ਥਾਣਾ ਛੇਹਰਟਾ ਵੱਲੋਂ 202 ਗ੍ਰਾਮ ਹੈਰੋਇੰਨ ਅਤੇ 07 ਲੱਖ 20 ਹਜ਼ਾਰ ਡਰੱਗ ਮਨੀ ਸਮੇਤ ਨਸ਼ਾ ਤੱਸਕਰ ਕਾਬੂ।
Sunil Kumar-Amritsar Punjab
ਮੁਕੱਦਮਾਂ ਨੰਬਰ 178 ਮਿਤੀ 02-10-2024 ਜੁਰਮ 21-ਸੀ/27-ਏ/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਹਰਪ੍ਰੀਤ ਸਿੰਘ ਉਰਫ਼ ਹੈਰੀ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਭਾਗੋਕੇ ਥਾਣਾ ਮੱਲਾਵਾਲਾ ਜਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਕੋਠੀ ਨੰਬਰ 438, ਗਲੀ ਨੰਬਰ 16, ਵਰਿੰਦਾਵਨ ਗਾਰਡਨ, ਫਤਿਹਗੜ ਚੂੜੀਆਂ ਰੋਡ, ਅੰਮ੍ਰਿਤਸਰ।
ਬ੍ਰਾਮਦਗੀ:- 202 ਗ੍ਰਾਮ ਹੈਰੋਇਨ, 27 ਲੱਖ 20 ਹਜਾਰ ਰੁਪਏ ਡੱਰਗ ਮਨੀ ਅਤੇ 01 ਕਾਰ ਸਵਿਫਟ
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ ਆਈ.ਪੀ.ਐਸ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ ਪੀ.ਪੀ.ਐਸ, ਏ.ਸੀ.ਪੀ ਵੈਸਟ,ਅੰਮ੍ਰਿਤਸਰ ਦੀ ਨਿਗਾਨੀ ਹੇਠ ਇੰਸਪੈਕਟਰ ਰੋਬਿਨ ਹੰਸ, ਮੁੱਖ ਅਫਸਰ ਛੇਹਰਟਾ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ
ਇੱਕ ਨਸ਼ਾ ਤੱਸਕਰ ਨੂੰ ਕਾਬੂ ਕਰਨ ਵਿੱਚ ਸਫਲਤਾਂ ਹਾਸਲ ਹੋਈ ਹੈ।
ਪੁਲਿਸ ਪਾਰਟੀ ਵੱਲੋਂ ਪੁਖ਼ਤਾ ਸੂਚਨਾਂ ਦੇ ਅਧਾਰ ਤੇ ਹਰਪ੍ਰੀਤ ਸਿੰਘ ਉਰਫ ਹੈਰੀ ਪੁੱਤਰ ਮੰਗਤ ਸਿੰਘ ਵਾਸੀ ਪਿੰਡ ਭਾਗੋਕੇ ਥਾਣਾ ਮੱਲਾਵਾਲਾ ਜਿਲ੍ਹਾ ਫਿਰੋਜਪੁਰ ਹਾਲ ਵਾਸੀ ਕੋਠੀ ਨੰਬਰ 438 ਗਲੀ ਨੰਬਰ 16 ਵਰਿੰਦਾਵਨ ਗਾਰਡਨ ਫਤਿਹਗੜ ਚੂੜੀਆਂ ਰੋਡ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 202 ਗ੍ਰਾਮ ਹੈਰੋਇਨ, 07 ਲੱਖ 20 ਹਜ਼ਾਰ ਡੱਰਗ ਮਨੀ ਅਤੇ ਇੱਕ ਕਾਰ ਸਵਿਫਟ ਬ੍ਰਾਮਦ ਕੀਤੀ ਗਈ ਹੈ ।
ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਰੀ ਦੇ ਖਿਲਾਫ਼ ਪਹਿਲਾਂ ਵੀ 04 ਮੁਕੱਦਮੇਂ ਦਰਜ਼ ਹਨ, ਇਸਦੀ ਗ੍ਰਿਫ਼ਤਾਰੀ ਨਾਲ ਇਹ ਮੁਕੱਦਮੇਂ ਦੀ ਟਰੇਸ ਹੋ ਗਏ ਹਨ। ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਬਾਰੇ ਪਤਾ ਕੀਤਾ ਜਾਵੇਗਾ।
2. ਥਾਣਾ ਛੇਹਰਟਾ ਵੱਲੋਂ ਮੁਕੱਦਮਾਂ ਨੰਬਰ 174 ਮਿਤੀ 30-09-2024 ਜੁਰਮ 27-ਏ,61,85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ,ਅੰਮ੍ਰਿਤਸਰ ਵਿੱਚ ਨਰਿੰਦਰ ਸਿੰਘ ਉਰਫ਼ ਕਾਲਾ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਗਲੀ ਅਬਾਦੀ ਨਾਨਕਪੁਰਾ, ਗੁਰੂ ਕੀ ਵਡਾਲੀ, ਛੇਹਰਟਾ,ਅੰਮ੍ਰਿਤਸਰ ਨੂੰ ਕਾਬੂ ਕਰਕੇ ਇਸ ਪਾਸੋਂ 100 ਗ੍ਰਾਮ ਹੈਰੋਇਨ ਅਤੇ 2690 ਡਰੱਗ ਮਨੀ ਬ੍ਰਾਮਦ ਕੀਤੀ ਗਈ।