ਥਾਣਾ ਸੁਲਤਾਨਵਿੰਡ ਵੱਲੋਂ ਲਗਜ਼ਰੀ ਕਾਰ ਤੇ ਸਵਾਰ ਹੋ ਕੇ ਲੁੱਟਾ ਖੋਹਾ ਕਰਨ ਵਾਲੇ ਔਰਤ ਸਮੇਤ 02 ਕਾਬੂ।
Bureo chief Sunil kumar AMRITSAR PUNJAB
ਮੁਕੱਦਮਾਂ ਨੰਬਰ 152 ਮਿਤੀ 02-12-2024 ਜੁਰਮ 304,194(2), ਥਾਣਾ ਸੁਲਤਾਨਵਿੰਡ,ਅੰਮ੍ਰਿਤਸਰ।
ਗ੍ਰਿਫਤਾਰ ਦੋਸ਼ੀ:-
1. ਗੁਰਦੇਵ ਸਿੰਘ ਉਰਫ ਗੁਰੀ ਪੁੱਤਰ ਸੁਰਿੰਦਰ ਸਿੰਘ ਵਾਸੀ ਰਾਜਾਸਾਂਸੀ, ਅੰਮ੍ਰਿਤਸਰ ਦਿਹਾਤੀ।
ਉਮਰ ਕਰੀਬ 22 ਸਾਲ, (ਗ੍ਰਿਫਤਾਰੀ ਮਿਤੀ 08-12-2024)
2. ਤਮੰਨਾ ਪਤਨੀ ਸੁਨੀਲ ਸ਼ਰਮਾ ਵਾਸੀ ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ।
ਉਮਰ ਕਰੀਬ 28 ਸਾਲ, (ਗ੍ਰਿਫਤਾਰ ਮਿਤੀ 19-12-2024)
ਬ੍ਰਾਮਦਗੀ:- 01 ਕਾਰ ਨੰਬਰੀ PB-02-E-4962,TOYOTA GLANZA ਰੰਗ ਗਰੇਅ ਅਤੇ ਖੋਹਸੁਦਾ ਪਰਸ।
ਇਹ ਮੁਕੱਦਮਾਂ ਮੁਦੱਈ ਮੰਗਾ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੋਰਾ ਵਾਲੀ, ਫਰੀਦਕੋਟ ਹਾਲ ਵਾਸੀ ਭੂਸ਼ਨਪੁਰਾ ਅੰਮ੍ਰਿਤਸਰ ਦੇ ਬਿਆਨ ਪਰ ਦਰਜ਼ ਰਜਿਸਟਰ ਹੋਇਆ ਕਿ ਉਹ, ਡਰੀਮ ਸਿਟੀ ਮਾਨਾਵਾਲਾ ਵਿਖੇ ਸਕਿਉਰਟੀ ਗਾਰਡ ਦੀ ਡਿਊਟੀ ਕਰਦਾ ਹਾਂ। ਮਿਤੀ 02-12-2024 ਸਮਾਂ ਵਕਤ ਕਰੀਬ 06:00 ਵਜੇ ਸਵੇਰੇ, ਉਹ, ਆਪਣੀ ਨਾਇਟ ਡਿਊਟੀ ਕਰਕੇ ਆਪਣੀ ਐਕਟਿਵਾ ਨੰਬਰੀ PB0ZEN7524 ਰੰਗ ਗਰੇਅ ਪਰ ਸਵਾਰ ਹੋ ਕਿ ਆਪਣੇ ਘਰ ਵਾਪਸ ਆ ਰਿਹਾ ਸੀ, ਜਦ ਤਾਰਾ ਵਾਲੇ ਪੁੱਲ ਤੋਂ ਤਰਨ ਤਾਰਨ ਰੋਡ ਨੂੰ ਅੰਦਰ ਨੂੰ ਆਇਆ ਤਾਂ ਥੋੜਾ ਅੱਗੇ ਰਾਉਗ ਸਾਇਡ ਤੇ ਗੱਡੀ ਆਈ ਤੇ ਉਸਦੀ ਐਕਟਿਵਾ ਦੇ ਅੱਗੇ ਗੱਡੀ ਲਗਾ ਦਿੱਤੀ ਤੇ ਰੋਕ ਲਿਆ ਤੇ ਗੱਡੀ ਵਿਚੋਂ 04 ਜਾਣੇ ਥੱਲੇ ਉਤਰੇ ਜਿਨ੍ਹਾਂ ਵਿੱਚੋਂ ਇਕ ਲੇਡੀ ਵੀ ਸੀ, ਉਸ ਕੋਲ ਆਏ ਤੇ ਮੋਬਾਇਲ ਮਾਰਕਾ ਵੀਵੋ ਪਰਸ ਅਤੇ ਐਕਟੀਵਾ ਸਕੂਟੀ ਖੋਹ ਕੇ ਲੈ ਗਏ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ।
ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆਂ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ਼ ਚੋਪੜਾ ਏ.ਸੀ.ਪੀ ਦੱਖਣੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਮੋਹਿਤ ਕੁਮਾਰ, ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਜਾਂਚ ਹਰ ਐਗਲ ਤੋਂ ਕਰਨ ਤੇ ਮੁਕਦਮਾਂ ਦੇ ਦੋਸ਼ੀ ਗੁਰਦੇਵ ਸਿੰਘ ਉਰਫ ਗੁਰੀ ਨੂੰ ਮਿਤੀ 08-12-2024 ਨੂੰ ਡਾਇਮੰਡ ਅਸਟੇਟ ਫਲੈਟਾ ਦੇ ਖੇਤਰ ਤੋਂ ਕਾਬੂ ਕੀਤਾ ਗਿਆ ਤੇ ਇਸ ਪਾਸੋਂ ਵਾਰਦਾਤ ਵਿੱਚ ਵਰਤੀ ਗੱਡੀ ਨੰਬਰੀ PBO2EB4962, TOYOTA GLANZA ਅਤੇ ਖੋਹਸੁਦਾ ਪਰਸ ਵੀ ਬ੍ਰਾਮਦ ਕੀਤਾ ਗਿਆ ਅਤੇ ਮਿਤੀ 09-12-2024 ਨੂੰ ਤਮੰਨਾ ਪਤਨੀ ਸੁਨੀਲ ਸ਼ਰਮਾ ਵਾਸੀ ਸੰਧੂ ਕਲੋਨੀ, ਬਟਾਲਾ ਰੋਡ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮਾਂ ਦੀ ਤਫ਼ਤੀਸ਼ ਜਾਰੀ ਹੈ।