ਥਾਣਾ ਰਣਜੀਤ ਐਵੀਨਿਊ ਵੱਲੋਂ ਘਰ ਵਿੱਚ ਚੋਰੀ ਕਰਨ ਵਾਲਾ ਕੁਝ ਹੀ ਘੰਟਿਆ ਅੰਦਰ ਕਾਬੂ।
Sunil Kumar Amritsar
ਮੁਕੱਦਮਾਂ ਨੰਬ 175 ਮਿਤੀ 18-10-2024 ਜੁਰਮ 305,331(2) ਬੀ.ਐਨ.ਐਸ ਥਾਣਾ ਰਣਜੀਤ ਐਵੀਨਿਊ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:- ਮਨੀ ਪੁੱਤਰ ਧਰਮਿੰਦਰ ਸਿੰਘ ਵਾਸੀ ਫੈਜ਼ਪੁਰਾ, ਰਤਨ ਸਿੰਘ ਚੌਕ, ਅੰਮ੍ਰਿਤਸਰ।
ਬ੍ਰਾਮਦਗੀ:- ਜੈਟਸ ਘੜੀ।

ਇਹ ਮੁਕੱਦਮਾਂ ਸ੍ਰੀਮਤੀ ਰਾਣੀ ਵਾਸੀ ਲਾਲ ਕੁਆਟਰ, ਸੀ-ਬਲਾਕ, ਰਣਜੀਤ ਐਵੀਨਿਊ,ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਹੋਇਆ ਕਿ ਮਿਤੀ 18-10-2024 ਸਮਾਂ ਕਰੀਬ 03:00 ਪੀ.ਐਮ, ਕੋਈ ਨਾਮਾਲੂਮ ਵਿਅਕਤੀ ਉਸਦੇ ਘਰੋਂ ਚੌਰੀ ਕਰਕੇ ਲੈ ਗਿਆ। ਜਿਸਤੇ ਥਾਣਾ ਰਣਜੀਤ ਐਵੀਨਿਊ, ਅੰਮ੍ਰਿਤਸਰ ਵਿੱਖੇ ਮੁਕੱਦਮਾਂ ਦਰਜ਼ ਰਜਿਟਰ ਕਰਕੇ ਮੁੱਖ ਅਫ਼ਸਰ ਥਾਣਾ ਰਣਜੀਤ ਐਵੀਨਿਊ ਸਬ-ਇੰਸਪੈਕਟਰ ਰਜਵੰਤ ਕੌਰ, ਪੁਲਿਸ ਪਾਰਟੀ ਏ.ਐਸ.ਆਈ ਸਵਿੰਦਰਪਾਲ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਚੋਰੀ ਕਰਨ ਵਾਲੇ ਮਨੀ ਪੁੱਤਰ ਧਰਮਿੰਦਰ ਸਿੰਘ ਵਾਸੀ ਫੈਜ਼ਪੁਰਾ, ਰਤਨ ਸਿੰਘ ਚੌਕ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇੱਕ ਜੈਟਸ ਘੜੀ ਬ੍ਰਾਮਦ ਕੀਤੀ ਗਈ। ਗ੍ਰਿਫਤਾਰ ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਬਾਰੀਕੀ ਨਾਲ ਪੁੱਛਗਿੱਛ ਕਰਕੇ ਬਾਕੀ ਰਹਿੰਦਾ ਸਮਾਨ ਵੀ ਜਲਦ ਬ੍ਰਾਮਦ ਕੀਤਾ ਜਾਵੇਗਾ। ਤਫ਼ਤੀਸ਼ ਜਾਰੀ ਹੈ।

















Leave a Reply