ਥਾਣਾ ਮੋਹਕਪੁਰਾ ਵੱਲੋਂ ਸ਼ਹਿਰ ਵਿੱਚ ਲੁੱਟਾ-ਖੋਹਾ ਕਰਨ ਵਾਲੇ ਸਰਗਰਮ ਗੈਂਗ ਦਾ ਪਰਦਾਫਾਸ਼:, 01 ਨਾਬਾਲਗ ਸਮੇਤ 05 ਕਾਬੂ।
ਗ੍ਰਿਫ਼ਤਾਰ ਮਲਜ਼ਮਾਂ ਵੱਲੋਂ ਇੱਕੋਂ ਦਿਨ ਤੜਕਾਸਰ ਥਾਣਾ ਮੋਹਕਮਪੁਰਾ, ਮਕਬੂਲਪੁਰਾ ਅਤੇ ਸੁਲਤਾਨਵਿੰਡ ਦੇ ਖੇਤਰ ਵਿੱਚ ਲੁੱਟਾ-ਖੋਹਾ ਦੀਆਂ ਵਾਰਦਾਤਾ ਨੂੰ ਅੰਜ਼ਾਮ ਦਿੱਤਾ ਸੀ।
Sunil Kumar-Bureo chief-AMRITSAR
ਮੁਕੱਦਮਾਂ ਨੰਬਰ 73 ਮਿਤੀ 29-09-2024 ਜੁਰਮ 304 (2),190 ਬੀ.ਐਨ.ਐਸ ਥਾਣਾ ਮੋਹਕਮਪੁਰਾ,ਅੰਮ੍ਰਿਤਸਰ।
1.) ਸਾਗਰਦੀਪ ਸਿੰਘ ਉਰਫ ਸਾਗਰ ਪੁੱਤਰ ਕੁਲਦੀਪ ਸਿੰਘ ਵਾਸੀ ਮਕਾਨ ਨੰਬਰ 16 ਗਲੀ ਨੰਬਰ 03 ਕੋਟ ਮਿੱਤ ਸਿੰਘ ਨੇੜੇ ਬਲਦੇਵ ਦੀ ਕੋਠੀ ਤਰਨਤਾਰਨ ਰੋਡ, ਅੰਮ੍ਰਿਤਸਰ।
2.) ਗੁਰਜੀਤ ਸਿੰਘ ਉਰਫ ਮੈਨੂੰ ਪੁੱਤਰ ਰਣਜੀਤ ਸਿੰਘ ਵਾਸੀ ਮਕਾਨ ਨੰਬਰ 16 ਗਲੀ ਨੰਬਰ 07 ਭਾਈ ਮੰਝ ਸਿੰਘ ਰੋਡ ਤਰਨ ਤਾਰਨ ਰੋਡ ਅੰਮ੍ਰਿਤਸਰ।
3.) ਅਸੀਸ ਅੰਮ੍ਰਿਤ ਪੁੱਤਰ ਰਾਕੇਸ਼ ਪ੍ਰਕਾਸ ਸਿੰਘ ਵਾਸੀ ਗਲੀ ਨੰਬਰ 03 ਕੋਟ ਮਿੱਤ ਸਿੰਘ ਵਾਸੀ ਚਾਟੀਵਿੰਡ ਨਹਿਰ ਅੰਮ੍ਰਿਤਸਰ।
4.) ਦਿਲਪ੍ਰੀਤ ਸਿੰਘ ਉਰਫ ਪ੍ਰੀਤ ਪੁੱਤਰ ਬਲਜੀਤ ਸਿੰਘ ਵਾਸੀ ਨੇੜੇ ਗੁਰੂ ਰਾਮਦਾਸ ਸਕੂਲ, ਰਾਮਸਰ ਰੋਡ ਅੰਮ੍ਰਿਤਸਰ।
5) ਨਾਬਾਲਗ ਉਮਰ 16 ਸਾਲ।
ਬ੍ਰਾਮਦਗੀ:- 01 ਐਕਟਿਵਾ, 02 ਮੋਟਰਸਾਈਕਲ 02 ਮੋਬਾਇਲ ਫੋਨ ਮਾਰਕਾ (ਖੋਹ ਸੁਦਾ ਮੋਬਾਇਲ ਫੋਨ ਵੀਵੋ ਤੇ ਰੈਡਮੀ)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੇ ਸਿੰਘ, ਡੀ.ਸੀ.