Advertisement

ਥਾਣਾ ਏ-ਡਵੀਜ਼ਨ ਵੱਲੋਂ ਇੱਕ ਲੜਕੀ ਪਾਸੋਂ ਮੋਬਾਇਲ ਫੋਨ ਖੋਹ ਕਰਨ ਵਾਲੇ 02 ਸਨੈਚਰ ਕੁਝ ਹੀ ਘੰਟਿਆਂ ਅੰਦਰ ਕਾਬੂ। 

ਥਾਣਾ ਏ-ਡਵੀਜ਼ਨ ਵੱਲੋਂ ਇੱਕ ਲੜਕੀ ਪਾਸੋਂ ਮੋਬਾਇਲ ਫੋਨ ਖੋਹ ਕਰਨ ਵਾਲੇ 02 ਸਨੈਚਰ ਕੁਝ ਹੀ ਘੰਟਿਆਂ ਅੰਦਰ ਕਾਬੂ। 

SUNIL KUMAR-CHIEF BUREO-AMRITSAR PUNJAB

ਮੁਕੱਦਮਾਂ ਨੰਬਰ 158 ਮਿਤੀ 10-10-2024 ਜੁਰਮ 304(2),3(5), 317(2) ਬੀ.ਐਨ.ਐਸ, ਥਾਣਾ ਏ-ਡਵੀਜ਼ਨ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1) ਗਗਨਦੀਪ ਕੁਮਾਰ ਉਰਫ ਗੰਗੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਚਵਿੰਡਾ ਦੇਵੀ ਨਜ਼ਦੀਕ ਬਾਬਾ ਜੀਵਨ ਸਿੰਘ ਗੁਰਦੁਆਰਾ ਅੰਮ੍ਰਿਤਸਰ ਦਿਹਾਤੀ। 
2)        ਵਿਸ਼ਾਲਦਾਸ ਉਰਫ ਲੱਕੀ ਪੁੱਤਰ ਸੁਖਵਿੰਦਰਪਾਲ ਵਾਸੀ ਮਕਾਨ ਨੰਬਰ 583 ਲਹਿੰਦੀ ਪੱਤੀ ਪਿੰਡ ਚੱਬਾ ਨਜ਼ਦੀਕ ਬਾਬਾ    
            ਨੋਧ ਸਿੰਘ ਗੁਰੂਦੁਆਰਾ ਸਾਹਿਬ(ਸਮਾਧ) ਨਜ਼ਦੀਕ ਬਾਬਾ ਠਾਕੁਰਜੀਤ ਮੰਦਰ ਅੰਮ੍ਰਿਤਸਰ।
 ਬ੍ਰਾਮਦਗੀ:- ਖੋਹਸੁਦਾ ਮੋਬਾਇਲ ਫੋਨ ਸੈਮਸੰਗ 
ਇਹ ਮੁਕੱਦਮਾਂ ਮੁਸਕਾਨ ਕੌਰ ਵਾਸੀ ਮਜੀਠਾ ਰੋਡ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ, ਸ਼ਿਵਾਲਾਂ ਮੰਦਰ ਰਾਮ ਮੰਦਰ ਦੀ ਬੈਕਸਾਈਡ ਬੁਟੀਕ ਤੋ ਛੁੱਟੀ ਕਰਕੇ ਆਪਣੇ ਘਰ ਨੂੰ ਜਾ ਰਹੀ ਸੀ ਕਿ ਜਦ ਸ਼ਿਵਾਲਾਂ ਟੀ ਪੁਆਇੰਟ ਬਟਾਲਾਂ ਰੋਡ ਪੁੱਜੀ ਤਾਂ ਪਿੱਛੋ ਦੋ ਮੋਨੇ ਨੌਜਵਾਨ ਇੱਕ ਮੋਟਰ ਸਾਈਕਲ ਬਿਨਾ ਨੰਬਰੀ ਪਰ ਸਵਾਰ ਹੋ ਕੇ ਆਏ ਤੇ ਉਸਦਾ ਮੋਬਾਇਲ ਫੋਨ ਮਾਰਕਾ ਸੈਮਸੰਗ ਗਲੈਕਸੀ, ਰੰਗ ਕਾਲਾ ਖੋਹ ਕੇ ਲੈ ਗਏ। ਜਿਸ ਸਬੰਧੀ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਅੰਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਤੇ ਸ੍ਰੀ ਆਲਮ ਵਿਜੇ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਲਾਅ-ਐਡ-ਆਡਰਡ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3,ਅੰਮ੍ਰਿਤਸਰ ਤੇ ਸ੍ਰੀ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਪਵਨ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਨੌਜ਼ਵਾਨਾਂ ਨੂੰ ਕੁਝ ਹੀ ਘੰਟਿਆ ਅੰਦਰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। 
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਜਾਂਚ ਹਰ ਪਹਿਲੂ ਤੋਂ ਕਰਨ ਤੇ ਲੜਕੀ ਪਾਸੋਂ ਮੋਬਾਇਲ ਫੋਨ ਖੋਹ ਕਰਨ ਵਾਲੇ ਗਗਨਦੀਪ ਕੁਮਾਰ ਉਰਫ ਗੰਗੂ ਪੁੱਤਰ ਅਸ਼ਵਨੀ ਕੁਮਾਰ ਵਾਸੀ ਪਿੰਡ ਚਵਿੰਡਾ ਦੇਵੀ ਨਜ਼ਦੀਕ ਬਾਬਾ ਜੀਵਨ ਸਿੰਘ ਗੁਰਦੁਆਰਾ ਅੰਮ੍ਰਿਤਸਰ ਦਿਹਾਤੀ ਅਤੇ ਵਿਸ਼ਾਲਦਾਸ ਉਰਫ ਲੱਕੀ ਪੁੱਤਰ ਸੁਖਵਿੰਦਰਪਾਲ ਵਾਸੀ ਮਕਾਨ ਨੰਬਰ 583 ਲਹਿੰਦੀ ਪੱਤੀ ਪਿੰਡ ਚੱਬਾ ਨਜ਼ਦੀਕ ਬਾਬਾ  ਨੋਧ ਸਿੰਘ ਗੁਰੂਦੁਆਰਾ ਸਾਹਿਬ(ਸਮਾਧ) ਨਜ਼ਦੀਕ ਬਾਬਾ ਠਾਕੁਰਜੀਤ ਮੰਦਰ ਅੰਮ੍ਰਿਤਸਰ ਨੂੰ ਕੁਝ ਹੀ ਘੰਟਿਆ ਅੰਦਰ ਕਾਬੂ ਕੀਤਾ ਗਿਆ।
Spread the love

Leave a Reply

Your email address will not be published. Required fields are marked *

error: Content is protected !!