Advertisement

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ Zero Tolerance Policy ਤਹਿਤ ਨਸ਼ਾਂ ਤੱਸਕਰਾਂ, ਲੁੱਟਾ-ਖੋਹਾ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪਿੱਛਲੇ ਇੱਕ ਹਫਤੇ ਦੌਰਾਨ ਕੀਤੀਆਂ ਪ੍ਰਾਪਤੀਆਂ। 

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ Zero Tolerance Policy ਤਹਿਤ ਨਸ਼ਾਂ ਤੱਸਕਰਾਂ, ਲੁੱਟਾ-ਖੋਹਾ ਅਤੇ ਮਾੜੇ ਅਨਸਰਾਂ ਖਿਲਾਫ਼ ਚਲਾਈ ਗਈ ਸਪੈਸ਼ਲ ਮੁਹਿੰਮ ਤਹਿਤ ਪਿੱਛਲੇ ਇੱਕ ਹਫਤੇ ਦੌਰਾਨ ਕੀਤੀਆਂ ਪ੍ਰਾਪਤੀਆਂ।

Sunil Kumar
Amritsar Punjab
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ Zero Tolerance Policy ਤਹਿਤ ਕਾਰਵਾਈ ਕਰਦੇ ਹੋਏ, ਸੀਨੀਅਰ ਅਫ਼ਸਰਾਨ ਦੀ ਅਗਵਾਈ ਹੇਠ  ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੀ ਸਮੁੱਚੀ ਟੀਮ ਵਲੋਂ ਕਰਾਇਮ Detective & Preventive  ਕਰਦੇ ਹੋਏ, ਡਰੱਗ ਸਮੱਲਗਰਾਂ, ਨਜ਼ਾਇਜ਼ ਅਸਲ੍ਹਾ, ਪੀ.ਓ. ਅਤੇ ਸਮਾਜ਼ ਦੇ ਮਾੜੇ ਅਨਸਰਾਂ ਖਿਲਾਫ਼ ਚਲਾਈ ਮਹਿੰਮ ਤਹਿਤ ਮਿਤੀ 26-09-2024 ਤੋਂ 03-10-2024 ਤੱਕ ਹੇਠ ਲਿਖੇ ਅਨੁਸਾਰ ਪ੍ਰਾਪਤੀਆਂ ਕੀਤੀਆਂ ਗਈਆਂ ਹਨ:-
 1. ਐਨ.ਡੀ.ਪੀ.ਐਸ ਐਕਟ :-   
ਐਨ.ਡੀ.ਪੀ.ਐਸ ਐਕਟ ਅਧੀਨ 07 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 14 ਨਸ਼ਾ ਤੱਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਇਹਨਾਂ ਪਾਸੋਂ 17 ਲੱਖ 52 ਹਜ਼ਾਰ 690/ਰੁਪਏ ਅਤੇ 575 ਗ੍ਰਾਮ ਹੈਰੋਇੰਨ ਬ੍ਰਾਮਦ ਕੀਤੀ ਗਈ।    
 2. ਅਸਲ੍ਹਾ ਐਕਟ :- 
ਅੰਤਰਰਾਜ਼ੀ ਹਥਿਆਰਾ ਦੀ ਤੱਸਕਰੀ ਕਰਨ ਵਾਲਿਆ ਖਿਲਾਫ਼ ਅਸਲ੍ਹਾ ਐਕਟ ਅਧੀਨ 04 ਮੁਕੱਦਮੇਂ ਦਰਜ਼ ਰਜਿਸਟਰ ਕਰਕੇ 12 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 07 ਵੈਪਨ (ਪਿਸਟਲ/ਰਿਵਾਲਵਰ,ਗੰਨ) 05 ਮੈਗਜ਼ੀਨ ਅਤੇ 37 ਕਾਰਤੂਸ ਬ੍ਰਾਮਦ ਕੀਤੇ ਹਨ। 
 3. ਸਨੈਚਿੰਗ ਕੇਸ:-
ਸਨੈਚਿੰਗ ਦੇ 06 ਕੇਸਾ ਵਿੱਚ 26 ਝਪਟਮਾਰਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਲੱਖ 70 ਹਜ਼ਾਰ ਦੇ ਮੁੱਲ ਦੀਆਂ ਵੱਖ-ਵੱਖ ਬ੍ਰਾਮਦਗੀਆਂ ਕੀਤੀਆਂ ਹਨ।
 4. Gambling ਐਕਟ:-  
