ਪੀ.ਓ ਸਟਾਫ ਵੱਲੋਂ 02 ਵੱਖ-ਵੱਖ ਮਾਮਲਿਆਂ ਵਿੱਚ 02 ਪੀ.ਓ ਗ੍ਰਿਫ਼ਤਾਰ।
ਗ੍ਰਿਫ਼ਤਾਰ ਪੀ.ਓ ਕਰਨ ਮਹਿਰਾ ਦੇ ਖਿਲਾਫ਼ ਸ਼ਹਿਰ ਵਿੱਚ ਚੌਰੀ ਦੇ 14 ਮੁਕੱਦਮੇਂ ਸ਼ਹਿਰ ਦੇ ਵੱਖ-ਵੱਖ ਥਾਣਿਆ ਵਿੱਚ ਦਰਜ਼ ਹਨ ਤੇ ਇਹ 09 ਮੁਕੱਦਮਿਆਂ ਵਿੱਚ ਮਾਨਯੋਗ ਅਦਾਲਤ ਵੱਲੋਂ ਪੀ.ਓ ਕਰਾਰ ਦਿੱਤਾ ਹੋਇਆ ਹੈ। ਸ਼ਹਿਰ ਵਿੱਚ ਟਰਾਂਸਫਾਰਮਾਂ ਵਿੱਚੋਂ ਤੇਲ ਚੌਰੀ ਕਰਨ ਵਾਲੇ ਗਿਰੋਹ ਦਾ ਮੁੱਖ ਸਰਗਨਾਂ ਹੈ।
Sunil Kumar Bureo chief
Amritsar Punjab
ਸ਼੍ਰੀ ਗੁਰਪੀਤ ਸਿੰਘ ਭੁੱਲਰ ਆਈ.ਪੀ.ਐਸ., ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ਼੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ. ਇੰਨਵੈਸਟੀਗੇਸ਼ਨ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਨਵਜੋਤ ਸਿੰਘ ਏ.ਡੀ.ਸੀ.ਪੀ. ਇੰਨਵੈਸਟੀਗੇਸ਼ਨ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਚਾਰਜ਼ ਪੀ.ਓ ਸਟਾਫ, ਅੰਮ੍ਰਿਤਸਰ ਸਿਟੀ ਏ.ਐਸ.ਆਈ ਹਰੀਸ਼ ਕੁਮਾਰ ਸਮੇਤ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਟਰਾਂਸਫਾਰਮਾਂ ਵਿਚੋਂ ਤੇਲ ਚੌਰੀ ਕਰਨ ਵਾਲੇ ਗਿਰੋਹ ਦਾ ਸਰਗਨਾਂ ਕਰਨ ਮਹਿਰਾ ਪੁੱਤਰ ਘਨੱਈਆ ਲਾਲ ਵਾਸੀ ਵਿਕਾਸ ਨਗਰ, ਖੰਡਵਾਲਾ, ਛੇਹਰਟਾ,ਅੰਮ੍ਰਿਤਸਰ, ਜਿਸਦੇ ਖਿਲਾਫ਼ 14 ਮੁਕੱਦਮੇਂ ਦਰਜ਼ ਹਨ ਤੇ ਇਹ 09 ਮੁਕੱਦਮਿਆਂ ਵਿੱਚ ਮਾਨਯੋਗ ਅਦਾਲਤ ਵੱਲੋਂ ਪੀ.ਓ ਕਰਾਰ ਦਿੱਤਾ ਹੈ, ਨੂੰ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ, 09 ਮੁਕੱਦਮਿਆਂ ਦਾ ਵੇਰਵਾ 1.ਮੁਕੱਦਮਾਂ ਨੰਬਰ 04 ਮਿਤੀ 02-01-2021 ਜੁਰਮ 379,201 ਆਈ.ਪੀ.ਸੀ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ, 2.ਮੁਕੱਦਮਾਂ ਨੰਬਰ 74 ਮਿਤੀ 05-03-2021 ਜੁਰਮ 379,201 ਆਈ.ਪੀ.ਸੀ, ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ, 3. ਮੁਕੱਦਮਾਂ ਨੰਬਰ 30 ਮਿਤੀ 06-03-2021 ਜੁਰਮ 379 ਆਈ.ਪੀ.ਸੀ, ਥਾਣਾ ਵੇਰਕਾ, ਅੰਮ੍ਰਿਤਸਰ,4. ਮੁਕੱਦਮਾਂ ਨੰਬਰ 88 ਮਿਤੀ 09-03-2021 ਜੁਰਮ 379 ਆਈ.ਪੀ.ਸੀ, ਥਾਣਾ ਵੇਰਕਾ, ਅੰਮ੍ਰਿਤਸਰ,5. ਮੁਕੱਦਮਾਂ ਨੰਬਰ 92 ਮਿਤੀ 16-06-2021 ਜੁਰਮ 379 ਆਈ.ਪੀ.ਸੀ, ਥਾਣਾ ਵੇਰਕਾ,ਅੰਮ੍ਰਿਤਸਰ,6. ਮੁਕੱਦਮਾਂ ਨੰਬਰ 109 ਮਿਤੀ 30-04-2021 ਜੁਰਮ 379 ਆਈ.ਪੀ.ਸੀ, ਥਾਣਾ ਸਿਵਲ ਲਾਈਨ, ਅੰਮ੍ਰਿਤਸਰ, 7. ਮੁਕੱਦਮਾਂ ਨੰਬਰ 145 ਮਿਤੀ 20-06-2021 ਜੁਰਮ 379 ਆਈ.ਪੀ.ਸੀ, ਥਾਣਾ ਸਿਵਲ ਲਾਈਨ, ਅੰਮ੍ਰਿਤਸਰ, 8. ਮੁਕੱਦਮਾਂ ਨੰਬਰ 53 ਮਿਤੀ 24-04-2021 ਜੁਰਮ 379 ਆਈ.ਪੀ.ਸੀ, ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ, 9. ਮੁਕੱਦਮਾਂ ਨੰਬਰ 43 ਮਿਤੀ 12-03-2021 ਜੁਰਮ 379 ਆਈ.ਪੀ.ਸੀ, ਥਾਣਾ ਸੀ ਡਵੀਜ਼ਨ,ਅੰਮ੍ਰਿਤਸਰ।
2. ਇਸਤੋਂ ਇਲਾਵਾ ਲੋੜੀਂਦਾ ਹੋਰ ਪੀ.ਓ ਸਵਰਨ ਸਿੰਘ ਉਰਫ਼ ਸ਼ੇਰਾ ਪੁੱਤਰ ਹਰਕ੍ਰਿਸ਼ਨ ਸਿੰਘ ਵਾਸੀ ਰਾਜ਼ ਐਵੀਨਿਊ, ਘਨੂੰਪੁਰ ਕਾਲੇ,ਅੰਮ੍ਰਿਤਸਰ ਨੂੰ ਮੁਕੱਦਮਾਂ ਨੰਬਰ 113 ਮਿਤੀ 24-04-2021 ਜੁਰਮ 379,411 ਆਈ.ਪੀ.ਸੀ, 21-ਬੀ/61/85 ਐਨ.ਡੀ.ਪੀ.ਐਸ ਐਕਟ ਥਾਣਾ ਛੇਹਰਟਾ, ਅੰਮ੍ਰਿਤਸਰ ਵਿੱਚ ਲੋੜੀਂਦਾ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।