Advertisement

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਸਾਈਬਰ ਕਰਾਇਮ ਵੱਲੋਂ ਲੋਕਾਂ ਦੇ ਗਵਾਚੇ 105 ਮੋਬਾਇਲ ਫੋਨ ਯੂ.ਪੀ ਬਿਹਾਰ, ਵੈਸਟ ਬੰਗਾਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਟਰੇਸ ਕਰਕੇ ਕੀਤੇ ਹਵਾਲੇ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਥਾਣਾ ਸਾਈਬਰ ਕਰਾਇਮ ਵੱਲੋਂ ਲੋਕਾਂ ਦੇ ਗਵਾਚੇ 105 ਮੋਬਾਇਲ ਫੋਨ ਯੂ.ਪੀ ਬਿਹਾਰ, ਵੈਸਟ ਬੰਗਾਲ ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਤੋਂ ਟਰੇਸ ਕਰਕੇ ਕੀਤੇ ਹਵਾਲੇ।

Sunil Kumar Amritsar Punjab


ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦੇ ਹੋਏ, ਲੋਕਾਂ ਦੇ 105 ਮੋਬਾਇਲ ਫੋਨਾਂ ਨੂੰ ਟਰੇਸ ਕਰਕੇ ਉਹਨਾਂ ਦੇ ਅਸਲ ਮਾਲਕਾਂ ਨੂੰ ਸਪੂਰਦ ਕੀਤੇ ਗਏ।
ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਅਤੇ ਸ੍ਰੀ ਜਗਜੀਤ ਸਿੰਘ ਵਾਲੀਆ, ਪੀ.ਪੀ.ਐਸ, ਡੀ.ਸੀ.ਪੀ ਅੰਮ੍ਰਿਤਸਰ, ਅਤੇ ਸ੍ਰੀ ਵਿਜ਼ੇ ਕੁਮਾਰ, ਏ.ਸੀ.ਪੀ ਸਾਈਬਰ ਕਰਾਇਮ, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਥਾਣਾ ਸਾਈਬਰ ਕਰਾਇਮ, ਅੰਮ੍ਰਿਤਸਰ ਇੰਸਪੈਕਟਰ ਰਾਜਬੀਰ ਕੌਰ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇਹ ਮੋਬਾਇਲ ਫੋਨ ਟਰੇਸ ਕੀਤੇ ਗਏ ਹਨ।


ਉਹਨਾਂ ਦੱਸਿਆ ਕਿ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਤਿੰਨਾਂ ਜੋਨਾਂ ਦੇ ਸਾਂਝ ਕੇਂਦਰਾਂ ਅਤੇ ਥਾਣਾ ਸਾਈਬਰ ਕਰਾਇਮ ਕੋਲ ਪਬਲਿਕ ਨੇ ਮੋਬਾਇਲ ਫੋਨ ਗੁੰਮ ਹੋਣ ਦੀਆਂ ਰਿਪੋਰਟਾ ਦਰਜ਼ ਕਰਵਾਈਆਂ ਗਈਆਂ ਸਨ। ਜਿਸਤੇ ਤਕਨੀਕੀ ਢੰਗ ਨਾਲ ਕਾਰਵਾਈ ਕਰਦੇ ਹੋਏ ਥਾਣਾ ਸਾਈਬਰ ਕਰਾਈਮ, ਅਮ੍ਰਿਤਸਰ ਸਿਟੀ ਵੱਲੋਂ ਕੁੱਲ 105 ਮੋਬਾਈਲ ਫੋਨ ਜਿੰਨਾਂ ਨੂੰ ਦੂਸਰੀਆਂ ਸਟੇਟਾਂ ਬਿਹਾਰ ਅਤੇ ਯੂ.ਪੀ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ ਭਾਲ ਕਰਕੇ ਉਹਨਾਂ ਦੇ ਅਸਲ ਮਾਲਕਾਂ ਦੇ ਹਵਾਲੇ ਕੀਤੇ।
ਪਬਲਿਕ ਨੂੰ ਅਪੀਲ ਕੀਤੀ ਹੈ ਕਿ ਜਦੋਂ ਕਿਸੇ ਦਾ ਮੋਬਾਈਲ ਫੋਨ ਗੁੰਮ ਹੋ ਜਾਂਦਾ ਹੈ ਤਾਂ ਤੁਰੰਤ ਨੇੜਲੇ ਥਾਣੇ ਵਿੱਚ ਬਣੇ ਸਾਂਝ ਕੇਂਦਰ ਜਾਂ Central Equipment Identity Register (CEIR) ਸੈਟ੍ਰਰਲਾਈਜ਼ ਪੋਰਟਲ ਹੈ, ਜੋ ਗੁੰਮ ਮੋਬਾਇਲ ਫੋਨਾਂ ਨੂੰ ਟਰੇਸ ਕਰਨ ਵਿੱਚ ਮੈਨੇਜ਼ ਕਰਦਾ ਹੈ ਤਾਂ ਜੋ ਮੋਬਾਇਲ ਮਿਸਿੰਗ ਰਿਪੋਰਟ ਦਰਜ਼ ਕਰਵਾਈ ਜਾਵੇ ਤਾਂ ਜੋ ਮੋਬਾਇਲ ਫੋਨ ਨੂੰ ਕੋਈ ਸ਼ਰਾਰਤੀ ਅਨਸਰ ਮਿਸ ਸੂਜ਼ ਨਾ ਕਰ ਸਕੇ।


ਜੇਕਰ ਕਿਸੇ ਨੂੰ ਗੁੰਮ ਹੋਇਆ ਮੋਬਾਇਲ ਫੋਨ ਮਿਲਦਾ ਹੈ ਤਾਂ ਉਸਨੂੰ ਪੁਲਿਸ ਨੂੰ ਦਿੱਤਾ ਜਾਵੇ ਤਾਂ ਜੋ ਇਸ ਮੋਬਾਇਲ ਫੋਨ ਨੂੰ ਉਸਦੇ ਅਸਲ ਮਾਲਕ ਨੂੰ ਵਾਪਸ ਕੀਤਾ ਜਾ ਸਕੇ। ਡਿਜ਼ੀਟਲ ਟਰਾਂਜ਼ੇਸ਼ਨਾਂ, ਕਿਸੇ ਤਰ੍ਹਾਂ ਦੀ ਐਪ, ਵੈਬਸਾਈਟਾਂ ਲਿੰਕਾਂ ਨੂੰ ਓਪਰੇਟ ਕਰਨ ਸਮੇਂ ਸੁਚੇਤ ਹੋ ਕੇ ਕੰਮ ਕੀਤਾ ਜਾਵੇ ਅਤੇ ਆਪਣਾਂ ਓ.ਟੀ.ਪੀ ਕਿਸੇ ਵੀ ਸੂਰਤ ਵਿੱਚ ਕਿਸੇ ਅਜ਼ਨਬੀ ਨਾਲ ਕਦੇ ਵੀ ਸਾਂਝਾਂ ਨਾ ਕੀਤਾ ਜਾਵੇ।

Spread the love

Leave a Reply

Your email address will not be published. Required fields are marked *

error: Content is protected !!