ਪੀ ਲਾਅ-ਐਂਡ-ਆਰਡਰ ਅਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗੁਰਿੰਦਰਬੀਰ ਸਿੰਘ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਅੰਮ੍ਰਿਤਸਰ ਇੰਸਪੈਕਟਰ ਸਰਮੇਲ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸ਼ਹਿਰ ਵਿੱਚ ਲੁੱਟਾ-ਖੋਹਾ ਕਰਨ ਵਾਲੇ ਸਰਗਰਮ ਗੈਂਗ ਦਾ ਪਰਦਾਫਾਸ਼ ਕਰਨ ਵਿੱਚ ਸਲਫਤਾਂ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਮੁਦੱਈ ਸ੍ਰੀ ਸੰਜੂ ਕੁਮਾਰ ਵਾਸੀ ਦਸਮੇਸ਼ ਨਗਰ, ਜੋੜਾ ਫਾਟਕ, ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਮਿਤੀ 29.09.2024 ਦੀ ਸਵੇਰੇ 03.00 ਏ.ਐਮ, ਵੇਲੇ ਆਪਣੇ ਬੈਟਰੀ ਰਿਕਸ਼ਾ ਤੇ ਗੋਲਡਨ ਐਵੀਨਿਊ ਤੋਂ ਆਪਣੇ ਘਰ ਦਸ਼ਮੇਸ਼ ਨਗਰ ਨੂੰ ਆ ਰਿਹਾ ਸੀ ਜਦੋ ਉਹ, ਜੋੜਾ ਫਾਟਕ ਪੁੱਲ ਦੇ ਥੱਲੇ ਆਇਆ ਤਾਂ ਪਿੱਛੇ ਇੱਕ ਐਕਟਿਵਾ ਤੇ ਤਿੰਨ ਮੌਨੇ ਨੌਜ਼ਵਾਨ ਅਤੇ ਦੂਸਰੇ ਮੋਟਰਸਾਈਕਲ ਸਪਲੈਂਡਰ ਤੇ ਤਿੰਨ ਮੌਨੇ ਨੌਜ਼ਵਾਨ ਆਏ ਤੇ ਉਸਦਾ ਈ ਰਿਕਸ਼ਾ ਰੋਕ ਲਿਆ ਤੇ ਉਸ ਪਾਸੋ ਕਰੀਬ 3000/-ਰੁਪਏ ਅਤੇ ਮੋਬਾਇਲ ਫੋਨ ਮਾਰਕਾ VIVO ਖੋਹ ਕੇ ਲੈ ਗਏ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। ਜਿਸਤੇ ਥਾਣਾ ਮੋਹਕਮਪੁਰਾ ਵੱਲੋਂ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੇ ਕਰਨ ਤੇ ਖੋਹ ਕਰਨ ਵਾਲੇ 1) ਸਾਗਰਦੀਪ ਸਿੰਘ ਉਰਫ ਸਾਗਰ, 2) ਗੁਰਜੀਤ ਸਿੰਘ ਉਰਫ ਮੰਨੂੰ 3) ਅਸੀਸ ਅੰਮ੍ਰਿਤ, 4) ਦਿਲਪ੍ਰੀਤ ਸਿੰਘ ਉਰਫ ਪ੍ਰੀਤ ਅਤੇ ਇੱਕ ਨਾਬਾਲਗ ਉਮਰ 16 ਸਾਲ ਨੂੰ ਕਾਬੂ ਕੀਤਾ ਗਿਆ।
ਸੁਰੂਆਤੀ ਪੁੱਛਗਿੱਛ ਦੌਰਾਨ ਖਲਾਸਾ ਹੋਇਆ ਕਿ ਇਹਨਾਂ ਨੇ ਇੱਕ ਗੈਂਗ ਬਣਾਇਆ ਹੋਇਆ ਹੈ ਤੇ ਇਹ ਰਾਹਗੀਰਾ ਪਾਸੋਂ ਲੁੱਟਾਂ-ਖੋਹਾਂ ਕਰਦੇ ਹਨ। ਜੋ ਇਹਨਾਂ ਵੱਲੋਂ ਇੱਕੋ ਦਿਨ ਯਾਨੀ ਮਿਤੀ 29-10-2024 ਨੂੰ ਥਾਣਾ ਮਕਬੂਲਪੁਰਾ ਅਤੇ ਥਾਣਾ ਸੁਲਤਾਨਵਿੰਡ ਵਿੱਚ ਕੀਤੀਆਂ ਖੋਹ ਦੀਆਂ ਵਰਾਦਾਤਾਂ ਟਰੇਸ ਹੋਈਆਂ ਹਨ, ਜਿੰਨਾਂ ਦਾ ਵੇਰਵਾ:-
