ਛੇਹਰਟਾ ਚੌਂਕ ਵਿੱਚ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨਾਂ ਵੱਲੋ ਕਾਲੀਆਂ ਪੱਟੀਆਂ ਬੰਨ ਕੇ ਕੀਤਾ ਗਿਆ ਰੋਸ ਪ੍ਰਦਰਸ਼ਨ
ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਦੀਆਂ ਧੱਕੇਸ਼ਾਹੀਆਂ ਦਾ ਮੂੰਹ ਤੋੜ ਜਵਾਬ ਦਿੱਤਾ ਜਾਵੇਗਾ: ਪ੍ਰਧਾਨ ਹਰਪਾਲ ਸਿੰਘ ਭੰਗੂ
ਸਿਆਸੀ ਬਦਲਾਖੋਰੀ ਕਰਕੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਨੂੰ ਝੂਠੇ ਕੇਸਾਂ ‘ਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ: ਸਰਪ੍ਰਸਤ ਰੇਸ਼ਮ ਸਿੰਘ
ਮਾਮਲਾ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ‘ਤੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਦਰਜ ਹੋਏ ਪਰਚੇ ਦਾ : ਚੇਅਰਮੈਨ ਜਤਿੰਦਰ ਸਿੰਘ ਬੇਦੀ
ਪੰਜਾਬ ਸਰਕਾਰ ਸੱਚ ਲਿਖਣ ਵਾਲੇ ਪੱਤਰਕਾਰਾਂ ਦੀ ਕਲਮ ਨੂੰ ਦਬਾਉਣਾ ਚਾਹੁੰਦੀ ਹੈ : ਕਾਮਰੇਡ ਸਰਬਜੀਤ ਸਿੰਘ ਹੈਰੀ
ਅੰਮ੍ਰਿਤਸਰ, 27 ਫਰਵਰੀ ( ਮਿੰਟੂ ਅਰੋੜਾ )- ਬੀਤੇ ਦਿਨੀ ਪੰਜਾਬ ਪੁਲਿਸ ਨੇ ਸਰਕਾਰ ਦੀ ਸੈਅ ‘ਤੇ ਲੋਕ ਆਵਾਜ ਚੈਨਲ ਦੇ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਨਜਾਇਜ਼ ਪਰਚੇ ਦਰਜ ਕਰਨ ਦੇ ਰੋਸ ਵਿਚ ਅੱਜ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਸਮੂਹ ਆਹੁਦੇਦਾਰਾਂ ਅਤੇ ਮੈਂਬਰਾਂ ਵੱਲੋ ਕਾਲੀਆਂ ਪੱਟੀਆਂ ਬੰਨਕੇ ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਜਮ ਕੇ ਨਾਅਰੇਬਾਜ਼ੀ ਕੀਤੀ। ਇਸ ਮੌਕੇ ਛੇਹਰਟਾ ਪ੍ਰੈਸ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪਾਲ ਸਿੰਘ ਭੰਗੂ ਅਤੇ ਸਰਪ੍ਰਸਤ ਰੇਸ਼ਮ ਸਿੰਘ ਅਤੇ ਚੇਅਰਮੈਨ ਜਤਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੱਤਰਕਾਰ ਮਨਿੰਦਰਜੀਤ ਸਿੰਘ ਸਿੱਧੂ ਪਿਛਲੇ ਲੰਮੇ ਸਮੇਂ ਤੋਂ ਨਿਰਪੱਖ ਪੱਤਰਕਾਰੀ ਕਰ ਰਿਹਾ ਸੀ ਅਤੇ ਇਸ ਦਰਮਿਆਨ ਉਨ੍ਹਾਂ ਨੇ ਸਰਕਾਰ ਅਤੇ ਹੋਰ ਸਿਆਸੀ ਪਾਰਟੀਆਂ ਦੀਆਂ ਕੁਤਾਹੀਆਂ ਦੇ ਪਰਦੇਫਾਸ ਕੀਤੇ ਸਨ, ਇਸੇ ਕਰਕੇ ਉਨ੍ਹਾਂ ਨੂੰ ਸਿਆਸੀ ਬਦਲਾਖੋਰੀ ਕਰਕੇ ਝੂਠੇ ਕੇਸਾਂ ਵਿੱਚ ਉਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਬਦਲਾਖੋਰੀ ਨੂੰ ਕਿਸੇ ਕੀਮਤ ‘ਤੇ ਬਰਦਾਸਤ ਨਹੀਂ ਕੀਤਾ ਜਾਵੇਗਾ। ਇੱਥੇ ਜ਼ਿਕਰਯੋਗ ਹੈ ਕਿ ਪੁਲਿਸ ਪ੍ਰਸਾਸਨ ਵੱਲੋਂ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੱਧੂ ਦੀ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ ਉਸਦੇ ਨਿੱਜੀ ਸਹਾਇਕ ਰੇਸ਼ਮ ਸਿੰਘ ਦੀ ਸ਼ਿਕਾਇਤ ਦੇ ਅਧਾਰ ‘ਤੇ ਪਰਚਾ ਦਰਜ ਕੀਤਾ ਗਿਆ ਹੈ। ਪ੍ਰਧਾਨ ਹਰਪਾਲ ਸਿੰਘ ਭੰਗੂ ਅਤੇ ਸਰਪ੍ਰਸਤ ਰੇਸ਼ਮ ਸਿੰਘ ਅਤੇ ਚੇਅਰਮੈਨ ਜਤਿੰਦਰ ਸਿੰਘ ਬੇਦੀ ਨੇ ਅੱਗੇ ਕਿਹਾ ਕਿ ਪੱਤਰਕਾਰ ਲੋਕਤੰਤਰ ਦੇ ਚੌਥੇ ਥੰਮ ਵਜੋਂ ਜਾਣੇ ਜਾਂਦੇ ਹਨ, ਜੇਕਰ ਉਨ੍ਹਾਂ ‘ਤੇ ਹੀ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਵਧੀਕੀ ਕੀਤੀ ਜਾਵੇਗੀ
ਤਾਂ ਹਰਗਜ਼ ਬਰਦਾਸਤ ਨਹੀਂ ਕੀਤੀ ਜਾਵੇਗੀ।ਇਸ ਤੋਂ ਇਲਾਵਾ ਪੱਤਰਕਾਰਾਂ ਦੇ ਹੱਕ ਦੇ ਵਿੱਚ ਬੋਲਦਿਆਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਸਰਬਜੀਤ ਸਿੰਘ ਹੈਰੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਸਰਕਾਰ ਦੀਆਂ ਪੱਤਰਕਾਰਾਂ ਪ੍ਰਤੀ ਮਾੜੀਆਂ ਨੀਤੀਆਂ ਤੇ ਚਾਨਣਾ ਪਾਇਆ। ਕਾਮਰੇਡ ਸਰਬਜੀਤ ਸਿੰਘ ਹੈਰੀ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਡਾ ਪੱਤਰਕਾਰ ਭਾਈਚਾਰਾ ਦੇਸ਼ ਦਾ ਚੌਥਾ ਥੰਮ ਹੈ ਸਾਨੂੰ ਪੱਤਰਕਾਰ ਭਾਈਚਾਰੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਜੋ ਆਪਣੀ ਕਲਮ ਦੇ ਨਾਲ ਸੱਚ ਲਿਖ ਕੇ ਜਨਤਾ ਦੇ ਸਾਹਮਣੇ ਲਿਆਉਂਦੇ ਹਨ ਪਰ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਅੱਗੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਪੱਤਰਕਾਰਾਂ ਦੇ ਖਿਲਾਫ ਜਿਹੜੇ ਝੂਠੇ ਪਰਚੇ ਦਰਜ ਕਰੁੰਤ ਰੱਦ ਕਰੇ ਨਹੀਂ ਤਾਂ ਸਾਡੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ…ਛੇਹਰਟਾ ਪ੍ਰੈੱਸ ਵੈਲਫੇਅਰ ਸੁਸਾਇਟੀ ਦੇ ਜਨਰਲ ਸੈਕਟਰੀ ਸਰਵਨ ਸਿੰਘ ਰੰਧਾਵਾ, ਸੀਨੀਅਰ ਮੀਤ ਪ੍ਰਧਾਨ ਗਗਨ ਜੋਸ਼ੀ, ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ , ਹਾਜ਼ਰ ਪੱਤਰਕਾਰ ਸਾਹਿਬਾਨ ਸੁਨੀਲ ਖੋਸਲਾ, ਸੋਨੂ ਖਾਨਕੋਟ, ਕ੍ਰਿਸ਼ਨ ਸਿੰਘ ਦੁਸਾਂਝ, ਕਵਲਜੀਤ ਸਿੰਘ, ਮਹਾਂਬੀਰ ਸਿੰਘ, ਵਰਿੰਦਰਜੀਤ ਸਿੰਘ ਮਿੰਟੂ ਅਰੋੜਾ, ਪ੍ਰਦੀਪ ਕੁਮਾਰ, ਕੁਲਬੀਰ ਸਿੰਘ ਧੁੰਨਾ, ਨਰਿੰਦਰ ਸਿੰਘ, ਲੱਕੀ ਮਹਿਰਾ, ਡਾਕਟਰ ਸਵਰਨ ਸਿੰਘ ਭਗਤ, ਵਿਨੋਦ ਕੁਮਾਰ ਨੰਗਲੀ, ਗੁਲਸ਼ਨ ਸਿੰਘ, ਮੇਜਰ ਸਿੰਘ, ਰਜਿੰਦਰ ਸਿੰਘ ,ਅਦਿ ਪੱਤਰਕਾਰ ਸਾਹਿਬਾਨ ਹਾਜ਼ਰ ਸਨ।
ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂ ਕਾਮਰੇਡ ਸਰਬਜੀਤ ਸਿੰਘ ਹੈਰੀ ਨੇ ਵੀ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਸਰਕਾਰ ਦੀਆਂ ਪੱਤਰਕਾਰਾਂ ਪ੍ਰਤੀ ਮਾੜੀਆਂ ਨੀਤੀਆਂ ਤੇ ਚਰਨਾਂ ਪਾਇਆ।