Advertisement

ਥਾਣਾ ਵੇਰਕਾ ਵੱਲੋਂ ਇੱਕ ਨੌਜ਼ਵਾਨ ਦਾ ਕਤਲ ਕਰਨ ਵਾਲਾ 24 ਘੰਟਿਆ ਅੰਦਰ ਕਾਬੂ। 

ਥਾਣਾ ਵੇਰਕਾ ਵੱਲੋਂ ਇੱਕ ਨੌਜ਼ਵਾਨ ਦਾ ਕਤਲ ਕਰਨ ਵਾਲਾ 24 ਘੰਟਿਆ ਅੰਦਰ ਕਾਬੂ। 

Bureo chief-Sunil kumar-Amritsar punjab

ਮੁਕੱਦਮਾ ਨੰਬਰ 87 ਮਿਤੀ 17-10-2024 ਜੁਰਮ 103,3 (5) ਬੀ.ਐਨ.ਐਸ, ਥਾਣਾ ਵੇਰਕਾ, ਅੰਮ੍ਰਿਤਸਰ।

 ਗ੍ਰਿਫ਼ਤਾਰ ਦੋਸ਼ੀ:- ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰਬਰ 3, ਅਜੀਤ ਨਗਰ, ਵੇਰਕਾ, ਅੰਮ੍ਰਿਤਸਰ।
ਗ੍ਰਿਫਤਾਰ ਮਿਤੀ 18-10-2024 ਉਮਰ ਕਰੀਬ 35 ਸਾਲ।
 ਮ੍ਰਿਤਕ ਦਾ ਨਾਮ:- ਹਰਵਿੰਦਰ ਸਿੰਘ ਉਮਰ ਕਰੀਬ 28 ਸਾਲ ਵਾਸੀ ਵੇਰਕਾ,ਅੰਮ੍ਰਿਤਸਰ। 
ਇਹ ਮੁਕੱਦਮਾ ਮੁਦੱਈਆ ਹਰਜੀਤ ਕੌਰ ਵਾਸੀ ਵੇਰਕਾ ਅੰਮ੍ਰਿਤਸਰ ਵੱਲੋਂ ਦਰਜ਼ ਰਜਿਸਟਰ ਕਰਵਾਇਆ ਗਿਆ ਕਿ ਉਸਦਾ ਲੜਕਾ ਹਰਵਿੰਦਰ ਸਿੰਘ ਉਮਰ ਕਰੀਬ 28 ਸਾਲ ਹੈ। ਦੁਸ਼ਹਿਰੇ ਤੋਂ ਕਰੀਬ 03 ਦਿਨ ਪਹਿਲਾ ਰਾਤ ਸਮਾਂ 09: 00 ਵਜੇ, ਹਰਵਿੰਦਰ ਸਿੰਘ ਆਪਣੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਨਾਲ ਜਗਰਾਤਾ ਦੇਖਣ ਜਾ ਰਿਹਾ ਸੀ ਤਾਂ ਰਸਤੇ ਵਿੱਚ ਹਰਪ੍ਰੀਤ ਸਿੰਘ ਉਰਫ ਹੈਪੀ, ਜਸਬੀਰ ਸਿੰਘ ਅਤੇ ਉਸਦਾ ਭਰਾ ਰਵੀ ਨੇ ਗਾਲੀ ਗਲੋਚ ਕੀਤਾ।  ਉਹ ਸਮੇਂ ਹਰਵਿੰਦਰ ਸਿੰਘ ਦੇ ਚਾਚੇ ਦੇ ਲੜਕੇ ਗੁਰਪ੍ਰੀਤ ਸਿੰਘ ਨੇ ਸਾਰਿਆ ਨੂੰ ਸਮਝਾ ਕੇ ਮੌਕੇ ਤੋਂ ਭੇਜ ਦਿੱਤਾ। 
ਮੁਦੱਈਆ ਮੁਕੱਦਮਾਂ ਦਾ ਲੜਕਾ ਹਰਵਿੰਦਰ ਸਿੰਘ ਅਤੇ ਉਸਦਾ ਦੋਸਤ ਜੋਬਨਪ੍ਰੀਤ ਸਿੰਘ ਵਾਸੀ ਵੇਰਕਾ, ਘਰੋਂ ਗੁਰਦੁਆਰਾ ਨਾਨਕਸਰ ਸਾਹਿਬ ਮੱਥਾ ਟੇਕਣ ਜਾ ਰਹੇ ਸੀ ਕਿ ਸਾਹਮਣੇ ਤੋਂ ਹਰਪ੍ਰੀਤ ਸਿੰਘ ਉਰਫ ਹੈਪੀ ਸਮੇਤ ਮੰਗੂ, ਜਸਬੀਰ ਸਿੰਘ ਅਤੇ ਰਵੀ ਜੋ ਪਹਿਲਾ ਹੀ ਉੱਥੇ ਖੜੇ ਸਨ ਦੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਮੁਦੱਈ ਦੇ ਲੜਕੇ ਹਰਵਿੰਦਰ ਸਿੰਘ ਨੂੰ ਗਾਲ੍ਹਾ ਕੱਢਣੀਆਂ ਸ਼ੁਰੂ ਕਰ ਦਿੱਤੀਆ ਤੇ ਹਰਪ੍ਰੀਤ ਸਿੰਘ ਉਰਫ਼ ਹੈਪੀ ਨੇ ਆਪਣੇ ਹੱਥ ਵਿੱਚ ਫੜੀ ਕਿਰਚ ਹਰਵਿੰਦਰ ਸਿੰਘ ਦੀਆਂ ਨਲਾ ਵਿੱਚ ਮਾਰੀ ਤੇ ਕਿਰਚ ਸਮੇਤ ਮੌਕੇ ਤੋਂ ਭੱਜ ਗਏ। ਹਰਵਿੰਦਰ ਸਿੰਘ ਦੀ ਹਸਪਤਾਲ ਵਿਖੇ ਜੇਰੇ ਇਲਾਜ਼ ਮੌਤ ਹੋ ਗਈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ। 
ਮੁਕੱਦਮੇਂ ਦੀ ਸੰਵੇਦਨਸ਼ੀਲਤਾਂ ਨੂੰ ਦੇਖਦੇ ਹੋਏ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਆਈ.ਪੀ.ਐਸ, ਦੀਆਂ ਹਦਾਇਤਾਂ ਤੇ ਸ੍ਰੀ ਅਭਿਮੰਨਿਊ ਰਾਣਾ, ਆਈ.ਪੀ.ਐਸ, ਡੀ.ਸੀ.ਪੀ ਸਿਟੀ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਹਰਪਾਲ ਸਿੰਘ ਏ.ਡੀ.ਸੀ.ਪੀ ਸਿਟੀ-3 ਅਤੇ ਗੁਰਿੰਦਰਬੀਰ ਸਿੰਘ ਏ.ਸੀ.ਪੀ ਪੂਰਬੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਵੇਰਕਾ, ਅੰਮ੍ਰਿਤਸਰ ਇੰਸਪੈਕਟਰ ਅਮਨਜੋਤ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਦੋਸ਼ੀ ਹਰਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਸੁਖਦੇਵ ਸਿੰਘ ਵਾਸੀ ਗਲੀ ਨੰਬਰ 3, ਅਜੀਤ ਨਗਰ, ਵੇਰਕਾ, ਅੰਮ੍ਰਿਤਸਰ ਨੂੰ ਮਿਤੀ 18-10-2024 ਨੂੰ 24 ਘੰਟਿਆ ਅੰਦਰ ਗ੍ਰਿਫ਼ਤਾਰ ਕੀਤਾ ਗਿਆ। ਇਸਦੇ ਬਾਕੀ ਸਾਥੀਆਂ ਦੀ ਭਾਲ ਜਾਰੀ ਹੈ। 
ਵਜ੍ਹਾਂ ਰੰਜਿਸ਼ ਇਹ ਹੈ ਕਿ ਦੁਸਹਿਰੇ ਤੋਂ ਤਿੰਨ ਦਿਨ ਪਹਿਲਾਂ ਦੋਸ਼ੀ ਹਰਪ੍ਰੀਤ ਸਿੰਘ ਉਰਫ਼ ਹੈਪੀ ਤੇ ਉਸਦੇ ਸਾਥੀਆ ਦੀ ਮ੍ਰਿਤਕ ਨਾਲ ਹੋਈ ਗਾਲੀ ਗਲੋਚ ਦੀ ਗੱਲ ਨੂੰ ਦਿਲ ਵਿੱਚ ਰੱਖ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ।
Spread the love

Leave a Reply

Your email address will not be published. Required fields are marked *

error: Content is protected !!