ਏ.ਸੀ.ਪੀ ਨੌਰਥ, ਅੰਮ੍ਰਿਤਸਰ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਵਿਖੇ ਚਲਾਇਆ ਸਪੈਸ਼ਲ ਸਰਚ ਅਭਿਆਨ।
Sunil Kumar satyarth news Amritsar
ਇਸ ਸਰਚ ਅਭਿਆਨ ਦੌਰਾਨ ਮੁੱਖ ਅਫਸਰ ਥਾਣਾ ਸਿਵਲ ਲਾਈਨ ਸਮੇਤ ਪੁਲਿਸ ਫੋਰਸ ਅਤੇ ਆਰ.ਪੀ.ਐਫ ਤੇ ਜੀ.ਆਰ.ਪੀ ਨਾਲ ਸਾਂਝੇ ਤੌਰ ਤੇ ਰੇਲਵੇ ਸਟੇਸ਼ਨ ਕੇ ਚੱਪੇ ਚੱਪੇ ਦੀ ਕੀਤੀ ਚੈਕਿੰਗ। ਪ੍ਰੇਸ ਨੋਟ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ ਜੀ ਦੀਆਂ ਹਿਦਾਇਤਾਂ ਤੇ ਸ਼ਹਿਰ ਵਿੱਚ ਅਮਨ ਸ਼ਾਂਤੀ ਅਤੇ ਕਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਸਪੈਸ਼ਲ ਨਾਕਾਬੰਦੀ ਅਤੇ ਆਪਰੇਸ਼ਨ ਚਲਾਏ ਜਾ ਰਹੇ ਹਨ। ਜਿਸਦੀ ਲਗਾਤਾਰਤਾ ਵਿੱਚ ਏ.ਸੀ.ਪੀ ਨੌਰਥ, ਸ਼੍ਰੀ ਅਰਵਿੰਦ ਮੀਨਾ ਆਈ.ਪੀ.ਐਸ, ਦੀ ਅਗਵਾਈ ਹੇਠ ਇੰਸਪੈਕਟਰ ਗੁਰਪ੍ਰੀਤ ਸਿੰਘ ਮੁੱਖ ਅਫਸਰ ਥਾਣਾ ਸਿਵਲ ਲਾਈਨ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਤੇ ਆਰ.ਪੀ.ਐਫ ਅਤੇ ਜੀ.ਆਰ.ਪੀ ਦੇ ਜਵਾਨਾਂ ਨਾਲ ਰੇਲਵੇ ਸਟੇਸ਼ਨ ਵਿਖੇ ਸਾਂਝੇ ਤੌਰ ਤੇ ਸਪੈਸ਼ਲ ਚੈਕਿੰਗ ਅਭਿਆਨ ਚਲਾਇਆ ਗਿਆ। ਇਸ ਚੈਕਿੰਗ ਅਭਿਆਨ ਦੌਰਾਨ ਰੇਲਵੇ ਸਟੇਸ਼ਨ ਦੇ ਅੰਦਰੂਨੀ ਅਤੇ ਬਾਹਰਵਾਰ ਏਰੀਆ ਦੀ ਚੱਪੇ ਚੱਪੇ ਦੀ ਸਰਚ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਦੇ ਲਗੇਜ਼ ਦੀ ਤਲਾਸ਼ੀ ਲਈ ਤੇ ਉਹਨਾਂ ਪਾਸੋਂ ਬਾਰੀਕੀ ਨਾਲ ਪੁਛਗਿਛ ਵੀ ਕੀਤੀ ਗਏ। ਰੇਲਵੇ ਸਟੇਸ਼ਨ ਦੇ ਅੰਦਰ ਤੇ ਬਾਹਰਵਾਰ ਲੱਗੇ ਸਟਾਲਾਂ ਅਤੇ ਪਾਰਕਿੰਗ ਵਿਖੇ ਲੱਗੇ ਵਹਿਕਲਾ ਦੀ ਚੈਕਿੰਗ ਕੀਤੀ ਗਈ। ਕਮਿਸ਼ਨਰate ਪੁਲਿਸ ਅੰਮ੍ਰਿਤਸਰ ਸ਼ਹਿਰ ਵਿੱਚ ਅਮਨ ਸ਼ਾਂਤੀ ਬਣਾਉਣ ਰੱਖਣ ਲਈ ਵਚਨਬੱਧ ਅਤੇ ਲੋਕਾਂ ਦੀ ਸੁਰੱਖਿਆ ਲਈ 24×7 ਤੱਤਪਰ ਹੈ।