮੋਟਰ ਸਾਇਕਲ ਬਿਨਾ ਨੰਬਰੀ
ਏ.ਐਸ.ਆਈ ਜਸਵਿੰਦਰ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋ ਮਾਹਲ ਬਾਈਪਾਸ ਤੋਂ ਵਹੀਕਲ ਚੌਰੀ ਕਰਨ ਵਾਲੇ
ਸ਼ਰਨਜੀਤ ਸਿੰਘ ਉਰਫ਼ ਸ਼ੇਰੀ ਨੂੰ ਮਿਤੀ 03.10.2024 ਨੂੰ ਕਾਬੂ ਕਰਕੇ ਇਸ ਪਾਸੋਂ ਚੌਰੀ ਦਾ ਮੋਟਰਸਾਈਕਲ ਬਿਨਾ ਨੰਬਰੀ ਬ੍ਰਾਮਦ ਕੀਤਾ ਗਿਆ।

















Leave a Reply