ਥਾਣਾ ਏ-ਡਵੀਜ਼ਨ ਵੱਲੋਂ ਪਬਲਿਕ ਦੀ ਮੱਦਦ ਨਾਲ 01 ਸਨੈਚਰ ਕਾਬੂ।
Bureo chief sunil kumar AMRITSAR PUNJAB

ਮੁਕੱਦਮਾਂ ਨੰਬਰ 31 ਮਿਤੀ 02-03-2025 ਜੁਰਮ 304(2), 317(2) ਬੀ.ਐਨ.ਐਸ ਥਾਣਾ ਏ-ਡਵੀਜ਼ਨ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਧਰਮਿੰਦਰ ਸਿੰਘ ਉਰਫ਼ ਧਿੰਦੂ ਪੁੱਤਰ ਗੁਰਮੇਜ਼ ਸਿੰਘ ਵਾਸੀ ਨਾਗ ਖੁਰਦ ਥਾਣਾ ਮਜੀਠਾ, ਅੰਮ੍ਰਿਤਸਰ ਦਿਹਾਤੀ।
ਬ੍ਰਾਮਦਗੀ:- ਆਰਟੀਫੀਸ਼ੀਅਲ ਕੰਨ ਦੀ ਵਾਲੀਆਂ।
ਮੁੱਖ ਅਫ਼ਸਰ ਥਾਣਾ ਏ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਪਬਲਿਕ ਦੀ ਮੱਦਦ ਨਾਲ ਹਾਲ ਗੇਟ ਨੇੜੇ ਪੀਰਾ ਵਾਲੀ ਜਗ੍ਹਾ ਦੇ ਖੇਤਰ ਤੋਂ ਗ੍ਰਿਫ਼ਤਾਰ ਦੋਸ਼ੀ:-ਧਰਮਿੰਦਰ ਸਿੰਘ ਉਰਫ਼ ਧਿੰਦੂ ਪੁੱਤਰ ਗੁਰਮੇਜ਼ ਸਿੰਘ ਵਾਸੀ ਨਾਗ ਖੁਰਦ ਥਾਣਾ ਮਜੀਠਾ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸ ਪਾਸੋਂ ਆਰਟੀਫੀਸ਼ੀਅਲ ਕੰਨ ਦੀ ਵਾਲੀ ਬ੍ਰਾਮਦ ਕੀਤੀ ਗਈ।
ਇਹ ਮੁਕੱਦਮਾਂ ਸ੍ਰੀਮਤੀ ਸ਼ਾਰਦਾ ਰਾਣੀ ਵਾਸੀ ਰਾਮ ਬਾਗ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਹ ਰਿਕਸ਼ੇ ਤੇ ਬੈਠ ਕੇ ਲੋਹਗੜ ਜਾਰਹੀ ਸੀ ਤਾਂ ਹਾਲ ਗੇਟ ਨੇੜੇ ਇੱਕ ਮੋਨਾ ਨੌਜ਼ਵਾਨ ਆਇਆ ਤੇ ਕੰਨਾਂ ਵਿੱਚ ਪਾਈਆਂ ਨਕਲੀ ਵਾਲੀਆਂ ਲਾਹ ਕੇ ਦੋੜ ਗਿਆ।