1. ਥਾਣਾ ਮਕਬੂਲਪੁਰਾ ਵਿਖੇ ਮੁਦੱਈ ਸੋਨੂੰ ਸਿੰਘ ਵਾਸੀ ਪਿੰਡ ਵੱਲਾ ਜਿਲ੍ਹਾ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਵੱਲਾ ਸਬਜ਼ੀ ਮੰਡੀ ਵਿੱਚ ਰਾਤ ਦੀ ਡਿਊਟੀ ਕਰਦਾ ਹੈ ਮਿਤੀ 29-09-2024 ਨੂੰ ਕਰੀਬ 04:10 AM ਤੇ ਉਹ, ਆਪਣੇ ਮੋਟਰਸਾਈਕਲ ਤੇ ਘਰ ਨੂੰ ਜਾਦਿਆ ਉਹ ਪਿੰਡ ਵੱਲਾ ਦਾ ਮੇਨ ਗੇਟ ਲੰਘਿਆ ਤਾਂ ਇੱਕ ਵਿਅਕਤੀ ਨੇ ਉਸਨੂੰ ਧੱਕਾ ਮਾਰ ਕੇ ਸੁੱਟ ਦਿੱਤਾ ਤੇ ਉਸਦਾ ਮੋਟਰਸਾਈਕਲ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾ ਨੰਬਰ 111 ਮਿਤੀ 29.09.2024 तुवभ 304(2), 3(5) BNS ਥਾਣਾ ਮਕਬੂਲਪੁਰਾ,ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ ਸੀ।
2. ਥਾਣਾ ਸੁਲਤਾਨਵਿੰਡ ਵਿੱਖੇ ਮੁਦੱਈ ਸ੍ਰੀ ਅੰਕੁਸ਼ ਸ਼ਰਮਾਂ ਪਿੰਡ ਪ੍ਰਵਾਰ ਡਾਕਖਾਨਾ ਨਰੰਗਪੁਰ ਥਾਣਾ ਕਾਨਵਾ ਜਿਲ੍ਹਾ ਪਠਾਨਕੋਟ ਨੇ ਬਿਆਨ ਦਰਜ਼ ਕਰਾਇਆ ਕਿ ਉਹ, ਆਪਣੇ ਦੋਸਤ ਨਾਲ ਅੰਮ੍ਰਿਤਸਰ ITBP ਦੀ ਭਰਤੀ ਵੇਖਣ ਆਇਆ ਸੀ ਅਤੇ ਇੱਕ ਹੋਟਲ ਸੁਲਤਾਨਵਿੰਡ ਨਹਿਰਾ ਪਾਸ ਕਮਰਾ ਲੈਣ ਲਈ ਬਾਹਰ ਖੜੇ ਸੀ ਤਾਂ ਤਿੰਨ ਮੋਟਰਸਾਈਕਲਾਂ ਤੇ ਨੌਜ਼ਵਾਨ ਆਏ ਤੇ ਉਸਦਾ ਮੋਬਾਇਲ ਫੋਨ ਰੀਅਲ ਮੀ ਅਤੇ 10,000/-ਰੁਪਏ ਖੋਹ ਕੇ ਭੱਜ ਗਏ। ਜਿਸ ਤੇ ਮੁਕੱਦਮਾ ਨੰਬਰ 121 ਮਿਤੀ 29.09.2024 ਜੁਰਮ 304,191(2),190 BNS ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ ਦਰਜ਼ ਰਜਿਸਟਰ ਕੀਤਾ ਗਿਆ ਸੀ।
ਗ੍ਰਿਫ਼ਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਜਿੰਨਾ ਪਾਸੋ ਹੋਰ ਕੀਤੀਆ ਵਾਰਦਾਤਾ ਬਾਰੇ ਬਾਰੀਕੀ ਨਾਲ ਪੁਛਗਿੱਛ ਕੀਤੀ ਜਾ ਰਹੀ ਹੈ।