ਥਾਣਾ ਗੇਟ ਹਕੀਮਾ ਵਲੋ ਰਾਹਗੀਰਾਂ ਦੇ ਮੋਬਾਈਲ ਫੋਨ ਖੋਹ ਕਰਨ ਵਾਲੇ ਗੈਂਗ ਦਾ ਕੀਤਾ ਪਰਦਾਫਾਸ਼। *10 ਮੋਬਾਇਲ ਫੋਨਾਂ ਸਮੇਤ 04 ਕਾਬੂ।
ਮੁਕਦਮਾ ਨੰਬਰ 174 ਮਿਤੀ 19-09-2024 ਜ਼ੁਰਮ 304(2),3(5),317(2) BNS ਥਾਣਾ ਗੇਟ ਹਕੀਮਾ, ਅੰਮ੍ਰਿਤਸਰ।
ਗ੍ਰਿਫ਼ਤਾਰ:-1. ਹਰਪ੍ਰੀਤ ਸਿੰਘ ਉਰਫ ਹੈਪੀ ਉਰਫ ਮਿਲਖਾ ਪੁੱਤਰ ਬਲਦੇਵ ਸਿੰਘ ਵਾਸੀ ਚੇਲਾ ਮੋੜ ਕਲੋਨੀ ਖੇਮਕਰਨ ਰੋਡ ਭਿੱਖੀਵਿੰਡ ਜਿਲ੍ਹਾ ਤਰਨ ਤਾਰਨ।
2. ਅਰਸ਼ਦੀਪ ਸਿੰਘ ਉਰਫ ਬਿੱਲਾ ਪੁੱਤਰ ਦਿਲਬਾਗ ਸਿੰਘ ਵਾਸੀ ਵਾਰਡ ਨੰਬਰ 8 ਚੇਲਾ ਕਲੋਨੀ ਖੇਮਕਰਨ ਰੋਡ ਭਿੱਖੀਵਿੰਡ ਜਿਲ੍ਹਾ ਤਰਨ ਤਾਰਨ ।
3. ਹਰਪਾਲ ਸਿੰਘ ਉਰਫ ਭਾਲੂ ਪੁੱਤਰ ਗੁਰਲਾਲ ਸਿੰਘ ਵਾਸੀ ਚੇਲਾ ਕਲੋਨੀ ਖੇਮਕਰਨ ਰੋਡ ਭਿੱਖੀਵਿੰਡ ਜਿਲ੍ਹਾ ਤਰਨ ਤਾਰਨ ।
4. ਜਸ਼ਨਪ੍ਰੀਤ ਸਿੰਘ ਉਰਫ ਜੱਸ ਪੁੱਤਰ ਅੰਗਰੇਜ ਸਿੰਘ ਵਾਸੀ ਪਿੰਡ ਡੱਲ ਥਾਣਾ ਖਾਲਾੜਾ ਜਿਲ੍ਹਾ ਤਰਨ ਤਾਰਨ।
ਬ੍ਰਾਮਦਗੀ:- 10 ਮੋਬਾਇਲ ਫੋਨ ਵੱਖ ਵੱਖ ਮਾਰਕੇ ਇੱਕ ਮੋਟਰਸਾਇਕਲ ਪਲਸਰ ਬਿਨ੍ਹਾ ਨੰਬਰੀ
ਤਫਤੀਸ਼ੀ ਅਫਸਰ:- SI ਬਲਵਿੰਦਰ ਸਿੰਘ ਇੰਚਾਰਜ ਚੌਕੀ ਅੰਨਗੜ੍ਹ ਥਾਣਾ ਗੇਟ ਹਕੀਮਾ ਅੰਮ੍ਰਿਤਸਰ।
ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ. ਰਣਜੀਤ ਸਿੰਘ ਢਿੱਲੋਂ IPS, ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋਨ-1, ਸ੍ਰੀ ਵਿਸ਼ਾਲਜੀਤ ਸਿੰਘ IPS ਤੇ ਸ੍ਰੀ ਗਗਨਦੀਪ ਸਿੰਘ PPS. ਏ.ਸੀ.ਪੀ (ਸੈਟਰਲ ਅੰਮ੍ਰਿਤਸਰ) ਦੀਆ ਹਦਾਇਤਾ ਅਨੁਸਾਰ ਅਤੇ INSP ਮਨਜੀਤ ਕੋਰ ਮੁੱਖ ਅਫਸਰ ਥਾਣਾ ਗੇਟ ਹਕੀਮਾ ਦੀ ਅਗਵਾਈ ਹੇਠ ਇਲਾਕੇ ਵਿੱਚ ਲੁੱਟਾ ਖੋਹਾ ਕਰਨ ਵਾਲਿਆ ਤੇ ਸਿੰਕਜਾ ਕੱਸਣ ਲਈ ਚਲਾਈ ਸਪੈਸ਼ਲ ਮੁਹਿੰਮ ਤਹਿਤ ਚੌਂਕੀ ਅੰਨਗੜ੍ਹ ਦੇ ਇੰਚਾਰਜ ਸਬ ਇੰਸਪੈਕਟਰ ਬਲਵਿੰਦਰ ਸਿੰਘ ਨੂੰ ਸਮੇਤ ਪੁਲਿਸ ਪਾਰਟੀ ਉਸ ਵੇਲੇ ਸਫਲਤਾ ਹਾਸਲ ਹੋਈ ਜਦੋਂ, ਇੱਕ ਮੋਟਰਸਾਇਕਲ ਮਾਰਕਾ ਪਲਸਰ ਤੇ ਸਵਾਰ ਚਾਰ ਲੜਕਿਆ ਨੂੰ ਕਾਬੂ ਕਰਕੇ ਉਹਨਾ ਪਾਸੋ ਖੋਹ ਕੀਤੇ 10 ਮੋਬਾਇਲ ਫੋਨ ਵੱਖ ਵੱਖ ਮਾਰਕੇ ਬ੍ਰਾਮਦ ਕੀਤੇ ਗਏ ਅਤੇ ਮੁਕਦਮਾ ਨੰਬਰ 174 ਮਿਤੀ 19-09-2024 ਜ਼ੁਰਮ 304(2),3(5),317(2) BNS ਥਾਣਾ ਗੇਟ ਹਕੀਮਾਂ ਅੰਮ੍ਰਿਤਸਰ ਵਿਖੇ ਦਰਜ ਰਜਿਸ਼ਟਰ ਕੀਤਾ ਗਿਆ ਹੈ। ਦੋਸ਼ੀਆਨ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਹੈ ਤੇ ਡੂੰਘਿਆਈ ਨਾਲ ਜਾਂਚ ਕੀਤੀ ਜਾ ਰਹੀ ਹੈ।