ਥਾਣਾ ਏਅਰਪੋਰਟ ਵੱਲੋਂ ਇੱਕ ਰਾਹਗਿਰ ਦੀ ਕਾਰ ਖੋਹ ਕਰਨ ਵਾਲੇ ਕਾਬੂ ।
Sunil Kumar BUREO CHIEF Amritsar Punjab
ਮੁੱਕਦਮਾਂ ਨੰਬਰ 18 ਮਿਤੀ 05-06-2024 ਜੁਰਮ 341,379-B, 34 IPC, ਵਾਧਾ ਜੁਰਮ 112 ਬੀ.ਐਨ.ਐਸ, ਥਾਣਾ ਏਅਰਪੋਰਟ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਸੰਦੀਪ ਸਿੰਘ ਉਰਫ਼ ਮੰਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਲ ਖੁਰਦ ਥਾਣਾ ਕੰਬੋਜ ਜਿਲਾ ਅੰਮ੍ਰਿਤਸਰ। ਗ੍ਰਿ: 27-10-2024
2. ਹਰਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮੋਹਨ ਭੰਡਾਰੀਆ ਥਾਣਾ ਝੰਡੇਰ ਜਿਲਾ ਅੰਮ੍ਰਿਤਸਰ। ਗ੍ਰਿ:29-10-2024
ਬ੍ਰਾਮਦਗੀ:- 01 ਕਾਰ ਐਲਟੋ ਖੋਹਸੁਦਾ
ਇਹ ਮੁਕੱਦਮਾਂ ਮੁਦੱਈ ਸੁਰਜੀਤ ਸਿੰਘ ਵਾਸੀ ਪਿੰਡ ਤਰਪੱਲਾ ਥਾਣਾ ਡੇਰਾ ਬਾਬਾ ਨਾਨਕ, ਜਿਲ੍ਹਾ ਗੁਰਦਾਸਪੁਰ ਦੇ ਬਿਆਨ ਤੇ ਦਰਜ਼ ਰਜਿਸਟਰ ਕੀਤਾ ਗਿਆ ਕਿ ਉਹ ਮਿਤੀ 05.06.2024 ਨੂੰ ਵਕਤ ਕ੍ਰੀਬ 12 ਵਜੇ ਦਿਨ ਸਮੇਤ ਆਪਣੇ ਬੱਚਿਆਂ ਆਪਣੀ ਕਾਰ ਨੰਬਰੀ PB.21.A.9932 ਮਾਰਕਾ ਐਲਟੋ ਰੰਗ ਗਰੇਅ ਤੇ ਸਵਾਰ ਹੋ ਕੇ ਆਪਣੇ ਸਹੁਰੇ ਘਰ ਪਿੰਡ ਹੇਰ ਬੱਚਿਆਂ ਨੂੰ ਛੱਡਣ ਲਈ ਆਇਆ ਸੀ ਤੇ ਫਿਰ ਉਹ ਵਾਪਸ ਆਪਣੇ ਪਿੰਡ ਨੂੰ ਰਾਂਹੀ ਬੱਲ੍ਹ ਸਿਚੰਦਰ ਦੇ ਰਸਤੇ ਜਾ ਰਿਹਾ ਸੀ। ਜਦ ੳਹ, ਪਿੰਡ ਸਿਚੰਦਰ ਦੀਆਂ ਮੜ੍ਹੀਆਂ ਤੋ ਥੋੜ੍ਹਾ ਪਿੱਛੇ ਹੀ ਸੀ ਕਿ ਵਕਤ ਕੀਬ 3:00 PM ਦਾ ਹੋਵੇਗਾ ਕਿ ਉਸਦੀ ਕਾਰ ਦੇ ਪਿੱਛੋ 03 ਨੌਜਵਾਨ ਮੋਟਰਸਾਈਕਲ ਸਵਾਰ ਆਏ, ਜਿੰਨਾਂ ਨੇ ਮੂੰਹ ਬੰਨ੍ਹੇ ਹੋਏ ਸਨ, ਆਪਣਾ ਬਿੰਨਾਂ ਨੰਬਰੀ ਮੋਟਰਸਾਈਕਲ ਲਿਆ ਕੇ ਕਾਰ ਅੱਗੇ ਖੜ੍ਹਾ ਕਰ ਦਿੱਤਾ, ਤੇ ਇੰਨੇ ਨੂੰ ਮੋਟਰਸਾਈਕਲ ਪਿੱਛੇ ਬੈਠੇ 02 ਨੌਜਵਾਨ ਮੋਟਰਸਾਈਕਲ ਤੋ ਉੱਤਰੇ ਤੇ ਮੈਨੂੰ ਕਾਰ ਵਿੱਚੋ ਧੁੰਹ ਕੇ ਸਾਈਡ ਤੇ ਸੁੱਟ ਦਿੱਤਾ, ਜਿੰਨਾਂ ਵਿੱਚ ਇੱਕ ਨੌਜਵਾਨ ਗੱਡੀ ਚਲਾਉਣ ਲੱਗ ਪਿਆ ਤੇ ਦੂਸਰਾ ਫੁਰਤੀ ਨਾਲ ਕਾਰ ਵਿੱਚ ਬੈਠ ਗਿਆ ਤੇ ਤੀਸਰਾ ਮੋਟਰਸਾਈਕਲ ਸਵਾਰ ਤਿੰਨੇ ਮੇਰੀ ਉਕਤ ਨੰਬਰੀ ਕਾਰ ਖੋਹ ਕੇ ਮੌਕਾ ਤੋ ਭੱਜ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਮੁੱਖ ਅਫ਼ਸਰ ਥਾਣਾ ਏਅਰ ਪੋਰਟ, ਅੰਮ੍ਰਿਤਸਰ, ਸਬ-ਇੰਸਪੈਕਟਰ ਕੁਲਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਐਂਗਲ ਤੋਂ ਕਰਨ ਤੇ ਕਾਰ ਖੋਹ ਕਰਨ ਵਾਲੇ ਇੱਕ ਮੁਲਜ਼ਮ ਸੰਦੀਪ ਸਿੰਘ ਉਰਫ਼ ਮੰਗੂ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਬਲ ਖੁਰਦ ਥਾਣਾ ਕੰਬੋਜ ਜਿਲਾ ਅੰਮ੍ਰਿਤਸਰ ਨੂੰ ਮਿਤੀ 27-10-2024 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸਦੀ ਪੁਛਗਿੱਛ ਤੇ ਇਸਦੇ ਇੱਕ ਹੋਰ ਸਾਥੀ ਹਰਪ੍ਰੀਤ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਪਿੰਡ ਮੋਹਨ ਭੰਡਾਰੀਆ ਥਾਣਾ ਝੰਡੇਰ ਜਿਲਾ ਅੰਮ੍ਰਿਤਸਰ ਨੂੰ ਮਿਤੀ 29-10-2024 ਨੂੰ ਗ੍ਰਿਫ਼ਤਾਰ ਕਰਕੇ ਖੋਹਸੁਦਾ ਆਲਟੋਂ ਕਾਰ ਬ੍ਰਾਮਦ ਕੀਤੀ ਗਈ। ਇਹਨਾਂ ਦੇ ਤੀਸਰੇ ਸਾਥੀ ਦੀ ਭਾਲ ਜਾਰੀ ਹੈ।