ਥਾਣਾ ਇਸਲਾਮਾਬਾਦ ਵੱਲੋਂ ਕਤਲ ਦੇ ਮਾਮਲੇ ਵਿੱਚ 03 ਕਾਬੂ।
SUNIL kumar Bureo chief Amritsar Punjab
ਮੁੱਕਦਮਾ ਨੰਬਰ 258 ਮਿਤੀ 01-12-2024 ਜੁਰਮ 103 (1) BNS OF 2023 ਥਾਣਾ ਇਸਲਾਮਾਬਾਦ ਅੰਮ੍ਰਿਤਸਰ ਸ਼ਹਿਰ ।
ਗ੍ਰਿਫ਼ਤਾਰ :-
1. ਕਰਨ ਖੋਸਲਾ ਪੁੱਤਰ ਮੇਲਾ ਰਾਮ ਵਾਸੀ ਗਲੀ ਨੰਬਰ 5, ਫਕੀਰ ਸਿੰਘ ਕਲੋਨੀ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ,
ਉਮਰ 18 ਸਾਲ। ਗ੍ਰਿਫ਼ਤਾਰ ਮਿਤੀ 01-12-2024
2. ਨਾਬਾਲਿਗ ਉਮਰ 14 ਸਾਲ ਗ੍ਰਿਫ਼ਤਾਰ 02-12-2024
3. ਨਾਬਾਲਿਗ ਉਮਰ 16 ਸਾਲ ਗ੍ਰਿਫ਼ਤਾਰ 02-12-2024
ਬ੍ਰਾਮਦਗੀ:-
(1) ਵਾਰਦਾਤ ਵਿੱਚ ਵਰਤਿਆ ਗਿਆ ਸਿਰਹਾਣਾ ਰੰਗ ਚਿੱਟਾ
(2) ਲੋਹੇ ਦਾ ਪਲਾਸ
(3) ਗੱਦੇ ਦੇ ਕਵਰ ਦਾ ਕੱਟਿਆ ਪੀਸ
(4) ਟੁੱਟਾ ਹੋਇਆ ਵਾਈਪਰ
(5) ਵਾਰਦਾਤ ਵਿੱਚ ਵਰਤਿਆ ਬਲੇਡ ਆਰੀ ਲੋਹਾ
ਇਹ ਮੁਕੱਦਮਾਂ ਮੁਦੱਈ ਸ੍ਰੀ ਹੀਰਾ ਲਾਲ ਪੁੱਤਰ ਬਲਬੀਰ ਚੰਦ ਵਾਸੀ ਈਸਵਰ ਐਵੀਨਿਊ ਫਤਿਹਗੜ ਚੂੜੀਆਂ ਰੋਡ, ਥਾਣਾ ਸਦਰ ਜਿਲਾ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਕੀਤਾ ਗਿਆ ਕਿ ਉਸਦਾ ਲੜਕਾ ਅਨਿਕੇਤ ਭੱਟੀ ਉਮਰ 16 ਸਾਲ ਜੋ ਮਿਤੀ 30-11-2024 ਦੀ ਸ਼ਾਮ ਨੂੰ ਆਪਣੀ ਮਾਤਾ ਦੇ ਨਾਲ ਭੂਆ ਵਾਸੀ ਅੰਦਰੂਨ ਲਹੋਰੀ ਗੇਟ ਨੂੰ ਮਿਲਣ ਗਿਆ ਸੀ। ਉਹ ਲਾਹੋਰੀ ਗੇਟ ਤੋਂ ਕਰੀਬ 06:30/07:00 ਸ਼ਾਮ ਨੂੰ ਆਪਣੇ ਦੋਸਤਾਂ ਨਾਲ ਕਿਸੇ ਕੰਮ ਚੱਲਾ ਹੈ ਕਹਿ ਕੇ ਚਲਾ ਗਿਆ ਤੇ ਬਾਕੀ ਆਪਣੇ ਦੋਸਤਾਂ ਨਾਲ ਵਾਸੀ ਗੋਦਾਮ ਮੁਹੱਲਾ ਨਾਲ ਖੋਸਲਾ ਦੇ ਨਵਜੰਮੇ ਲੜਕੇ ਦੀ ਪਾਰਟੀ ਲਈ ਕੋਠੀ ਨੰਬਰ ਬੀ-124, ਦਸ਼ਮੇਸ਼ ਵਿਹਾਰ, ਝਬਾਲ ਰੋਡ, ਫਤਾਹਪੁਰ, ਵਿੱਖੇ
