ਥਾਣਾ ਮਜੀਠਾ ਰੋਡ ਵੱਲੋਂ ਚੋਰੀ ਦੇ ਤਿੰਨ ਮੋਟਰਸਾਈਕਲ ਤੇ ਸਕੂਟਰੀ ਸਮੇਤ ਇੱਕ ਕਾਬੂ।
ਮਕੁੱਦਮਾ ਨੰਬਰ 125 ਮਿਤੀ 23-11-2024 ਜੁਰਮ 303(2)IPC ਥਾਣਾ ਮਜੀਠਾ ਰੋਡ ਅੰਮ੍ਰਿਤਸਰ।
BURRO CHIEF SUNIL kumar Amritsar Punjab
ਦੋਸ਼ੀ :- ਸ਼ਾਮ ਸਿੰਘ ਪੁੱਤਰ ਕਸਮੀਰ ਸਿੰਘ ਵਾਸੀ ਵਾਸੀ ਪਿੰਡ ਲੰਗਰਵਾਲ, ਡਾਕਖਾਣਾ ਪਾਰੋਵਾਲ, ਤਹਿਸੀਲ ਬਟਾਲਾ, ਜਿਲ੍ਹਾ ਗੁਰਦਾਸਪੁਰ।
ਬ੍ਰਾਮਦਗੀ :- ਚੋਰੀ ਸ਼ੁਦਾ 03 ਮੋਟਰਸਾਇਕਲ, 01 ਸਕੂਟਰੀ (DUET)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ IPS ਜੀ ਦੀਆ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ ਡੀਸੀਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀਮਤੀ ਹਰਕਮਲ ਕੌਰ, ਏ.ਡੀ.ਸੀ.ਪੀ ਸਿਟੀ -2 ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ੍ਰੀ ਮਨਿੰਦਰ ਪਾਲ ਸਿੰਘ ,ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਮਜੀਠਾ ਰੋਡ ਅੰਮ੍ਰਿਤਸਰ ਦੀ ਪੁਲਸ ਟੀਮ ਏ.ਐਸ.ਆਈ ਪਰਮਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਮਿਤੀ 23.11.2024 ਨੂੰ ਗੁਰੂ ਨਾਨਕ ਦੇਵ ਹਸਪਤਾਲ ਦੇ ਬੇਬੇ ਨਾਨਕੀ ਵਾਰਡ ਦੇ ਬਾਹਰੋਂ ਚੋਰੀ ਹੋਏ ਮੋਟਰਸਾਈਕਲ ਮਾਰਕਾ ਸਪਲੈਡਰ ਰੰਗ ਕਾਲਾ ਜਿਸਦਾ ਨੰਬਰ PB02 EQ 6077 ਮਾਰਕਾ 2023 , ਦੇ ਸਬੰਧ ਵਿੱਚ ਮੁਕਦਮਾ ਨੰਬਰ 125 ਮਿਤੀ 23.11.2024 ਜ਼ੁਰਮ 303(2) BNS ਥਾਣਾ, ਮਜੀਠਾ ਰੋਡ, ਅੰਮ੍ਰਿਤਸਰ ਦਰਜ ਰਜਿਸਟਰ ਕੀਤਾ ਅਤੇ ਮੁਕਦਮਾ ਦੀ ਜਾਂਚ ਦੌਰਾਨ ਮਿਤੀ 24.11.2024 ਨੂੰ ਏ.ਐਸ.ਆਈ ਪਰਮਜੀਤ ਸਿੰਘ ਨੇ ਪੁਖਤਾ ਇਤਲਾਹ ਤੇ ਨਾਕਾਬੰਦੀ ਦੌਰਾਨ ਦੋਸ਼ੀ ਸ਼ਾਮ ਸਿੰਘ ਨੂੰ ਮੋਟਰਸਾਈਕਲ ਰੇਹੜ ਕੇ ਆਉਦੇ ਨੂੰ ਕਾਬੂ ਕੀਤਾ ਗਿਆ। ਦੋਰਾਨੇ ਪੁੱਛਗਿੱਛ ਦੋਸ਼ੀ ਸ਼ਾਮ ਦੇ ਇੰਕਸ਼ਾਫ ਤੇ ਗੁਰੂ ਨਾਨਕ ਦੇਵ ਹਸਪਤਾਲ, ਅੰਮ੍ਰਿਤਸਰ ਦੀ ਕੋਨੇ ਵਾਲੀ ਪਾਰਕ ਵਿਚੋ 02 ਮੋਟਰਸਾਈਕਲ ਅਤੇ 01 ਐਕਟਿਵਾ ਹੋਰ ਬ੍ਰਾਮਦ ਕੀਤੇ ਗਏ। :-
1.ਮੋਟਰਸਾਈਕਲ ਨੰਬਰੀ PB02 EQ 6077 ਮਾਰਕਾ ਸਪਲੈਡਰ ਰੰਗ ਕਾਲਾ
2.ਮੋਟਰਸਾਇਕਲ ਨੰਬਰੀ PB 02 AU 5244 ਰੰਗ ਲਾਲ ਮਾਰਕਾ ਹੀਰੋ ਹਾਡਾ ਸੀ.ਡੀ ਡੀਲੈਕਸ ਕੇ.ਡੀ ਹਸਪਤਾਲ ਦੇ ਬਾਹਰੋ ਚੋਰੀ ਕੀਤਾ ਸੀ।
3.ਇੱਕ ਮੋਟਰਸਾਇਕਲ ਬਿੰਨਾਂ ਨੰਬਰੀ ਰੰਗ ਲਾਲ ਮਾਰਕਾ ਪੈਸ਼ਨ ਪਲੱਸ ਕਸ਼ਮੀਰ ਐਵੀਨਿਊ, ਅੰਮ੍ਰਿਤਸਰ ਤੋਂ ਚੋਰੀ ਕੀਤਾ ਸੀ।
4. ਸਕੂਟਰੀ (DUET) ਅੰਮ੍ਰਿਤਸਰ ਸ਼ਹਿਰ ਬਿਨਾ ਨੰਬਰੀ ਰੰਗ ਚਿਟਾ ਕਸ਼ਮੀਰ ਐਵੀਨਿਊ ਤੋਂ ਚੋਰੀ ਕੀਤੀ ਸੀ।
ਪਹਿਲਾ ਦਰਜ਼ ਮੁਕਦਮਾ:- ਮੁਕਦਮਾ ਨੰਬਰ 226 ਮਿਤੀ 21.10.2023 ਜੁਰਮ 379,411 IPC, ਥਾਣਾ ਸਿਟੀ, ਜ਼ਿਲਾ ਗੁਰਦਾਸਪੁਰ ਵਿਖੇ ਦਰਜ ਰਜਿਸਟਰ ਹੈ।