ਜੁਆ ਐਕਟ ਅਧੀਨ 05 ਮੁਕੱਦਮੇ ਦਰਜ਼ ਰਜਿਸਟਰ ਕਰਕੇ 27 ਵਿਅਕਤੀਆਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 01 ਲੱਖ 08 ਹਜ਼ਾਰ ਰੁਪਏ ਬ੍ਰਾਮਦ ਕੀਤੇ ਹਨ।
 4.  Preventive Action:- 
  ਡਰੱਗ ਸਮੱਲਗਰਾਂ ਤੇ ਸਿੰਕਜ਼ਾ ਕੱਸਣ ਲਈ ਐਨ.ਡੀ.ਪੀ.ਐਸ ਐਕਟ ਕੇਸਾਂ ਅਤੇ ਹੋਰ ਜੁਰਮਾਂ ਨੂੰ ਰੋਕਣ ਲਈ 74          ਵਿਅਕਤੀਆਂ ਖਿਲਾਫ਼ Preventive Action ਲਿਆ ਗਿਆ। 
 5. ਪੀ.ਓ ਗ੍ਰਿਫ਼ਤਾਰ:-  
ਵੱਖ-ਵੱਖ ਥਾਣਿਆ ਵਿੱਚ ਲੋੜੀਂਦੇ ਭਗੋੜਿਆਂ (ਪੀ.ਓ) ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ, ਐਨ.ਡੀ.ਪੀ.ਐਸ ਐਕਟ ਅਤੇ ਹੋਰ ਧਾਰਾਵਾਂ ਵਿੱਚ  07  ਭਗੋੜਿਆ (ਪੀ.ਓਜ਼) ਨੂੰ ਗ੍ਰਿਫ਼ਤਾਰ ਕੀਤਾ।
 6. ਪੁਰਾਣੇ ਮੁਕੱਦਮਿਆਂ ਵਿੱਚ ਗ੍ਰਿਫਤਾਰੀਆਂ:- 
ਦਰਜ਼ ਪੁਰਾਣੇ ਵੱਖ-ਵੱਖ ਜੁਰਮਾਂ ਦੇ ਮੁਕੱਦਮਿਆਂ ਵਿੱਚ ਲੋੜੀਂਦੇ 85 ਦੋਸ਼ੀਆਂ ਅਤੇ ਪਿੱਛਲੇ ਹਫਤੇ ਦੌਰਾਨ ਦਰਜ਼ ਮੁਕੱਦਮਿਆ ਵਿੱਚ 45 ਦੌਸ਼ੀ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਤਰ੍ਹਾਂ ਇੱਕ ਹਫਤੇ ਵਿੱਚ ਕੁੱਲ 130 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 
 7.  ਸੰਗੀਨ ਜੁਰਮਾਂ ਵਿੱਚ ਕੁਖਿਆਤ ਅਪਰਾਧੀ ਗ੍ਰਿਫ਼ਤਾਰ:- 
ਪੁਲਿਸ ਵੱਲੋਂ ਸਖ਼ਤ ਮੇਹਨਤ ਕਰਦੇ ਹੋਏ, Organized Crime ਗੈਂਗ ਦਾ ਪਰਦਾਫਾਸ਼ ਕਰਕੇ ਥਾਣਾ ਮਕਬੂਲਪੁਰਾ ਵੱਲੋਂ 110 ਮਿਤੀ 29-09-24 ਜੁਰਮ 111(3) ਬੀ.ਐਨ.ਐਸ, 25 ਅਸਲ੍ਹਾ ਐਕਟ ਵਿੱਚ 05 ਕੁਖਿਆਤ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਖਿਲਾਫ਼ ਪਹਿਲਾਂ ਐਨ.ਡੀ.ਪੀ.ਐਸ ਐਕਟ, ਆਰਮਜ਼  ਐਕਟ ਤੇ ਸੰਗੀਨ ਜੁਰਮਾਂ ਤਹਿਤ ਕੁੱਲ 39 ਮੁਕੱਦਮੇਂ ਦਰਜ਼ ਹਨ। 
 8. ਟਰੈਫਿਕ/ਥਾਣਾ ਵੱਲੋਂ ਕੀਤੇ ਚਲਾਣ:- 
ਟਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆ ਖਿਲਾਫ਼ ਕਾਰਵਾਈ ਕਰਦੇ ਹੋਏ, ਟਰੈਫਿਕ ਸਟਾਫ ਅਤੇ ਥਾਣਾ ਸਟਾਫ ਵੱਲੋਂ 1450 ਵਹੀਕਲਾਂ ਦੇ ਚਲਾਣ ਕੀਤੇ ਗਏ ਅਤੇ 118 ਵਹੀਕਲਾਂ ਨੂੰ 207 ਮੋਟਰ-ਵਹੀਕਲ ਐਕਟ ਅਧੀਨ ਇੰਪਾਉਂਡ ਕੀਤਾ ਗਿਆ। ਇਸਤੋਂ ਇਲਾਵਾ 2254 ਮੌਕੇ ਦੇ ਚਲਾਣ ਕਰਕੇ 04 ਲੱਖ 23 ਹਜ਼ਾਰ ਰੁਪਏ ਜੁਰਮਾਨਾ ਵਸੂਲ ਕੀਤਾ।
Spread the love

Leave a Reply

Your email address will not be published. Required fields are marked *

error: Content is protected !!