ਜੇਲ੍ਹ ਅੰਦਰ ਫੈਕਾ ਕਰਨ ਵਾਲੇ 02 ਕਾਬੂ ਅਤੇ 11 ਮੋਬਾਇਲ ਫੋਨ (ਬਟਨਾ ਵਾਲੇ), 22 ਬੀੜੀਆ ਦੇ ਪੈਕਟ, 04 ਡੱਬੀਆ ਸਿਗਰੇਟ, 02 ਚਾਰਜਰ ਲੀਡਾ, 14 ਚਾਰਜਰ, 02 ਸਿਗਰੇਟ ਬਣਾਉਣ ਵਾਲੇ ਪੇਪਟ, 02 ਪੈਕਟ ਚੈਨੀ ਖੈਣੀ, 04 ਪੈਕਟ ਤੰਬਾਕੂ ਪੱਤਾ ਸ਼ਾਪ, 02 ਹੈਡ ਫੋਨ, 01 ਪੈਕਟ ਚਾਰਜਿੰਗ ਲੀਡ ਬ੍ਰਾਮਦ ।
Bureo chief -Sunil Kumar Amritsar Punjab
ਮੁੱਕਦਮਾ ਨੰਬਰ 207 ਮਿਤੀ 29-09-2024 ਜੁਰਮ 42 ਪ੍ਰੀਜਨ ਐਕਟ ਵਾਧਾ ਜੁਰਮ 318 (4), 338, 336 (1), 340 BNS ਥਾਣਾ ਇਸਲਾਮਾਬਾਦ,ਅੰਮ੍ਰਿਤਸਰ।
ਗ੍ਰਿਫ਼ਤਾਰ ਦੋਸ਼ੀ:-
1. ਮੋਹਿਤ ਸਿੰਘ ਉਰਫ਼ ਮੋਕਲੀ ਪੁੱਤਰ ਰਜਿੰਦਰ ਸਿੰਘ ਵਾਸੀ ਫਹਿਤ ਸਿੰਘ ਕਲੋਨੀ, ਗੇਟ ਹਕੀਮਾ, ਅੰਮ੍ਰਿਤਸਰ।
2. ਨਿਸ਼ਾਨ ਸਿੰਘ ਉਰਫ ਕੱਚੂ ਪੁੱਤਰ ਨਰਿੰਦਰ ਸਿੰਘ ਵਾਸੀ ਫਹਿਤ ਸਿੰਘ ਕਲੋਨੀ, ਗੇਟ ਹਕੀਮਾ, ਅੰਮ੍ਰਿਤਸਰ।
ਬ੍ਰਾਮਦਗੀ:- 11 ਮੋਬਾਇਲ ਫੋਨ (ਬਟਨਾ ਵਾਲੇ), 22 ਬੀੜੀਆਂ ਦੇ ਪੈਕਟ, 04 ਡੱਬੀਆਂ ਸਿਗਰੇਟ, 02 ਚਾਂਰਜ਼ਰ ਲੀਡਾ, 14 ਚਾਂਰਜ਼ਰ, 02 ਸਿਗਰੇਟ ਬਣਾਉਣ ਵਾਲੇ ਪੇਪਟ, 02 ਪੈਕਟ ਚੈਨੀ ਖੈਣੀ, 04 ਪੈਕਟ ਤੰਬਾਕੂ ਪੱਤਾ ਸ਼ਾਪ, 02 ਹੈਡ ਫੋਨ, 01 ਪੈਕਟ ਚਾਰਜਿੰਗ ਲੀਡ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ਼੍ਰੀ ਵਿਸ਼ਾਲਜੀਤ ਸਿੰਘ, ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-੧,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ਼੍ਰੀ ਜਸਪਾਲ ਸਿੰਘ ਪੀ.ਪੀ.ਐਸ, ਏ.ਸੀ.ਪੀ ਕੇਂਦਰੀ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਸਬ-ਇੰਸਪੈਕਟਰ ਜਸਬੀਰ ਸਿੰਘ, ਮੁੱਖ ਅਫ਼ਸਰ ਥਾਣਾ ਇਸਲਾਮਾਬਾਦ,ਅੰਮ੍ਰਿਤਸਰ ਦੀ ਪੁਲਿਸ ਇੰਚਾਂਰਜ਼ ਚੌਂਕੀ ਫਤਾਹਪੁਰ,ਅੰਮ੍ਰਿਤਸਰ, ਐਸ.