ਜਿੱਥੇ ਉਕਤਾਨ ਸਾਰੀਆ ਵੱਲੋ ਸਰਾਬ ਵਗੈਰਾ ਪੀਤੀ ਤੇ ਪਾਰਟੀ ਸ਼ੁਰੂ ਹੋ ਗਈ ਅਨਿਕੇਤ ਦੇ ਪਾਸ ਉਸਦਾ ਨਵਾਂ ਖ੍ਰੀਦ ਕੀਤਾ ਫੋਨ ਮਾਰਕਾ ਐਪਲ ਆਈਫੋਨ 16 ਪਰੋ ਸੀ ਜੇ ਨਸ਼ੇ ਦੀ ਹਾਲਤ ਵਿੱਚ ਉਸਦਾ ਦੋਸਤ, ਮ੍ਰਿਤਕ ਅਨਿਕੇਤ ਭੇਟੀ ਨੂੰ ਕਹਿਣ ਲੱਗਾ ਕਿ ਆਪਣਾ ਫੋਨ ਮੈਨੂੰ ਦੇ ਦੇ ਜਿਸਤੇ ਅਨਿਕੇਤ ਨੇ ਨਾਂਹ ਕਰ ਦਿੱਤੀ ।ਜਿਸ ਤੋਂ ਬਾਅਦ ਇਹਨਾ ਸਾਰੀਆ ਦਾ ਅਨਿਕੇਤ ਨਾਲ ਲੜਾਈ ਝਗੜਾ ਦੌਰਾਨ ਅਨਿਕੇਤ ਦੀ ਮੌਤ ਹੋ ਗਈ। ਜਿਸਤੇ ਮੁਕੱਦਮਾਂ ਦਰ਼ਜ ਰਜਿਸਟਰ ਕੀਤਾ ਗਿਆ।
ਮਾਮਲੇ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ, ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ ਡੀ.ਸੀ.ਪੀ ਲਾਅ-ਐਂਡ-ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ, ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਜਸਪਾਲ ਸਿੰਘ ਏ.ਸੀ.ਪੀ ਕੇਂਦਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਇਸਲਾਮਬਾਦ, ਅੰਮ੍ਰਿਤਸਰ ਸਬ-ਇੰਸਪੈਕਟਰ ਜਸਬੀਰ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮੁਕੱਦਮਾਂ ਵਿੱਚ ਲੋੜੀਂਦੇ 03 ਮੁਲਜ਼ਮਾਂ ਨੂੰ 24 ਘੰਟਿਆ ਅੰਦਰ ਕਾਬੂ ਕੀਤਾ ਗਿਆ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਕਰਨ ਖੋਸਲਾ ਪੁੱਤਰ ਮੇਲਾ ਰਾਮ ਵਾਸੀ ਗਲੀ ਨੰਬਰ 5, ਫਕੀਰ ਸਿੰਘ ਕਲੋਨੀ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ, ਉਮਰ 18ਸਾਲ ਗ੍ਰਿਫ਼ਤਾਰ ਮਿਤੀ 01-12-2024, 2. ਨਾਬਾਲਿਗ ਉਮਰ 14 ਸਾਲ ਅਤੇ 3. ਨਾਬਾਲਿਗ ਉਮਰ 16 ਸਾਲ ਨੂੰ ਮਿਤੀ 02-12-2024 ਨੂੰ ਕਾਬੂ ਕੀਤਾ ਗਿਆ ਅਤੇ ਵਾਰਦਾਤ ਸਮੇਂ ਵਰਤਿਆ (1) ਵਾਰਦਾਤ ਵਿੱਚ ਵਰਤਿਆ ਗਿਆ ਸਿਰਹਾਣਾ ਰੰਗ ਚਿੱਟਾ, (2) ਲੋਹੇ ਦਾ ਪਲਾਸ,(3) ਗੱਦੇ ਦੇ ਕਵਰ ਦਾ ਕੱਟਿਆ ਪੀਸ,(4) ਟੁੱਟਾ ਹੋਇਆ ਵਾਈਪਰ ਅਤੇ (5) ਬਲੇਡ ਆਰੀ ਲੋਹਾ ਬ੍ਰਾਮਦ ਕੀਤਾ ਗਿਆ। ਇਹਨਾਂ ਦੇ 02 ਹੋਰ ਸਾਥੀਆਂ ਨੂੰ ਕਾਬੂ ਕਰਨ ਲਈ ਭਾਲ ਜਾਰੀ ਹੈ।