ਥਾਣਾ ਛੇਹਰਟਾ ਵੱਲੋਂ 192 ਗ੍ਰਾਮ ਹੈਰੋਇਨ, 10,150/- ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਤੇ ਇਕ ਕੰਪਿਉਟਰ ਕੰਡਾ ਸਮੇਤ 01 ਨਸ਼ਾ ਤੱਸਕਰ ਕਾਬੂ।
Buro chief Sunil KumarAmritsar Punjab

ਮੁਕੱਦਮਾਂ ਨੰਬਰ 226 ਮਿਤੀ 24-12-2024 ਜੁਰਮ 21(ਬੀ)/27-ਏ/61/85 ਐਨ.ਡੀ.ਪੀ.ਐਸ ਐਕਟ, ਥਾਣਾ ਛੇਹਰਟਾ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ :-
1. ਅਨਿਕੇਤ ਵਰਮਾ* ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਭੱਲਾ ਰਾਇਸ ਮਿੱਲ, ਨਰੈਣਗੜ, ਛੇਹਰਟਾ, ਅੰਮ੍ਰਿਤਸਰ।
ਬ੍ਰਾਮਦਗੀ:- 192 ਗ੍ਰਾਮ ਹੈਰੋਇਨ, 10,150/- ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਤੇ ਇਕ ਕੰਪਿਉਟਰ ਕੰਡਾ ਅਤੇ ਮੋਟਰਸਾਈਕਲ
ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜ਼ੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ,ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ , ਏ.ਡੀ.ਸੀ.ਪੀ ਸਿਟੀ-2,ਅੰਮ੍ਰਿਤਸਰ ਦੇ ਦਿਸ਼ਾ ਨਿਰੈਦਬਾਂ ਤੇ ਸ੍ਰੀ ਸ਼ਿਵਦਰਸ਼ਨ ਸਿੰਘ, ਏ.ਸੀ.ਪੀ ਪੱਛਮੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਕੰਟੋਨਮੈਂਟ,ਅੰਮ੍ਰਿਤਸਰ, ਇੰਸਪੈਕਟਰ ਵਿਨੌਦ ਸ਼ਰਮਾਂ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਰਜਿੰਦਰ ਸਿੰਘ ਇੰਚਾਂਰਜ਼ ਪੁਲਿਸ ਚੌਕੀ ਕਾਲੇ ਘਨੂੰਪਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ 192 ਗ੍ਰਾਮ ਹੈਰੋਇਨ, 10,150/- ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਤੇ ਇਕ ਕੰਪਿਉਟਰ ਕੰਡਾ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮ ਦੀ ਪਹਿਚਾਣ ਅਨਿਕੇਤ ਵਰਮਾਂ ਪੁੱਤਰ ਓਮ ਪ੍ਰਕਾਸ਼ ਵਾਸੀ ਗਲੀ ਭੱਲਾ ਰਾਇਸ ਮਿੱਲ, ਨਰੈਣਗੜ, ਛੇਹਰਟਾ, ਅੰਮ੍ਰਿਤਸਰ ਵਜੋਂ ਹੋਈ ਹੈ ਤੇ ਪੁਲਿਸ ਪਾਰਟੀ ਗਸ਼ਤ ਦੌਰਾਨ ਨੇੜੇ ਆਰ.ਐਸ.ਏਨਕਲੇਵ ਦੇ ਖੇਤਰ ਵਿੱਖੇ ਪੁੱਜੀ ਤਾਂ ਮੋਟਰ ਸਾਇਕਲ ਸਵਾਰ ਇੰਡੀਆ ਗੇਟ ਬਾਈਪਾਸ ਤਰਫੋ ਆਉਂਦਾ ਦਿਖਾਈ ਦਿੱਤਾ, ਜਿਸਨੂੰ ਰੌਕ ਕੇ ਚੌਕ ਕਰਨ ਤੇ ਇਸਦੇ ਪਾਸੋਂ 192 ਗ੍ਰਾਮ ਹੈਰੋਇਨ,10,150/- ਰੁਪਏ ਭਾਰਤੀ ਕਰੰਸੀ (ਡਰੱਗ ਮਨੀ) ਤੇ ਇਕ ਕੰਪਿਉਟਰ ਕੰਡਾ ਬ੍ਰਾਮਦ ਕੀਤਾ ਗਿਆ ਤੇ ਜਿਸ ਮੋਟਰਸਾਈਕਲ ਤੇ ਸਵਾਰ ਹੋ ਕੇ ਇਹ ਆ ਰਿਹਾ ਸੀ, ਉਹ ਮੋਟਰਸਾਈਕਲ ਵੀ ਪੁਲਿਸ ਵੱਲੋਂ ਜਬਤ ਕੀਤਾ ਗਿਆ ਹੈ।


















Leave a Reply