ਆਈ ਰਜਿੰਦਰ ਸਿੰਘ ਦੀ ਪੁਲਿਸ ਪਾਰਟੀ ਵੱਲੋਂ ਸੂਚਨਾਂ ਦੇ ਅਧਾਰ ਤੇ ਜੇਲ੍ਹ ਅੰਦਰ ਫੈਕਾ ਕਰਨ ਵਾਲੇ 02 ਵਿਅਕਤੀਆਂ ਮੋਹਿਤ ਸਿੰਘ ਉਰਫ ਮੋਕਲੀ ਪੁੱਤਰ ਰਜਿੰਦਰ ਸਿੰਘ ਵਾਸੀ ਫਹਿਤ ਸਿੰਘ ਕਲੋਨੀ, ਗੇਟ ਹਕੀਮਾ, ਅੰਮ੍ਰਿਤਸਰ ਅਤੇ ਨਿਸ਼ਾਨ ਸਿੰਘ ਉਰਫ ਕੱਚੂ ਪੁੱਤਰ ਨਰਿੰਦਰ ਸਿੰਘ ਵਾਸੀ ਫਹਿਤ ਸਿੰਘ ਕਲੋਨੀ, ਗੇਟ ਹਕੀਮਾਂ, ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ।
ਪੁੱਛਗਿੱਛ ਦੌਰਾਨ ਇਹਨਾਂ ਦੱਸਿਆ ਕਿ ਇਹ ਦੋਨੋਂ ਰੱਲ ਕੇ ਵੱਖ-ਵੱਖ ਦੁਕਾਨਾਂ ਤੋ ਮੋਬਾਇਲ ਫੋਨ ਅਤੇ ਜਾਅਲੀ ਪਰੂਫਾ ਤੇ ਮੋਬਾਇਲ ਸਿਮਾ ਅਤੇ ਹੋਰ ਸਮਾਨ ਲੈ ਕੇ ਜੇਲ ਦੇ ਅੰਦਰ ਹਵਾਲਾਤੀ ਰਾਜਬੀਰ ਸਿੰਘ ਉਰਫ ਕਰਨ ਪੁੱਤਰ ਮਨਜੀਤ ਸਿੰਘ ਵਾਸੀ ਸਹੀਦ ਉਧਮ ਸਿੰਘ ਨਗਰ ਅੰਮ੍ਰਿਤਸਰ ਨੂੰ ਜੇਲ ਦੇ ਬਾਹਰੋ, ਜੇਲ ਅੰਦਰ ਫੈਕਾ ਕਰਕੇ ਸਪਲਾਈ ਕਰਦੇ ਸਨ ਤੇ ਅੱਗੋ ਹਵਾਲਾਤੀ ਰਾਜਬੀਰ ਸਿੰਘ ਉਰਫ਼ ਕਰਨ ਜੇਲ੍ਹ ਅੰਦਰ ਆਪਣੇ ਸਾਥੀ ਹਵਾਲਾਤੀਆਂ ਨੂੰ ਜਾਅਲੀ ਪਰੂਫਾ ਵਾਲੀਆ ਸਿੰਮਾ ਤੇ ਹੋਰ ਸਮਾਨ ਦੇਂਦਾ ਸੀ। ਜੋ ਇਹਨਾਂ ਪਾਸੋਂ 11 ਮੋਬਾਇਲ ਫੋਨ (ਬਟਨਾ ਵਾਲੇ), 22 ਬੀੜੀਆਂ ਦੇ ਪੈਕਟ, 04 ਡੱਬੀਆਂ ਸਿਗਰੇਟ, 02 ਚਾਂਰਜ਼ਰ ਲੀਡਾ, 14 ਚਾਂਰਜ਼ਰ, 02 ਸਿਗਰੇਟ ਬਣਾਉਣ ਵਾਲੇ ਪੇਪਟ, 02 ਪੈਕਟ ਚੈਨੀ ਖੈਣੀ, 04 ਪੈਕਟ ਤੰਬਾਕੂ ਪੱਤਾ ਸ਼ਾਪ, 02 ਹੈਡ ਫੋਨ, 01 ਪੈਕਟ ਚਾਰਜਿੰਗ ਲੀਡ ਬ੍ਰਾਮਦ ਕੀਤੇ ਗਏ।
ਗ੍ਰਿਫ਼ਤਾਰ ਦੌਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 02 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਜਿਨ੍ਹਾ ਪਾਸੋ ਇਹਨਾ ਦੇ ਹੋਰ ਸਾਥੀਆ ਬਾਰੇ ਬਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

















Leave a Reply