ਥਾਣਾ ਸਦਰ ਵੱਲੋਂ ਅੰਗ੍ਰੇਜ਼ੀ ਸ਼ਰਾਬ ਦੇ ਨਜ਼ਾਇਜ਼ ਧੰਦੇ ਦੇ ਸਿੰਡੀਕੇਟ ਦਾ ਕੀਤਾ ਪਰਦਾਫਾਸ਼:, ਵੱਖ-ਵੱਖ ਬਰੈਂਡਾਂ ਦੀਆਂ 369 ਬੋਤਲਾਂ ਸਮੇਤ 02 ਕਾਬੂ।

ਮੁਕੰਦਮਾ ਨੰ: 232 ਮਿਤੀ 17-10-2024 ਜੁਰਮ 61-1- 14 EX-ACT, ਵਾਧਾ ਜੁਰਮ 318(4), 61(2) ਬੀ.ਐਨ.ਐਸ,
ਥਾਣਾ ਸਦਰ, ਅੰਮ੍ਰਿਤਸਰ।
ਗ੍ਰਿਫ਼ਤਾਰ:-
1. ਰਿਤਿਕ ਕਮਲ ਕੋਹਲੀ ਪੁੱਤਰ ਕਮਲ ਕੋਹਲੀ ਵਾਸੀ ਮਕਾਨ ਨੰ 188/189 ਗਲੀ ਨੰ 7 ਰਜਿੰਦਰ ਨਗਰ ਬਟਾਲਾ ਰੋਡ, ਅੰਮ੍ਰਿਤਸਰ।
2. ਰਾਜ ਕੁਮਾਰ ਉਰਫ ਬੱਬਾ ਪੁੱਤਰ ਦੇਸ ਰਾਜ਼ ਵਾਸੀ ਮਕਾਨ ਨੰ 92, ਮੁਹੱਲਾ ਤਹਿਸੀਲਪੁਰਾ, ਅੰਮ੍ਰਿਤਸਰ।
ਕੁੱਲ ਬ੍ਰਾਮਦਗੀ:- 369 ਬੋਤਲਾਂ ਵੱਖ-ਵੱਖ ਬਰੈਂਡ।
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ, ਅੰਮ੍ਰਿਤਸਰ ਅਤੇ ਸ੍ਰੀ ਆਲਮ ਵਿਜੈ ਸਿੰਘ, ਪੀ.ਪੀ.ਐਸ, ਡੀ.ਸੀ.ਪੀ ਕਾਨੂੰਨ ਵਿਵੱਸਥਾ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀਮਤੀ ਹਰਕਮਲ ਕੌਰ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-2, ਅਤੇ ਸ੍ਰੀ ਮਨਿੰਦਰ ਪਾਲ ਸਿੰਘ ਪੀ.ਪੀ.ਐਸ, ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਵਿਨੋਦ ਕੁਮਾਰ ਮੁੱਖ ਅਫਸਰ ਥਾਣਾ ਸਦਰ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਸਬ-ਇੰਸਪੈਕਟਰ ਜਤਿੰਦਰ ਸਿੰਘ, ਇੰਚਾਰਜ ਪੁਲਿਸ ਚੌਕੀ ਵਿਜੈ ਨਗਰ, ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਅੰਗ੍ਰੇਜ਼ੀ ਸ਼ਰਾਬ ਦਾ ਨਜ਼ਾਇਜ਼ ਧੰਦਾ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਕੇ 02 ਵਿਅਕਤੀਆਂ ਤੇ 369 ਬੋਤਲਾਂ ਵੱਖ-ਵੱਖ ਬਰੈਂਡ ਬ੍ਰਾਮਦ ਕਰਨ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਵਿੱਚ ਰਿਤਿਕ ਕਮਲ ਕੋਹਲੀ ਪੁੱਤਰ ਕਮਲ ਕੋਹਲੀ ਵਾਸੀ ਮਕਾਨ ਨੰ 188/189 ਗਲੀ ਨੰਬਰ 7, ਰਜਿੰਦਰ ਨਗਰ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਇਸ ਪਾਸੋਂ ਪੰਜਾਬ ਅਤੇ ਚੰਡੀਗੜ ਦੀਆ ਵੱਖ ਵੱਖ ਮਾਰਕਾ ਅਗ੍ਰੇਜ਼ੀ ਸ਼ਰਾਬ Royal Challenger 12 ਬੋਤਲਾਂ, VAT-69 12 ਬੋਤਲਾਂ, BLACK & White 36 ਬੋਤਲਾਂ, IMPERIAL BLUE 24 ਬੋਤਲਾ, SIGNATURE 36 ਬੋਤਲਾ, ANTI QUITY 19 ਬੋਤਲਾਂ ਅਤੇ ਚੰਡੀਗੜ ਮਾਰਕਾ ਦੀਆਂ ABSOLUTE VODKA 24 ਬੋਤਲਾਂ, CHIVAS REGAL 17 ਬੋਤਲਾਂ, BALENDER PRIDE 24 ਬੋਤਲਾਂ, JAMESON 12 ਬੋਤਲਾਂ, JOHNNIE WALKER BLONDE 24 ਬੋਤਲਾਂ, JOHNNIE WALKER DOUBLE BLAK 12 ਬੋਤਲਾਂ, JOHNNIE WALKER RED LABEL 24 ਬੋਤਲਾਂ, ROYAL STAG 60 ਬੋਤਲਾਂ, BLACK & WHITE 12 ਬੋਤਲਾਂ, JOHNNIE WALKER BLACK LABEL 12 ਬੋਤਲਾਂ ਕੁੱਲ 360 ਬੋਤਲਾਂ (30 ਪੇਟੀਆਂ) ਬ੍ਰਾਮਦ ਕੀਤੀਆਂ।
ਪੁੱਛਗਿੱਛ ਦੌਰਾਨ ਮੁਲਜ਼ਮ ਰਿਤਿਕ ਕਮਲ ਕੋਹਲੀ ਦੇ ਇੰਕਸ਼ਾਫ ਤੇ ਰਾਜ ਕੁਮਾਰ ਉਰਫ ਬੱਬਾ ਪੁੱਤਰ ਦੇਸ ਰਾਜ ਵਾਸੀ ਮਕਾਨ ਨੰ 92, ਮੁਹੱਲਾ ਤਹਿਸੀਲਪੁਰਾ, ਅੰਮ੍ਰਿਤਸਰ ਨੂੰ ਨਾਮਜ਼ਦ ਕਰਕੇ ਗ੍ਰਿਫਤਾਰ ਕੀਤਾ ਤੇ ਇਸਦੇ ਫਾਰਮ ਹਾਊਸ ਤੋ ਚੰਡੀਗੜ੍ਹ ਮਾਰਕਾ ਤੇ ਬਿਨਾਂ ਲੇਬਲ ਦੀਆਂ ABSOLUTE VODKA 04 ਬੋਤਲਾਂ, CHIVAS REGAL ਦੀਆਂ 03 ਬੋਤਲਾਂ ਅਤੇ JACK DANIELS 02 ਬੋਤਲਾਂ ਕੁਲ 09 ਬੋਤਲਾਂ ਸ਼ਰਾਬ ਦੀਆਂ ਬ੍ਰਾਮਦ ਕੀਤੀਆਂ ਗਈਆਂ ਅਤੇ
ਮੁਕੱਦਮਾ ਵਿੱਚ ਵਾਧਾ ਜੁਰਮ 318(4),61(2) ਬੀ.ਐਨ.ਐਸ ਕੀਤਾ ਗਿਆ। ਇਹਨਾਂ ਦੇ ਇੱਕ ਹੋਰ ਸਾਥੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।


















Leave a Reply