ਥਾਣਾ ਗੇਟ ਹਕੀਮਾਂ ਵੱਲੋਂ ਤਿੰਨ ਵੱਖ-ਵੱਖ ਮੁਕੱਦਮਿਆਂ ਵਿੱਚ 1) ਭੋਲਭਾਲੇ ਲੋਕਾਂ ਦਾ ਏ.ਟੀ.ਐਮ ਕਾਰਡ ਬਦਲਣ ਵਾਲੇ ਗਿਰੋਹ ਦਾ ਮੈਬਰ ਕਾਬੂ, 2) ਇੱਕ ਗੱਡੀ ਵਿੱਚੋਂ ਰਿਵਾਲਵਰ ਚੌਰੀ ਕਰਨ ਵਾਲਾ ਕਾਬੂ ਅਤੇ 3) ਇੱਕ ਅਗਾਹ ਨਾਬਾਲਗ ਲੜਕੀ ਬ੍ਰਾਮਦ।
SUNIL KUMAR-BUREO CHIEF-AMRITSAR PUNJAB
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਅਤੇ ਏ.ਸੀ.ਪੀ. ਕੇਂਦਰੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ ਸਬ-ਇੰਸਪੈਕਟਰ ਮਨਜੀਤ ਕੌਰ ਦੀ ਪੁਲਿਸ ਪਾਰਟੀ ਵੱਲੋਂ ਵੱਖ-ਵੱਖ ਤਿੰਨ ਮੁਕੱਦਮਿਆਂ ਨੂੰ ਟਰੇਸ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ:-
ਭੋਲੇਭਾਲੇ ਲੋਕਾਂ ਦਾ ਏ.ਟੀ.ਐਮ ਕਾਰਡ ਬਦਲਣ ਵਾਲੇ ਗਿਰੋਹ ਦਾ ਇੱਕ ਮੈਬਰ 22 ਏ.ਟੀ.ਐਮ ਕਾਰਡਾਂ ਸਮੇਤ ਕਾਬੂ।
1. ਮੁਕੱਦਮਾਂ ਨੰਬਰ 192 ਮਿਤੀ 20.10.2024 ਜੁਰਮ 303(2),318(4), 61(2) BNS ਥਾਣਾ ਗੇਟ ਹਕੀਮਾਂ, ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਰਣਦੀਪ ਸਿੰਘ ਪੁੱਤਰ ਸਤਬੀਰ ਸਿੰਘ ਵਾਸੀ ਗੜੀ ਜਿਲਾ ਜੀਂਦ (ਹਰਿਆਣਾ)
ਬ੍ਰਾਮਦਗੀ:- 22 ਏ.ਟੀ.ਐਮ ਕਾਰਡ।
ਇਹ ਮੁਕੱਦਮਾਂ ਮੁਦੱਈ ਨਵੀਨ ਕੁਮਾਰ ਵਾਸੀ ਨਵਾਂ ਕੋਟ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 20 .10.24 ਨੂੰ ਜਦੋਂ ਉਹ 3000/- ਰੁਪਏ ਕੱਢਵਾਉਂਣ ਲਈ ਐਚ.ਡੀ.ਐਫ.ਸੀ ਬੈਂਕ ਦੇ ਏ.ਟੀ.ਐਮ ਵਿੱਚ ਗਿਆ ਤਾਂ ਉੱਥੇ ਇੱਕ ਵਿਅਕਤੀ ਖੜਾ ਸੀ। ਜਿਸਨੇ ਕਿਹਾ ਕਿ ਤੁਹਾਡੀ ਪਰਚੀ ਏ.ਟੀ.