ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ,ਸ਼੍ਰੀ ਏ.ਐੱਸ. ਰਾਏ ਸਾਹਿਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਜੀ

ਦੇ ਦਿਸ਼ਾ ਨਿਰਦੇਸ਼ ਹੇਠ ਏ ਡੀ ਸੀ ਪੀ ਟਰੈਫਿਕ ਸ੍ਰੀ ਹਰਪਾਲ ਸਿੰਘ ਜੀ ਦੀ ਰਹਿਨੁਮਾਈ ਹੇਠ ਨੈਸ਼ਨਲ ਰੋਡ ਸੇਫਟੀ ਮਹੀਨਾ 2025, 01 ਜਨਵਰੀ 2025 ਤੋ 31 ਜਨਵਰੀ 2025 ਨੂੰ ਮੁੱਖ ਰੱਖਦਿਆਂ ਏ ਡੀ ਸੀ ਪੀ ਟ੍ਰੈਫਿਕ ਸ੍ਰੀ ਹਰਪਾਲ ਸਿੰਘ ਰੰਧਾਵਾ ਜੀ ਅਤੇ ਐਜੂਕੇਸ਼ਨ ਸੈੱਲ ਦੇ ਇੰਚਾਰਜ ਐੱਸ ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਅਤੇ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ ਨਾਲ ਸਾਂਝਾ ਸੈਮੀਨਾਰ ਖ਼ਾਲਸਾ ਕਾਲਜ਼ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਅੰਮ੍ਰਿਤਸਰ ਵਿਖੇ ਆਯੋਜਿਤ ਕੀਤਾ ਗਿਆ ਇਸ ਮੌਕੇ ਐਸ ਆਈ ਦਲਜੀਤ ਸਿੰਘ ਜੀ ਵਲੋ ਬੱਚਿਆ ਨੂੰ ਸੈਮੀਨਾਰ ਦੌਰਾਨ ਟ੍ਰੈਫਿਕ ਨਿਯਮਾਂ ਨੂੰ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਗਿਆ ਉਹਨਾਂ ਨੂੰ ਲਾਲ ਬੱਤੀ ਜੰਪ ਨਾਲ ਹੋ ਰਹੇ ਐਕਸੀਡੈਂਟ ਬਾਰੇ ਦਸਿਆ ਗਿਆ, ਬੱਚਿਆ ਨੂੰ ਟੂ ਵ੍ਹੀਲਰ ਚਲਾਉਂਦੇ ਸਮੇ ਹਮੇਸ਼ਾ ਹੈਲਮੇਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਉਹਨਾਂ ਨੂੰ ਦਸਿਆ ਗਿਆ ਕਿ ਹੈਲਮੇਟ ਹਮੇਸ਼ਾ ਹੀ ਆਈ ਐੱਸ ਆਈ ਮਾਰਕਾ ਹੀ ਪਾਉਣਾ ਚਾਹੀਦਾ ਹੈ ਅਤੇ ਹੈਲਮੇਟ ਦੀ ਬੈਲਟ ਟਾਈਟ ਕਰਕੇ ਬੰਨੀ ਹੋਣੀ ਚਾਹੀਦੀ ਹੈ ਉਹਨਾਂ ਨਾਲ ਟ੍ਰੈਫਿਕ ਨਿਯਮਾ ਨੂੰ ਦਰਸਾਉਂਦਾ ਇਕ ਰੋਡ ਸ਼ੋ ਕੀਤਾ ਗਿਆ ਬੱਚਿਆ ਵੱਲੋਂ ਪੈਦਲ ਮਾਰਚ ਕੀਤਾ ਗਿਆ ਬਚਿਆ ਦੇ ਹੱਥਾ ਵਿਚ ਟ੍ਰੈਫਿਕ ਸਲੋਗਨਾਂ ਨੂੰ ਦਰਸਾਉਦੀਆ ਤਖ਼ਤੀਆ ਫੜਾ ਕੇ ਰੈਲੀ ਕੱਢੀ ਗਈ ਅਤੇ ਆਮ ਪਬਲਿਕ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਇਸ ਮੌਕੇ ਡਾਇਰੈਕਟਰ ਮੰਜੂ ਬਾਲਾ ਜੀ ਨੇ ਟ੍ਰੈਫਿਕ ਐਜੂਕੇਸ਼ਨ ਸੈੱਲ ਦਾ ਧੰਨਵਾਦ ਕੀਤਾ ਅਤੇ ਬੱਚਿਆ ਨੂੰ ਟ੍ਰੈਫਿਕ ਰੂਲ ਫੋਲੋ ਕਰਨ ਲਈ ਪ੍ਰੇਰਿਤ ਕੀਤਾ ਇਸ ਤਰਾ ਸਾਡਾ ਨੈਸ਼ਨਲ ਰੋਡ ਸੇਫਟੀ ਮਹੀਨਾ ਮਨਾਇਆ ਜਾ ਰਿਹਾ ਹੈ ਇਸਦਾ ਮੇਨ ਮਕਸਦ ਹੋ ਰਹੇ ਹਾਦਸਿਆਂ ਨੂੰ ਘਟਾਉਣਾ ਅਤੇ ਲੋਕਾ ਨੂੰ ਜਾਗਰੂਕ ਕਰਨਾ ਹੈ ਤਾ ਜੋ ਜ਼ਿੰਦਗੀ ਵਿਚ ਹੋ ਰਹੇ ਹਾਦਸਿਆ ਨੂੰ ਘਟ ਕੀਤਾ ਜਾ ਸਕੇ ਅਤੇ ਲੋਕ ਟ੍ਰੈਫਿਕ ਰੂਲ ਫੂਲੋ ਕਰਨ ਇਸ ਮੌਕੇ ਮੈਡਮ ਅਕਾਂਸ਼ਾ ਮਹਾਵੇਰੀਆ ਨਹਿਰੂ ਯੁਵਾ ਕੇਂਦਰ ਅੰਮ੍ਰਿਤਸਰ, ਡਾ ਮੰਜੂ ਬਾਲਾ ਡਾਇਰੈਕਟਰ, ਡਾ ਰਿਪਿਨ ਕੋਹਲੀ ਹਿਊਮਨ ਵੈਲਯੂਜ਼ ਸੈੱਲ ਇੰਚਾਰਜ, ਡਾ ਜਸਜੀਵਨ ਸਿੰਘ ਐਨ ਐਸ ਐਸ ਕੋਆਰਡੀਨੇਟਰ ਜੀ ਮੌਕੇ ਤੇ ਹਾਜ਼ਰ ਸਨ


















Leave a Reply