ਥਾਣਾ ਕੈਂਟਨਮੈਂਟ ਪੁਲਿਸ ਚੋਂਕੀ ਗੁਮਟਾਲਾ ਵੱਲੋਂ 03 ਮੋਟਰਸਾਈਕਲ ਸਮੇਤ 02 ਕਾਬੂ।

ਮੁੱਕਦਮਾ ਨੰਬਰ 01 ਮਿਤੀ 03-01-2025 ਜੁਰਮ 303(2), 317(2), 3(5) BNS , ਥਾਣਾ ਕਨਟੋਨਮੈਂਟ , ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- 1. ਰਘੂਵੀਰ ਸਿੰਘ ਉਰਫ ਰਘੂ ਪੁੱਤਰ ਬਲਕਾਰ ਸਿੰਘ ਵਾਸੀ ਬਗੋਆਨੇ ਦੀ ਪੱਤੀ, ਨੇੜੇ ਜਜੀ ਦਾ ਕਲੱਬ, ਪਿੰਡ ਵੱਲਾ, ਅੰਮ੍ਰਿਤਸਰ। 2. ਜੁਗਰਾਜ ਸਿੰਘ ਉਰਫ ਜੱਗੂ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਜੋਧ ਸਿੰਘ ਵਾਲਾ, ਤਹਿਸੀਲ ਪੱਟੀ, ਜਿਲਾ ਤਰਨ-ਤਾਰਨ ਹਾਲ ਵਾਸੀ ਬਗੋਆਨੇ ਦੀ ਪੱਤੀ, ਨੇੜੇ ਜਜੀ ਦਾ ਕਲੱਬ, ਪਿੰਡ ਵੱਲਾ, ਅੰਮ੍ਰਿਤਸਰ।
ਬ੍ਰਾਮਦਗੀ:- 01 ਮੋਟਸਾਈਕਲ ਮਾਰਕਾ ਸਪਲੈਂਡਰ ਰੰਗ ਕਾਲਾ ਅਤੇ 02 ਮੋਟਰਸਾਈਕਲ ਪਲੈਟੀਨਾ ਰੰਗ ਕਾਲਾ ।
ਸ਼੍ਰੀ ਸ਼ਿਵਦਰਸ਼ਨ ਸਿੰਘ ਏ.ਸੀ.ਪੀ ਵੈਸਟ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਸ਼ਮਿੰਦਰਜੀਤ ਸਿੰਘ , ਮੁੱਖ ਅਫਸਰ ਥਾਣਾ ਕਨਟੋਨਮੈਂਟ ਅੰਮ੍ਰਿਤਸਰ ਦੀ ਅਗਵਾਈ ਹੇਠ ਏ.ਐਸ.ਆਈ ਹਰਜਿੰਦਰ ਸਿੰਘ ਇੰਚਾਰਜ ਪੁਲਿਸ ਚੋਕੀ ਗੁਮਟਾਲਾ ਅਤੇ ਏ.ਐਸ.ਆਈ ਤਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਗਸ਼ਤ ਦੌਰਾਨ ਦੋਸ਼ੀ ਰਘੂਵੀਰ ਸਿੰਘ ਉਰਫ ਰਘੂ ਅਤੇ ਜੁਗਰਾਜ ਸਿੰਘ ਉਰਫ ਜੱਗੂ ਨੂੰ ਗ੍ਰਿਫਤਾਰ ਕਰਕੇ ਉਸ ਵਲੋਂ 03 ਮੋਟਰਸਾਈਕਲ ਬ੍ਰਾਮਦ ਕਰਕੇ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ।


















Leave a Reply