ਐਮ ਵਿੱਚ ਰਹਿ ਗਈ ਹੈ, ਤੁਸੀਂ ਆਪਣਾ ਏ.ਟੀ.ਐਮ ਕਾਰਡ ਮੈਨੂੰ ਦਿਓ ਮੈਂ ਕੱਢ ਦਿੰਦਾ ਹਾਂ ਤਾਂ ਮੁਦੱਈ ਨੇ ਆਪਣਾ ਏ.ਟੀ.ਐਮ ਕਾਰਡ ਵਿਅਕਤੀ ਨੂੰ ਦੇ ਦਿੱਤਾ। ਜਦੋਂ ਉਸ ਵਿਅਕਤੀ ਨੇ ਮੁਦੱਈ ਦਾ ਏ.ਟੀ.ਐਮ ਕਾਰਡ ਵਾਪਸ ਕੀਤਾ ਕਿ ਤਾਂ ਉਹ ਏ.ਟੀ.ਐਮ ਮੁਦੱਈ ਦਾ ਨਹੀ ਸੀ। ਜਿਸਤੇ ਉਸ ਵੱਲੋਂ ਰੋਲਾ ਪਾਉਂਣ ਤੇ ਉਹ ਵਿਅਕਤੀ ਉੱਥੋ ਭੱਜ ਗਿਆ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਇੰਸਪੈਕਟਰ ਮਨਜੀਤ ਕੌਰ ਮੁੱਖ ਅਫ਼ਸਰ ਥਾਣਾ ਗੇਟ ਹਕੀਮਾਂ ਦੀ ਪੁਲਿਸ ਟੀਮ ਵੱਲੋਂ ਮੁਕੱਦਮਾਂ ਵਿੱਚ ਏ.ਟੀ.ਐਮ ਬਦਲਣ ਵਾਲੇ ਵਿਅਕਤੀ ਦੇ ਦੂਸਰੇ ਸਾਥੀ ਰਣਦੀਪ ਸਿੰਘ ਪੁੱਤਰ ਸਤਬੀਰ ਸਿੰਘ ਵਾਸੀ ਗੜੀ, ਜਿਲ੍ਹਾ ਜੀਂਦ (ਹਰਿਆਣਾ) ਨੂੰ ਕਾਬੂ ਕਰਕੇ ਇਸੇ ਪਾਸੋਂ 22 ਏ.ਟੀ.ਐਮ ਕਾਰਡ ਬ੍ਰਾਮਦ ਕੀਤੇ ਗਏ। ਏ.ਟੀ.ਐਮ ਕਾਰਡ ਬਦਲਣ ਵਾਲੇ ਵਿਅਕਤੀ ਦੀ ਭਾਲ ਜਾਰੀ ਹੈ। ਜਿਸਨੂੰ ਜਲਦ ਗ੍ਰਿਫਤਾਰ ਕੀਤਾ ਜਾਵੇਗਾ।
2. ਗੱਡੀ ਵਿਚੋ ਰਿਵਾਲਵਰ ਚੌਰੀ ਕਰਨ ਵਾਲਾ ਨਾਬਾਗਲ ਲੜਕਾ ਸਮੇਤ ਚੌਰੀ ਦੀ ਰਿਵਾਲਵਰ ਕਾਬੂ।
ਮੁੱਕਦਮਾ ਨੰਬਰ 185 ਮਿਤੀ 13.10,2024 ਜੁਰਮ 303(2) BNS ਥਾਣਾ ਗੇਟ ਹਕੀਮਾ ਅੰਮ੍ਰਿਤਸਰ ਸਿਟੀ
ਗ੍ਰਿਫ਼ਤਾਰ: ਜੁਵੈਨਾਇਲ
ਰਿਕਵਰੀ :- 32 ਬੋਰ ਰਿਵਾਲਵਰ (ਚੋਰੀਸੁਦਾ)
ਇਹ ਮੁਕੱਦਮਾਂ ਮੁਦੱਈ ਮਨਿੰਦਰਪਾਲ ਸਿੰਘ ਵਾਸੀ ਅੰਨਗੜ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 26.09.2024 ਨੂੰ ਉਸਨੇ, ਆਪਣੀ ਗੱਡੀ ਵਿੱਚ ਆਪਣਾ ਲਾਇਸੈਂਸੀ ਰਿਵਾਲਵਰ ਗੱਡੀ ਦੀ ਬੈਕਸਾਇਡ ਸੀਟ ਤੇ ਰੱਖਕੇ ਗੱਡੀ ਵਿਚੋਂ ਉਤਰ ਕੇ ਕੰਮ ਗਿਆ ਸੀ, ਜਦੋ ਉਹ ਵਾਪਸ ਆਇਆ ਤਾਂ ਗੱਡੀ ਖੁਲੀ ਹੋਈ ਸੀ ਅਤੇ ਰਿਵਾਲਵਰ ਫਾਇਬ ਸੀ। ਜਿਸਤੇ ਮੁਕੱਦਮਾਂ ਦਰਜ਼ ਕੀਤਾ ਗਿਆ। ਪੁਲਿਸ ਪਾਰਟੀ ਵੱਲੋਂ ਜਾਂਚ ਹਰ ਐਂਗਲ ਤੋਂ ਕਰਨ ਤੇ ਗੱਡੀ ਵਿੱਚੋਂ ਰਿਵਾਲਵਰ ਚੌਰੀ ਕਰਨ ਵਾਲੇ ਨਾਬਾਗਲ ਲੜਕੇ ਵਾਸੀ ਤਰਨ ਤਾਰਨ ਨੂੰ ਕਾਬੂ ਕਰਕੇ ਇਸ ਪਾਸੋਂ ਚੌਰੀਸੁਦਾ 32 ਬੋਰ ਰਿਵਾਲਵਰ ਵੀ ਬ੍ਰਾਮਦ ਕੀਤਾ ਗਿਆ।
ਅਗਾਹ ਨਾਬਾਲਗ ਲੜਕੀ ਬ੍ਰਾਮਦ
3. ਮੁਕੱਦਮਾਂ ਨੰਬਰ 136 ਮਿਤੀ 31.07.2024 ਜੁਰਮ 96,137(2), BNS ਥਾਣਾ ਗੇਟ ਹਕੀਮਾਂ,ਅੰਮ੍ਰਿਤਸਰ।
ਬ੍ਰਾਮਦ :- ਨਾਬਾਲਗ ਲੜਕੀ
ਇਹ ਮੁੱਕਦਮਾ ਅਮਰਜੀਤ ਸਿੰਘ ਵਾਸੀ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰਕ ਕਰਵਾਇਆ ਗਿਆ ਕਿ ਉਸਦੀ ਪਤਨੀ ਦੀ ਅਰਸਾ ਕ੍ਰੀਬ 10 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਉਸਦੀ ਨਾਬਾਗਲ ਲੜਕੀ ਉਮਰ ਕ੍ਰੀਬ 15 ਸਾਲ ਨੇ ਕੋਈ ਪੜਾਈ ਨਹੀਂ ਕੀਤੀ ਤੇ ਘਰ ਦਾ ਕੰਮ ਕਾਜ ਕਰਦੀ ਸੀ। ਮਿਤੀ 13.07.2024 ਨੂੰ ਉਸਦੀ ਲੜਕੀ ਆਪਣੀ ਦਾਦੀ ਨੂੰ ਬਿਨਾ ਦੱਸੇ ਪੁੱਛੇ ਘਰੋ ਚਲੀ ਗਈ। ਜਿਸਦੀ ਹੁਣ ਤੱਕ ਰਿਸ਼ਤੇਦਾਰ ਭਾਲ ਕਰਦੇ ਰਹੇ ਪਰ ਸਾਨੂੰ ਨਹੀ ਮਿਲੀ ਮੈਨੂੰ ਸ਼ੱਕ ਹੈ ਕਿ ਮੇਰੀ ਲੜਕੀ ਖੁਸ਼ਬੂ ਨੂੰ ਕੋਈ ਨਾ-ਮਲੂਮ ਵਿਅਕਤੀ ਵਿਆਹ ਦਾ ਝਾਂਸਾ ਦੇ ਕੇ ਲਾਲਚ ਦੇ ਕੇ ਵਰਗਲਾ ਕੇ ਲੈ ਗਿਆ ਹੈ। ਜਿਸਤੇ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ ਹੈ। ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਨਾਬਾਲਗ ਲੜਕੀ ਨੂੰ ਬ੍ਰਾਮਦ ਕੀਤਾ ਗਿਆ।