ਥਾਣਾ ਬੀ ਡਵਿਜ਼ਨ ਵੱਲੋਂ 372 ਗ੍ਰਾਮ ICE DRUG ਸਮੇਤ 02 ਕਾਬੂ।
30-01-2025 ਜ਼ੁਰਮ 21-C/61/85 NDPS ACT ਕਹਿੰਦੇ ਕਹਿੰਦੇ ਯਾਦ ਰੱਖੋ ਥਾਣਾ ਬੀ ਡਿਵੀਜ਼ਨ ਅੰਮ੍ਰਿਤਸਰ। ਗ੍ਰਿਫ਼ਤਾਰ ਦੋਸ਼ੀ :- 1. ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਵਣੀਏਕੇ, ਤਹਿ ਅਜਨਾਲਾ, ਥਾਣਾ ਲੋਪੋਕੇ (ਗ੍ਰਿ: 30-01-2025)
2. ਪਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਵਣੀਏਕੇ ਤਹਿਸੀਲ ਅਜਨਾਲਾ (ਗ੍ਰਿ: 01-02-2025)
ਹੁਣ ਤੱਕ ਬ੍ਰਾਮਦਗੀ :- 372 ਗ੍ਰਾਮ ICE DRUG
Buro chief Sunil Kumar Amritsar Punjab
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਤੇ ਸੀ ਹਰਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਵਨੀਤ ਅਹਿਲਾਵਤ ਆਈ.ਪੀ.ਐਸ, ਏ.ਸੀ.ਪੀ ਈਸਟ, ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋ ਏ.ਐਸ.ਆਈ ਅਮਰਜੀਤ ਸਿੰਘ ਸਮੇਤ ਏ.ਐਸ.ਆਈ ਸੁਖਵਿੰਦਰ ਸਿੰਘ ਵੱਲੇ ਪੁਲਿਸ ਪਾਰਟੀ ਦੀ ਮਦਦ ਨਾਲ ਸ਼ੱਕ ਦੀ ਬਿਨਾਹ ਪਰ ਦੋਸ਼ੀ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਸਿੰਘ ਵਾਸੀ ਵਣੀਏਕੇ, ਤਹਿ ਅਜਨਾਲਾ, ਥਾਣਾ ਲੋਪੋਕੇ ਨੂੰ ਕਾਬੂ ਕਰਕੇ ਉਸ ਪਾਸੋ 19 ਗ੍ਰਾਮ ICE DRUG ਬ੍ਰਾਮਦ ਕੀਤੀ ਗਈ। ਜੋ ਦੋਸ਼ੀ ਨੂੰ ਮਿਤੀ 31-01-2025 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ।
ਮਿਤੀ 31-01-2025 ਨੂੰ ਦੋਰਾਨੇ ਰਿਮਾਂਡ ਦੋਸ਼ੀ ਗੁਰਪ੍ਰੀਤ ਸਿੰਘ ਪਾਸੋ ਪੁੱਛਗਿੱਛ ਕੀਤੀ ਗਈ ਅਤੇ ਦੋਸ਼ੀ ਦੇ ਕੀਤੇ ਫਰਦ ਇੰਕਸਾਰ ਪਰ ਉਸਦੇ ਕਿਰਾਏ ਦੇ ਘਰ ਗਲੀ ਨੰ 03, ਗੋਬਿੰਦ ਨਗਰ, ਹਿੰਮਤਪੁਰਾ ਗਿਲਵਾਲੀ ਗੇਟ ਅੰਮ੍ਰਿਤਸਰ ਤੋਂ 102 ਗ੍ਰਾਮ ICE DRUG ਬ੍ਰਾਮਦ ਕੀਤੀ ਗਈ। ਦੋਸ਼ੀ ਦੀ ਮਜੀਦ ਪੁੱਛਗਿੱਛ ਦੌਰਾਨ ਉਸ ਵੱਲੋ ਮੰਨਿਆ ਗਿਆ ਕਿ ਉਹ ਆਪਣੇ ਸਾਥੀ ਪਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਵਣੀਏਕੇ ਤਹਿਸੀਲ ਅਜਨਾਲਾ ਅਤੇ ਨਿਹਾਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਵਣੀਏਕੇ ਤਹਿਸੀਲ ਅਜਨਾਲਾ ਨਾਲ ਰੱਲ ਕੇ Virtual ਨੰਬਰਾ ਰਾਹੀਂ ਪਾਕਿਸਤਾਨੀ ਡਰੱਗ ਸਮਗਲਰਾਂ ਪਾਸੋ ਬਾਰਡਰ ਤੋਂ ਡਰੋਨ ਰਾਹੀ ਕਰੀਬ 3 ਮਹੀਨੇ ਤੋਂ ICE DRUG ਮੰਗਵਾਉਦੇ ਸੀ ਅਤੇ ਪਾਕਿਸਤਾਨੀ ਅਕਾਵਾਂ ਦੇ ਦਿਸ਼ਾ ਨਿਰਦੇਸ਼ਾ ਤੇ ਪੰਜਾਬ ਅਤੇ ਚੰਡੀਗੜ ਦੇ ਵੱਖ ਵੱਖ ਹਿੱਸਿਆ ਵਿੱਚ ਅੱਗੇ ਸਪਲਾਈ ਦੇਦੇ ਹਨ। ਜਿਸਤੇ ਫੋਰੀ ਕਾਰਵਾਈ ਕਰਦੇ ਹੋਏ ਮੁਕੱਦਮਾ ਵਿੱਚ ਨਾਮਜਦ ਦੋਸ਼ੀ ਪਰਮਜੀਤ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਵਣੀਏਕੇ ਤਹਿਸੀਲ ਅਜਨਾਲਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਹੋਰ 251 ਗ੍ਰਾਮ ICE DRUG ਬ੍ਰਾਮਦ ਕੀਤੀ ਗਈ। ਜੋ ਮੁਕੰਦਮਾ ਵਿੱਚ ਰਹਿੰਦੇ ਦੋਸ਼ੀ ਨਿਹਾਲ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਪਿੰਡ ਵਣੀਏਕੇ ਤਹਿਸੀਲ ਅਜਨਾਲਾ ਜੋ ਇਸ ਸਮੇਂ ਅੰਬਾਲਾ ਜੇਲ ਵਿੱਚ ਬੰਦ ਹੈ ਜਿਸਨੂੰ ਪ੍ਰੋਡਕਸ਼ਨ ਵਰੰਟ ਪਰ ਲਿਆਦਾ ਜਾਵੇਗਾ। ਦੋਸ਼ੀਆ ਪਾਸੋ ਹੋਰ ਬ੍ਰਮਦਗੀ ਹੋਣ ਦੀ ਆਸ ਹੈ। ਦੋਸ਼ੀਆ ਨੂੰ ਪੇਸ਼ ਅਦਾਲਤ ਕਰਕੇ ਮਾਨਯੋਗ ਅਦਾਲਤ ਪਾਸੇ ਰਿਮਾਡ ਕਰਕੇ ਦੋਸ਼ੀਆ ਪਾਸੋਂ ਹੋਰ ਬ੍ਰਾਮਦਗੀ ਕੀਤੀ ਜਾਵੇਗੀ। Backward ਅਤੇ Forward ਲਿੰਕ ਪਤਾ ਕੀਤੇ ਜਾਣਗੇ। ਇਨ੍ਹਾਂ ਦੇ ਬਾਕੀ ਸਾਥੀਆ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਬ੍ਰਾਮਦਗੀ ਹੋਣ ਦੀ ਆਸ ਹੈ।