ਡਿਪਟੀ ਕਮਿਸਨਰ ਬਰਨਾਲਾ ਵੱਲੋਂ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਮੀਟਿੰਗ
ਬਰਨਾਲਾ,
ਡਿਪਟੀ ਕਮਿਸਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਵੱਲੋਂ ਸਿਹਤ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਨਾਲ ਦੂਸ਼ਿਤ ਪਾਣੀ ਅਤੇ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਸਬੰਧੀ ਮੀਟਿੰਗ ਕੀਤੀ ਗਈ। ਪੀਣ ਵਾਲੇ ਪਾਣੀ ‘ਚ ਸੀਵਰੇਜ ਦੇ ਪਾਣੀ ਰਲ ਜਾਣ ਕਾਰਨ ਹੈਜਾ,ਟਾਈਫਾਈਡ ਅਤੇ ਦਸਤ ਰੋਗਾਂ ਦਾ ਕਾਰਨ ਬਣਦਾ ਹੈ ਅਤੇ ਬਰਸਾਤੀ ਪਾਣੀ ਜਾਂ ਹੋਰ ਕਾਰਨਾਂ ਕਰਕੇ ਪਾਣੀ ਖੜ ਜਾਣ ਕਾਰਨ ਮੱਛਰ ਪੈਦਾ ਹੋ ਕੇ ਮਲੇਰੀਆ ਡੇਂਗੂ ਦਾ ਕਾਰਨ ਬਣਦਾ ਹੈ।
ਇਸ ਲਈ ਸਬੰਧਿਤ ਵਿਭਾਗਾਂ ਨੂੰ ਸਿਹਤ ਵਿਭਾਗ ਨਾਲ ਮਿਲ ਕੇ ਟੀਮਾਂ ਬਣਾ ਕੇ ਹਾਈ ਰਿਸਕ ਏਰੀਆ,ਸਲੱਮ ਏਰੀਆ ਅਤੇ ਝੁੱਗੀ ਝੋਪੜੀਆਂ ‘ਚ ਪਾਣੀ ਦੇ ਸੈਂਪਲ ਲਏ ਜਾਣ ਅਤੇ ਬਚਾਅ ਲਈ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ।
ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ ਨੇ ਦੱਸਿਆ ਕਿ ਦਸਤਾਂ ਤੋਂ ਬਚਾਅ ਲਈ ਓ.ਆਰ.ਐਸ. ਅਤੇ ਜਿੰਕ ਦੀਆਂ ਗੋਲੀਆਂ ਸਾਰੀਆਂ ਸਿਹਤ ਸੰਸਥਾਵਾਂ ‘ਚ ਲੋੜ ਪੈਣ ਤੇ ਦਿੱਤੀਆਂ ਜਾ ਰਹੀਆਂ ਹਨ ਅਤੇ ਜਿੱਥੇ ਕਿਤੇ ਮਲੇਰੀਆ,ਡੇਂਗੂ ਦਾ ਲਾਰਵਾ ਮਿਲਦਾ ਹੈ ਤਾਂ ਟੀਮਾਂ ਵੱਲੋਂ ਲਾਰਵੀਸਾਈਡ ਸਪਰੇਅ ਨਾਲ ਨਸ਼ਟ ਕਰਵਾ ਦਿੱਤਾ ਜਾਂਦਾ ਹੈ।
ਜ਼ਿਲ੍ਹਾ ਐਪੀਡਿਮਾਲੋਜਿਸਟ ਡਾ. ਮੁਨੀਸ ਕੁਮਾਰ ਨੇ ਦੱਸਿਆ ਕਿ ਦਸਤ,ਮਲੇਰੀਆ ਅਤੇ ਡੇਂਗੂ ਦੀ ਰੋਕਥਾਮ ਲਈ 67 ਟੀਮਾਂ ਅਤੇ 28 ਸੁਪਰਵਾਇਜਰੀ ਟੀਮਾਂ ਰੋਜਾਨਾ ਸਰਵੇ ਕਰ ਰਹੀਆਂ ਹਨ ਅਤੇ ਬਚਾਅ ਲਈ ਜਾਗਰੂਕ ਕਰ ਰਹੀਆਂ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਸੀ.ਐੱਮ. ਫੀਲਡ ਅਫ਼ਸਰ ਰਾਜਨ, ਸਿਵਲ ਸਰਜਨ ਬਰਨਾਲਾ ਡਾ. ਹਰਿੰਦਰ ਸ਼ਰਮਾ, ਈ.ਓ. ਨਗਰ ਕੌਂਸਲ ਵਿਸ਼ਾਲਦੀਪ, ਐਸ.ਐਮ.ਓ. ਤਪਾ,ਧਨੌਲਾ,ਮਹਿਲ ਕਲਾਂ,ਭਦੌੜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ/ਕਰਮਚਾਰੀ ਹਾਜਰ ਸਨ।